ਜਲੰਧਰ ਦੇ ਟਰੈਵਲ ਏਜੰਟ ਨੇ ਤੋਂ ਲੱਖਾਂ ਦੀ ਠੱਗੀ, ਕ੍ਰਿਕਟਰ ਰਿਸ਼ਭ ਪੰਤ ਨਾਲ ਵੀ ਕੀਤੀ ਕਰੋੜਾਂ ਦੀ ਠੱਗੀ; ਮੁਲਜ਼ਮ ਗ੍ਰਿਫ਼ਤਾਰ

Published: 

01 Aug 2023 11:40 AM

ਜਲੰਧਰ ਦੇ ਇੱਕ ਟਰੈਵਲ ਏਜੰਟ ਤੋਂ ਘਰੇਲੂ ਉਡਾਣਾਂ ਅਤੇ ਹੋਟਲਾਂ ਦੀ ਬੁਕਿੰਗ ਕਰਵਾ ਕੇ 5 ਲੱਖ 76 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਲੰਧਰ ਦੇ ਟਰੈਵਲ ਏਜੰਟ ਨੇ ਤੋਂ ਲੱਖਾਂ ਦੀ ਠੱਗੀ, ਕ੍ਰਿਕਟਰ ਰਿਸ਼ਭ ਪੰਤ ਨਾਲ ਵੀ ਕੀਤੀ ਕਰੋੜਾਂ ਦੀ ਠੱਗੀ; ਮੁਲਜ਼ਮ ਗ੍ਰਿਫ਼ਤਾਰ
Follow Us On

ਜਲੰਧਰ ਨਿਊਜ਼। ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਦਾ ਨਾਮ ਲੈ ਕੇ 5 ਲੱਖ 76 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਲੋਕ ਕੁਮਾਰ ਕਦੇ ਚੰਡੀਗੜ੍ਹ ਵਿੱਚ ਏਡੀਜੀਪੀ ਨਹੀਂ ਰਹੇ ਸਨ, ਉਹ ਚੰਡੀਗੜ੍ਹ (Chandigarh) ਵਿੱਚ ਡੀਆਈਜੀ ਵਜੋਂ ਤਾਇਨਾਤ ਸਨ ਪਰ ਹੁਣ ਉਨ੍ਹਾਂ ਦੀ ਤਾਇਨਾਤੀ ਦਿੱਲੀ ਵਿੱਚ ਹੈ। ਆਲੋਕ ਕੁਮਾਰ ਦਾ ਨਾਂ ਏਡੀਜੀਪੀ ਚੰਡੀਗੜ੍ਹ ਦੇ ਤੌਰ ‘ਤੇ ਇਸਤੇਮਾਲ ਕਰ ਕੇ ਜਲੰਧਰ ਦੇ ਇੱਕ ਟਰੈਵਲ ਏਜੰਟ ਨੇ ਘਰੇਲੂ ਉਡਾਣਾਂ ਅਤੇ ਹੋਟਲਾਂ ਦੀ ਬੁਕਿੰਗ ਕਰਵਾ ਕੇ 5 ਲੱਖ 76 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।

ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ

ਥਾਣਾ ਫੇਜ਼-8 ਦੀ ਪੁਲਿਸ ਨੇ ਜਲੰਧਰ ਦੇ ਰਹਿਣ ਵਾਲੇ ਵਿਜੇ ਸਿੰਘ ਡੋਗਰਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 419 ਅਤੇ ਧਾਰਾ 420 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ (Police) ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਿਰਨਾਥ ਸਿੰਘ ਉਰਫ਼ ਮ੍ਰਿਨਾਕ ਸੈਕਟਰ-17 ਫਰੀਦਾਬਾਦ ਅਤੇ ਰਾਘਵ ਗੋਇਲ ਵਾਸੀ ਪਾਣੀਪਤ ਵਜੋਂ ਹੋਈ ਹੈ।

ਮੁਲਜ਼ਮਾਂ ਨੇ ਏਡੀਜੀਪੀ ਦੱਸ ਕੀਤੀ ਠੱਗੀ

ਵਿਜੇ ਸਿੰਘ ਡੋਗਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਬੀਐਮਏਸੀ ਚੌਕ ਜਲੰਧਰ ਵਿੱਚ ਟਰੈਵਲ ਐਕਸਪਰਟ ਵੈਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਨਾਂ ‘ਤੇ ਦਫ਼ਤਰ ਹੈ। 24 ਜੁਲਾਈ ਨੂੰ ਉਨ੍ਹਾਂ ਨੂੰ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਏਡੀਜੀਪੀ ਆਲੋਕ ਕੁਮਾਰ ਬੋਲ ਰਹੇ ਹਨ।

ਅਜਿਹਾ ਕਰਕੇ ਉਸਨੇ ਕਈ ਵਾਰ ਦਿੱਲੀ ਲਈ ਹਵਾਈ ਟਿਕਟਾਂ ਅਤੇ ਹੋਟਲ ਦੇ ਕਮਰੇ ਬੁੱਕ ਕਰਵਾਏ, ਇੰਨਾ ਹੀ ਨਹੀਂ, ਪਾਲਿਸੀ ਵਾਲੇ ਕੰਮ ਲਈ ਵੀ ਉਸ ਨੇ ਕਈ ਵਾਰ ਆਨਲਾਈਨ ਪੇਮੈਂਟ ਕਰਵਾ ਲਈ ਅਤੇ ਉਸ ਨੂੰ ਕਿਹਾ ਕਿ ਉਹ ਇੱਕ ਵਾਰ ਵਿੱਚ ਸਾਰੀ ਪੇਮੈਂਟ ਕਰ ਦੇਵੇਗਾ।

ਜਦੋਂ ਲੱਖਾਂ ਰੁਪਏ ਦੀ ਅਦਾਇਗੀ ਬਕਾਇਆ ਸੀ ਤਾਂ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਨੇ ਉਸ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਫੇਜ਼-9 ਦੇ ਕ੍ਰਿਕਟ ਸਟੇਡੀਅਮ ਨੇੜੇ ਬੁਲਾਇਆ ਅਤੇ ਸਾਰੀ ਅਦਾਇਗੀ ਉਥੋਂ ਲੈ ਲੈਣ ਲਈ ਕਿਹਾ। ਪਰ ਜਦੋਂ ਉਹ ਕ੍ਰਿਕਟ ਸਟੇਡੀਅਮ ਪਹੁੰਚਿਆ ਤਾਂ ਆਪਣੀ ਜਾਣ-ਪਛਾਣ ਏਡੀਜੀਪੀ ਆਲੋਕ ਕੁਮਾਰ ਵਜੋਂ ਕਰਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਕੇਸ ਲੈ ਕੇ ਨਹੀਂ ਆਏ, ਪਰ ਅਜੇ ਵੀ ਕੋਈ ਉਸ ਦੀ ਉਡੀਕ ਕਰ ਰਿਹਾ ਹੈ। ਉਸ ਨੇ 50 ਹਜ਼ਾਰ ਰੁਪਏ ਦੇਣੇ ਹਨ, ਉਹ ਉਸ ਨੂੰ 50 ਹਜ਼ਾਰ ਰੁਪਏ ਹੋਰ ਦੇ ਦੇਵੇ ਅਤੇ ਉਹ ਸਾਰੀ ਅਦਾਇਗੀ ਇਕੱਠੇ ਕਰ ਦੇਵੇਗਾ।

ਇਸ ਤਰ੍ਹਾਂ ਵਿਜੇ ਸਿੰਘ ਡੋਗਰਾ ਨੇ ਉਸ ਨੂੰ ਹੋਰ 50 ਹਜ਼ਾਰ ਰੁਪਏ ਦਿੱਤੇ, ਜਦੋਂ ਉਹ ਵਾਪਸ ਨਾ ਆਇਆ ਤਾਂ ਟਰੈਵਲ ਏਜੰਟ ਨੇ ਚੰਡੀਗੜ੍ਹ ਸਥਿਤ ਏ.ਡੀ.ਜੀ.ਪੀ ਚੰਡੀਗੜ੍ਹ ਅਲੋਕ ਕੁਮਾਰ ਨੂੰ ਪਤਾ ਕੀਤਾ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ।

ਮੁਲਜ਼ਮ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਵੀ ਕੀਤੀ ਧੋਖਾਧੜੀ

ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਦਾ ਨਾਂ ਲੈ ਕੇ ਜਲੰਧਰ ਦੇ ਟਰੈਵਲ ਏਜੰਟ ਨੂੰ 5.76 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੁਲਜ਼ਮ ਮ੍ਰਿਅੰਕ ਸਿੰਘ ਨੇ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਨਾਲ 1.63 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਮੁੰਬਈ ਵਿੱਚ ਧੋਖਾਧੜੀ (Fraud) ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories
Exit mobile version