ਕੇਜਰੀਵਾਲ ਇਮਾਨਦਾਰ CM, ਭਾਰਤ ਵਿੱਚ ਚੱਲ ਰਿਹਾ ਹੈ ਤਾਨਾਸ਼ਾਹੀ ਵਾਲਾ ਰਾਜ-ਵਿੱਤ ਮੰਤਰੀ।
ਜਲੰਧਰ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ
ਜਲੰਧਰ (Jalandhar) ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਹਾਲ ਹੀ ਵਿੱਚ ਭਾਜਪਾ ਛੱਡ ਚੁੱਕੇ ਮਹਿੰਦਰ ਭਗਤ ਵੀ ਮੌਜੂਦ ਸਨ। ਦੱਸ ਦੇਈਏ ਕਿ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਇਸ ਕਾਰਨ ਜਲੰਧਰ ਜ਼ਿਲ੍ਹੇ ਵਿੱਚ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਨਹੀਂ ਸਗੋਂ ਭਾਰਤ ‘ਚ ਹਿਟਲਰ ਦਾ ਰਾਜ ਚੱਲ ਰਿਹਾ ਹੈ।
‘ਆਪ’ ਨੇ ਗੁਜਰਾਤ ਵਿੱਚ ਚੰਗਾ ਪ੍ਰਦਰਸ਼ਨ ਕੀਤਾ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਹਰਪਾਲ ਸਿੰਘ ਚੀਮਾ (Harpal Singh Cheema) ਕਿਹਾ ਕਿ ਭਾਰਤ ਵਿੱਚ ਇਸ ਸਮੇਂ ਭਾਜਪਾ ਦਾ ਹਿਟਲਰ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਦੀ ਉਮਰ 10 ਸਾਲ ਹੈ ਅਤੇ ਭਾਜਪਾ ਕੋਲ 70 ਸਾਲ ਦੇ ਕਰੀਬ ਹੈ ਅਤੇ ਕਈ ਹੋਰ ਪਾਰਟੀਆਂ ਕੋਲ ਵੀ 100 ਸਾਲ ਹਨ। 10 ਸਾਲ ਬੀਤ ਜਾਣ ਦੇ ਬਾਵਜੂਦ ਵੀ ਦਿੱਲੀ ਵਿੱਚ ਸਾਡੀ ਪਾਰਟੀ ਦੀ ਸਰਕਾਰ ਹੈ, ਪੰਜਾਬ ਵਿੱਚ ਸਰਕਾਰ ਹੈ, ਇਸ ਵਾਰ ਅਸੀਂ ਗੁਜਰਾਤ ਚੋਣਾਂ ਲੜੇ ਸਾਂ ਅਤੇ ਪਾਰਟੀ ਨੇ ਉੱਥੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।
’10 ਸਾਲ ਅੰਦਰ ਨੈਸ਼ਨਲ ਪਾਰਟੀ ਬਣੀ ‘ਆਪ’
ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜਿਸ ਨੇ 10 ਸਾਲਾਂ ਦੇ ਅੰਦਰ ਨੈਸ਼ਨਲ ਪਾਰਟੀ ਦਾ ਰੁਤਬਾ ਹਾਸਿਲ ਕੀਤਾ ਹੈ ਕਿਉਂਕਿ ਲੋਕ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਵਿੱਚ ਪਸੰਦ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ, ਸਾਡੇ ਡਿਪਟੀ ਸੀਐਮ
ਮਨੀਸ਼ ਸਿਸੋਦੀਆ (Manish Sisodia) ਨੂੰ ਸ਼ਰਾਬ ਨੀਤੀ ਵਿੱਚ ਜੇਲ੍ਹ ਦੇ ਅੰਦਰ ਰੱਖਿਆ ਗਿਆ ਹੈ। ਕੇਜਰੀਵਾਲ ਇਮਾਨਦਾਰ ਵਿਅਕਤੀ ਹਨ, ਉਨ੍ਹਾਂ ਨੇ ਕੋਈ ਬਹਾਨਾ ਲਗਾਇਆ ਸਗੋਂ ਸੀਬੀਆਈ ਦੇ ਅੱਗੇ ਉਹ ਪੇਸ਼ ਹੋਏ।
‘ਪੰਜਾਬ ਸਰਕਾਰ ਕਰ ਰਹੀ ਚੰਗੇ ਕੰਮ’
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 1 ਸਾਲ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ, ਖਾਸ ਕਰਕੇ ਮਜ਼ਦੂਰਾਂ ਨੂੰ ਬਹੁਤ ਫਾਇਦਾ ਹੋਇਆ ਹੈ, ਕਿਉਂਕਿ ਹੁਣ ਉਨ੍ਹਾਂ ਦੇ ਬਿਜਲੀ ਦੇ ਬਿੱਲ ਜ਼ੀਰੋ ‘ਤੇ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੁਹੱਲਾ ਕਲੀਨਿਕ ਤੋਂ ਵੀ ਲੋਕ ਪੂਰਾ ਲਾਭ ਲੈ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ‘ਤੇ ਵੀ ਨਿਸ਼ਾਨਾ ਸਾਧਿਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ