ਮੁੱਖਮੰਤਰੀ ਭਗਵੰਤ ਮਾਨ ਨੇ ਕੀਤੀ ਨੀਦਰਲੈਂਡ ਦੀ ਰਾਜਦੂਤ Marisa Gerards ਨਾਲ ਮੁਲਾਕਾਤ

Updated On: 

17 Jan 2024 21:17 PM

ਦਿੱਲੀ ਵਿੱਚ ਨੀਦਰਲੈਂਡ ਦੀ ਰਾਜਦੂਤ marisa gerards ਨਾਲ ਹੋਈ ਮੁਲਾਕਾਤ ਤੋਂ ਬਾਅਦ ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਇੱਕ ਵਿਦੇਸ਼ੀ ਕੰਪਨੀ ਵੱਲੋਂ ਰਾਜਪੁਰਾ ਵਿਖੇ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਹੋਰ ਵੀ ਕੰਪਨੀਆਂ ਆਪਣੇ ਪ੍ਰੈਜਕਟ ਪੰਜਾਬ ਲੈਕੇ ਆਉਣਗੀਆਂ।ਇਸ ਬੈਠਕ ਵਿੱਚ marisa gerards ਨੇ ਨਿਵੇਸ਼ ਲਈ ਪੰਜਾਬ ਦੀ ਸ਼ਲਾਘਾ ਕੀਤੀ।

ਮੁੱਖਮੰਤਰੀ ਭਗਵੰਤ ਮਾਨ ਨੇ ਕੀਤੀ ਨੀਦਰਲੈਂਡ ਦੀ ਰਾਜਦੂਤ Marisa Gerards ਨਾਲ ਮੁਲਾਕਾਤ

ਨੀਦਰਲੈਂਡ ਦੀ ਰਾਜਦੂਤ ਨੂੰ ਮਿਲਦੇ ਹੋਏ ਮੁੱਖਮੰਤਰੀ ਭਗਵੰਤ ਮਾਨ (pic credit: x/bhagwant mann)

Follow Us On

ਪੰਜਾਬ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦੇਸ਼ੀ ਕੰਪਨੀਆਂ ਤੋਂ ਪੰਜਾਬ ਵਿੱਚ ਨਿਵੇਸ਼ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਜਿਸ ਨੂੰ ਲੈਕੇ ਮੁੱਖਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਦੇ ਮੰਤਰੀ ਲਗਾਤਾਰ ਵੱਖ ਵੱਖ ਦੇਸ਼ਾਂ ਨੁਮਾਇੰਦਿਆਂ ਨਾਲ ਬੈਠਕਾਂ ਕਰਦੇ ਆ ਰਹੇ ਹਨ।

ਇਸੀ ਤਰ੍ਹਾਂ ਮੁੱਖਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਨੀਦਰਲੈਂਡ ਦੀ ਰਾਜਦੂਤ marisa gerards ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਮੁੱਖਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਨੀਦਰਲੈਂਡ ਦੀ ਇੱਕ ਕੰਪਨੀ ਰਾਜਪੁਰਾ ਵਿਖੇ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਬੈਠਕ ਵਿੱਚ ਨੀਦਰਲੈਂਡ ਦੀ ਰਾਜਦੂਤ marisa gerards ਨੇ ਨਿਵੇਸ਼ ਲਈ ਪੰਜਾਬ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੋਰ ਕੰਪਨੀਆਂ ਵੀ ਪੰਜਾਬ ‘ਚ ਨਿਵੇਸ਼ ਕਰਨਾ ਚਾਹੁੰਦੀਆਂ ਨੇ।

ਮੁੱਖਮੰਤਰੀ ਭਗਵੰਤ ਮਾਨ ਦਾ ਟਵੀਟ

ਮੁੱਖਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਕੰਮ ਕਰ ਰਹੇ ਹਨ ਜਿਸ ਦੇ ਚੰਗੇ ਨਤੀਜੇ ਸਾਨੂੰ ਵੇਖਣ ਨੂੰ ਮਿਲਣਗੇ।

Exit mobile version