Farmers Protest: ਕਿਸਾਨਾਂ ਨੇ ਘੇਰਿਆ ਨਕੋਦਰ ਥਾਣਾ, ਧਰਨਾਕਾਰੀ ਬੋਲੇ-ਪੁਲਿਸ ਨਹੀਂ ਕਰ ਰਹੀ ਚੋਰਾਂ ਖਿਲਾਫ ਕਾਰਵਾਈ
ਕਿਸਾਨਾਂ ਨੇ ਕਿਹਾ ਇਲਾਕੇ ਵਿੱਚ ਨਸ਼ਿਆਂ ਦਾ ਕਾਰੋਬਾਰ ਧੜੱਲੇ ਨਾਲ ਚੱਕ ਰਿਹਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਇਸ ਦੌਰਾਨ ਮੋਕੇ ਤੇ ਐਸ .ਐਚ.ਓ.ਨੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਮਸਲਿਆਂ ਦਾ ਹੱਲ ਭਰੋਸਾ ਦਿੱਤਾ ਤਾਂ ਕਿਸਾਨਾਂ ਨੇ ਧਰਨਾ ਖਤਮ ਕੀਤਾ
‘ਸਰੇਆਮ ਵਿਕ ਰਿਹਾ ਇਲਾਕੇ ‘ਚ ਨਸ਼ਾ’
ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧ ਰਹੀਆਂ ਹਨ। ਕਿਸਾਨਾਂ ਦੀਆਂ ਮੋਟਰਾਂ ਤੋਂ ਆਏ ਦਿਨ ਤਾਰਾ ਵੱਢ ਲਈਆਂ ਜਾਂਦੀਆਂ ਹਨ। ਰਾਹਗੀਰਾਂ ਨੂੰ ਰਸਤੇ ਵਿੱਚ ਰੋਕ ਕੇ ਲੁੱਟ ਲਿਆ ਜਾਂਦਾ ਹੈ ਅਤੇ ਉਹਨਾਂ ਤੇ ਹਮਲਾ ਵੀ ਕੀਤਾ ਜਾਂਦਾ ਹੈ ਪਰ ਪੁਲਿਸ (Police) ਕਾਰਵਾਈ ਨਹੀਂ ਕਰ ਰਹੀ। ਇਸ ਤੋਂ ਇਲਾਵਾ ਇਲਾਕੇ ਵਿੱਚ ਨਸ਼ਿਆਂ ਦਾ ਕਾਰੋਬਾਰ ਧੜੱਲੇ ਨਾਲ ਚੱਕ ਰਿਹਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਇਸ ਦੌਰਾਨ ਧਰਨੇ ਤੇ ਪਹੁੰਚੇ ਐਸ .ਐਚ.ਓ.ਨੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦੁਆਇਆ ਤਾਂ ਕਿਸਾਨਾਂ ਨੇ ਧਰਨਾ ਖਤਮ ਕੀਤਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
