Amritpal Singh Wife: ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ‘ਤੇ ਵੀ ਕੱਸ਼ਿਆ ਗਿਆ ਸ਼ਿਕੰਜਾ

Updated On: 

21 Mar 2023 11:49 AM

Amritpal Singh Wife Kirandeep Kaur: ਅੰਮ੍ਰਿਤਪਾਲ ਸਿੰਘ ਨੇ 10 ਫਰਵਰੀ ਨੂੰ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ।ਉਂਝ ਕਿਰਨਦੀਪ ਮੂਲ ਰੂਪ ਵਿਚ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ ਪਰ ਕੁਝ ਸਮਾਂ ਪਹਿਲਾਂ ਉਸਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ। ਪਰ ਹੁਣ ਪੁਲਿਸ ਨੇ ਕਿਰਨਦੀਪ ਕੌਰ ਦੇ ਖਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

Amritpal Singh Wife: ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਵੀ ਕੱਸ਼ਿਆ ਗਿਆ ਸ਼ਿਕੰਜਾ

Amritpal Singh: ਖ਼ਤਰਨਾਕ ਪਲਾਨ, ਕਰੰਸੀ, ਹੋਲੋਗ੍ਰਾਮ, ਲੋਗੋ ਸਭ ਤਿਆਰ…ਖਾਲਿਸਤਾਨ ਲਈ ਅੰਮ੍ਰਿਤਪਾਲ ਦੀ ਪਲਾਨਿੰਗ

Follow Us On

ਜਲੰਧਰ –ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਦੀ ਵੀ ਜਾਂਚ ਸ਼ੁਰੂ ਹੋ ਗਈ ਹੈ। ਅੰਮ੍ਰਿਤਪਾਲ ਸਿੰਘ (Amritpal Singh) ਨੇ 10 ਫਰਵਰੀ ਨੂੰ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ (Kirandeep Kaur) ਨਾਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ।ਉਂਝ ਕਿਰਨਦੀਪ ਮੂਲ ਰੂਪ ਵਿਚ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ ਪਰਕੁਝ ਸਮਾਂ ਪਹਿਲਾਂ ਉਸਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ।

ਇੰਗਲੈਂਡ ਨਿਵਾਸੀ ਹੈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ

ਸੂਤਰਾਂ ਨੇ ਦੱਸਿਆ ਕਿ ਹੁਣ ਪੁਲਿਸ ਇਹ ਚੈਕ ਕਰ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਕਿਰਨਦੀਪ ਕੌਰ (Kirandeep Kaur) ਦੇ ਸੰਪਰਕ ਵਿਚ ਕਿਵੇਂ ਆਇਆ ਤੇ ਕਿਰਨਦੀਪ ਕੌਰ ਦਾ ਪਿਛੋਕੜ ਕੀ ਹੈ, ਦੋਵਾਂ ਦਾ ਸੰਪਰਕ ਕਿਸ ਤੀਜੇ ਵਿਅਕਤੀ ਰਾਹੀਂ ਹੋਇਆ, ਵਿਆਹ ਸਾਦੇ ਢੰਗ ਨਾਲ ਕਿਉਂ ਕੀਤਾ ਗਿਆ ਆਦਿ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਦਾ ਇੰਗਲੈਂਡ ਦੀ ਜਿਸ ਕਿਰਨਦੀਪ ਕੌਰ ਨਾਲ ਵਿਆਹ ਹੋਇਆ ਹੈ, ਦੱਸਿਆ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਆਪਸੀ ਪੁਰਾਣੀ ਪਛਾਣ ਹੈ। ਇਸ ਪਰਿਵਾਰ ਦਾ ਪਿਛੋਕੜ ਜਲੰਧਰ ਹੈ ਤੇ ਉਹ ਸਮਾਂ ਪਹਿਲਾਂ ਇੰਲਗੈਂਡ ਵਸ ਗਏ ਹਨ ਤੇ ਹੁਣ ਉੱਥੋਂ ਦੇ ਹੀ ਸਿਟੀਜਨ ਹਨ

ਭੱਜਣ ਦੀ ਤਿਆਰੀ ਵਿੱਚ ਹੈ ਅੰਮ੍ਰਿਤਪਾਲ ਸਿੰਘ

ਜਾਣਕਾਰੀ ਇਹ ਵੀ ਮਿਲੀ ਹੈ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਨੇਪਾਲ Nepal ਰਾਹੀਂ ਪਾਕਿਸਤਾਨ (Pakistan) ਭੱਜਣ ਦੀ ਤਿਆਰੀ ਚ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਆਪਣਾ ਭੇਸ ਬਦਲ ਕੇ ਨੇਪਾਲ ਅਤੇ ਫਿਰ ਪਾਕਿਸਤਾਨ ਭੱਜਣ ਦੀ ਤਿਆਰੀ ਕਰ ਰਿਹਾ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਪਾਕਿਸਤਾਨ ਭੱਜਣ ਲਈ ਆਪਣਾ ਗੈਟਅੱਪ ਬਦਲ ਸਕਦਾ ਹੈ ਅਤੇ ਨਵੀਂ ਦਿੱਖ ਵਿੱਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਚਕਾਚੌਂਧ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories
ਅੰਮ੍ਰਿਤਪਾਲ ਦੇ ਸਾਥੀਆਂ ਦੀ ਜ਼ਮਾਨਤ ਪਟੀਸ਼ਨ ਰੱਦ, HC ਨੇ ਕਿਹਾ- ਭੀੜ ਦੇ ਜ਼ੋਰ ‘ਤੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣਾ ਮਨਜ਼ੂਰ ਨਹੀਂ
ਵੱਖਵਾਦੀ ਤਾਕਤਾਂ ਨੂੰ ਥਾਂ ਨਹੀਂ ਮਿਲਣੀ ਚਾਹੀਦੀ… ਅਮਰੀਕਾ ‘ਚ ਹਿੰਦੂ ਮੰਦਰ ਦੀ ਕੰਧ ‘ਤੇ ਲੱਗੇ ਭਾਰਤ ਵਿਰੋਧੀ ਨਾਅਰੇ ‘ਤੇ ਵਿਦੇਸ਼ ਮੰਤਰੀ ਬੋਲੇ
ਅਜਨਾਲਾ ਥਾਣਾ ਹਮਲਾ ਮਾਮਲਾ: 10 ਮਹੀਨਿਆਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਮੁਕਤਸਰ ਤੋਂ ਗ੍ਰਿਫ਼ਤਾਰ, 4 ਦਿਨ ਦੇ ਪੁਲਿਸ ਰਿਮਾਂਡ ‘ਤੇ
ਖਾਲਿਸਤਾਨੀ ਅੱਤਵਾਦੀ ਪੰਨੂ ਨੇ 6 ਦਿਨ ਪਹਿਲਾਂ ਦਿੱਤੀ ਸੀ ਸੰਸਦ ‘ਤੇ ਹਮਲੇ ਦੀ ਧਮਕੀ , ਫਿਰ ਵੀ ਕਿਵੇਂ ਹੋਈ ਸੁਰੱਖਿਆ ‘ਚ ਢਿੱਲ ?
Lakhbir Singh Rode : ਕੌਣ ਸੀ ਪਾਕਿਸਤਾਨ ‘ਚ ਲਖਬੀਰ ਸਿੰਘ ਰੋਡੇ , ਜਿਸਦੀ ਪਾਕਿਸਤਾਨ ਵਿੱਚ ਹੋਈ ਮੌਤ, ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਕੀ ਸੀ ਸਬੰਧ?
ਭਾਰਤੀ ਦੇ ਖਿਲਾਫ਼ ਕੇਸ ਚਿੰਤਾ ਦੀ ਗੱਲ….ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਆਰੋਪਾਂ ‘ਤੇ ਭਾਰਤ
Exit mobile version