ਮੇਰੇ ‘ਲਵ ਲੈਟਰਸ’ ਦਾ ਜਵਾਬ ਤਾਂ ਦੇਣਾ ਹੀ ਹੋਵੇਗਾ, ਰਾਜਪਾਲ ਦੀ ਸੀਐੱਮ ਨੁੂੰ ਮੁੜ ਚੁਣੌਤੀ, ਜਲੰਧਰ ਦੇ ਹੜ੍ਹ ਪੀੜਤ ਪਿੰਡਾਂ ਦਾ ਲੈਣ ਪਹੁੰਚੇ ਸਨ ਜਾਇਜ਼ਾ

Updated On: 

27 Jul 2023 17:28 PM

Governor Jalandhar Visit: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਤੁਫਾਨੀ ਦੌਰਾ ਕਰ ਰਹੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਉਹ ਸੰਗਰੂਰ ਦੇ ਹੜ੍ਹ ਪੀੜਤਾਂ ਨਾਲ ਮੁਲਕਾਤ ਕਰਨ ਪਹੁੰਚੇ ਸਨ।

ਮੇਰੇ ਲਵ ਲੈਟਰਸ ਦਾ ਜਵਾਬ ਤਾਂ ਦੇਣਾ ਹੀ ਹੋਵੇਗਾ, ਰਾਜਪਾਲ ਦੀ ਸੀਐੱਮ ਨੁੂੰ ਮੁੜ ਚੁਣੌਤੀ, ਜਲੰਧਰ ਦੇ ਹੜ੍ਹ ਪੀੜਤ ਪਿੰਡਾਂ ਦਾ ਲੈਣ ਪਹੁੰਚੇ ਸਨ ਜਾਇਜ਼ਾ
Follow Us On

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਵੀਰਵਾਰ ਨੂੰ ਜਲੰਧਰ ਦੇ ਕਸਬਾ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਹਰੀਕੇ ਦੇ ਪੱਤਣ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਮੁਆਇਨਾ ਕਰਨ ਤੋਂ ਬਾਅਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ 20 ਹਜ਼ਾਰ ਏਕੜ ਰਕਬੇ ਵਿੱਚ ਫਸਲਾਂ ਪਾਣੀ ਨਾਲ ਨੁਕਸਾਨੀਆਂ ਗਈਆਂ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿੰਡ ਦੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ।

ਰਾਜਪਾਲ ਨੇ ਕਿਹਾ ਕਿ ਪੰਜਾਬ ਦਾ ਦੋਆਬਾ ਝੋਨੇ ਦੀ ਬੈਲਟ ਹੈ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਐਮਰਜੈਂਸੀ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਕਈ ਥਾਵਾਂ ‘ਤੇ ਫੌਜ ਅਤੇ ਸਥਾਨਕ ਪ੍ਰਸ਼ਾਸਨ ਨੇ ਬਚਾਅ ਕਾਰਜ ਵੱਡੇ ਪੱਧਰ ‘ਤੇ ਕੀਤੇ ਹਨ। ਧਾਰਮਿਕ ਸਥਾਨਾਂ ‘ਤੇ ਲੋਕਾਂ ਨੇ ਪਨਾਹ ਲਈ ਹੈ ਅਤੇ ਲੋਕਾਂ ਨੇ ਆਪਣੀ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਹਨ।

ਕਿਸਾਨਾਂ ਨੂੰ ਛੇਤੀ ਰਾਹਤ ਦੇਵੇ ਸਰਕਾਰ – ਰਾਜਪਾਲ

ਰਾਜਪਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੀ ਬਰਬਾਦ ਹੋਈ ਫਸਲ ਦਾ ਪਟਵਾਰੀਆਂ ਤੋਂ ਜਾਇਜ਼ਾ ਲੈ ਕੇ ਪਿੰਡ ਵਾਸੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਵਾਏ ਤਾਂ ਜੋਂ ਕਿਸਾਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਅਤੇ ਲੋਹੀਆ ਗਿੱਦੜ ਪਿੰਡੀ ਦਾ ਜਾਇਜ਼ਾ ਲੈ ਕੇ ਆਏ ਹਨ, ਜਿੱਥੇ ਪਾਣੀ ਦੀ ਸਭ ਤੋਂ ਵੱਧ ਮਾਰ ਪਈ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਤੋਂ ਜਾਣਕਾਰੀ ਲਈ ਹੈ ਕਿ ਜੇਕਰ ਉਥੋਂ ਦੀ ਜ਼ਮੀਨ ਦੀ ਨਮੀ ਠੀਕ ਹੋ ਜਾਂਦੀ ਹੈ ਤਾਂ 15 ਅਗਸਤ ਤੱਕ ਕਿਸਾਨ ਨਵੀਂ ਪਨੀਰੀ ਦੀ ਬਿਜਾਈ ਕਰ ਸਕਣਗੇ।

ਬਨਵਾਰੀ ਲਾਲ ਪੁਰੋਹਿਤ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ ਨੂੰ ਆਮ ਵਾਂਗ ਹੋਣ ਵਿੱਚ ਸਮਾਂ ਲੱਗ ਰਿਹਾ ਹੈ ਅਤੇ ਸਹਿਯੋਗ ਦੀ ਕੋਈ ਕਮੀ ਨਹੀਂ ਦੇਖੀ ਜਾ ਰਹੀ ਹੈ, ਪੰਜਾਬ ਨੂੰ ਛੱਡ ਕੇ ਉਹ ਕਿਤੇ ਵੀ ਨਹੀਂ ਜਾਂਦੇ, ਇਸ ਲਈ ਦੂਜੇ ਰਾਜਾਂ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਕੁਝ ਵੀ ਨਹੀਂ ਬੋਲ ਸਕਦੇ ਹਨ। ਪੰਜਾਬ ਦੇ ਹੜ੍ਹਾਂ ਦੀ ਪੂਰੀ ਰਿਪੋਰਟ ਆਉਣੀ ਬਾਕੀ ਹੈ, ਇਸ ਲਈ ਹੁਣ ਤੱਕ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਸੂਬਾ ਨਹੀਂ ਐਲਾਨਿਆ ਗਿਆ ਹੈ।

ਰਾਜਪਾਲ ਨੇ ਮੁੜ ਦਿੱਤੀ ਸੀਐੱਮ ਨੂੰ ਚੁਣੌਤੀ

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਅਤੇ ਰਾਜਪਾਲ ਦੇ ਦੇਸ਼ ਚਲਾਉਣ ਵਾਲੇ ਬਿਆਨ ‘ਤੇ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਕਿਸੇ ਗੱਲ ‘ਚ ਦਖਲ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਸਿਆਸਤਦਾਨ ਨੂੰ ਦੂਜੇ ‘ਤੇ ਬੋਲਣ ਦਾ ਪ੍ਰਮਾਣ ਪੱਤਰ ਦਿੱਤਾ ਗਿਆ ਹੈ, ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕੀਤੇ ਜਾਣ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਾਨੂੰਨ ਦੀ ਕੋਈ ਵੱਖ ਕਾਪੀ ਹੋਵੇਗੀ। ਅਦਾਲਤ ਦਾ ਫੈਸਲਾ ਹੈ ਕਿ ਰਾਜਪਾਲ ਸਰਕਾਰ ਕੋਲੋਂ ਕੁਝ ਵੀ ਪੁੱਛ ਸਕਦੇ ਹਨ।

ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਲਵ ਲੈਟਰਸ (Love Letters) ਲਿਖਣ ਦੀ ਆਦਤ ਹੈ, ਪਰ ਨਾਲ ਹੀ ਇਨ੍ਹਾਂ ਦੇ ਜਵਾਬ ਲੈਣ ਦਾ ਵੀ ਹੱਕ ਹੈ। ਕਾਬਲ ਰਾਜਪਾਲ ਹੋਣ ਦੇ ਨਾਤੇ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਦੱਸਣ ਕਿ ਕੀ ਮੈਂ ਕਦੇ ਕਿਸੇ ਅਧਿਕਾਰੀ ਦੀ ਉਲੰਘਣਾ ਕੀਤੀ ਹੈ, ਪਰ ਜੋ ਵੀ ਸੰਵਿਧਾਨ ਦੀ ਉਲੰਘਣਾ ਕਰੇਗਾ, ਮੈਂ ਉਸਨੂੰ ਜਰੂਰ ਪੁੱਛਾਂਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version