Jalandhar News: ਸ਼ਰਾਬ ਦੇ ਨਸ਼ੇ ‘ਚ ਡਰਾਈਵਰ ਦਾ ਹੰਗਾਮਾ, ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦੇ ਸ਼ੀਸ਼ੇ ‘ਚ ਮਾਰੀ ਬਾਂਹ, ਜਿਆਦਾ ਖੂਨ ਨਿਕਲਣ ਤੋਂ ਬਾਅਦ ਮੌਤ
Crime News: ਸ਼ਰਾਬ ਦੇ ਨਸ਼ੇ ਵਿੱਚ ਧੁੱਤ ਗਗਨਦੀਪ ਸਿੰਘ ਨੇ ਨਾ ਤਾਂ ਪਰਿਵਾਰ ਦੀ ਗੱਲ ਮੰਨੀ ਅਤੇ ਨਾ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ। ਨਸ਼ੇ ਦੀ ਆਦਤ ਨੇ ਉਸਨੂੰ ਇਸ ਹੱਦ ਤੱਕ ਸ਼ੈਤਾਨ ਬਣਾ ਦਿੱਤਾ ਕਿ ਉਹ ਆਪ ਹੀ ਆਪਣੀ ਜਾਨ ਦਾ ਦੁਸ਼ਮਣ ਬਣ ਗਿਆ।
ਜਲੰਧਰ ਦੇ ਆਦਮਪੁਰ ਦੀ ਭੋਗਪੁਰ ਰੋਡ ‘ਤੇ ਪੈਂਦੇ ਪਿੰਡ ਨੰਗਲ ਸਲਾਲਾ ‘ਚ 34 ਸਾਲਾ ਗਗਨਦੀਪ ਸਿੰਘ (Gagandeep Singh) ਨੇ ਗੁਰਦੁਆਰਾ ਸਾਹਿਬ ‘ਚ ਹੰਗਾਮਾ ਕਰਦੇ ਹੋਏ ਸ਼ੀਸ਼ੇ ਦੇ ਦਰਵਾਜ਼ੇ ‘ਤੇ ਬਾਂਹ ਮਾਰ ਦਿੱਤੀ। ਇਸ ਕਾਰਨ ਬੁਰੀ ਤਰ੍ਹਾਂ ਜ਼ਖਮੀ ਗਗਨਦੀਪ ਸਿੰਘ ਦੀ ਮੌਤ ਹੋ ਗਈ। ਦੇਰ ਸ਼ਾਮ ਗਗਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਐਸਐਚਓ ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਗਗਨਦੀਪ ਪੇਸ਼ੇ ਤੋਂ ਡਰਾਈਵਰ ਸੀ ਅਤੇ ਨਸ਼ੇ ਦਾ ਆਦੀ ਸੀ।
ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਦੁਪਹਿਰ ਵੇਲੇ ਪਿੰਡ ਦੇ ਅੱਡੇ ਵਿੱਚ ਹੰਗਾਮਾ ਕਰ ਰਿਹਾ ਸੀ। ਇਕ ਬੱਸ ਦੇ ਡਰਾਈਵਰ ਨਾਲ ਵੀ ਉਸਦਾ ਝਗੜਾ ਹੋ ਗਿਆ। ਗਗਨ ਦੀ ਪਤਨੀ ਸਿਮਰਨ, ਵੱਡਾ ਭਰਾ ਅਮਨਦੀਪ ਸਿੰਘ ਅਤੇ 7 ਸਾਲਾ ਭਤੀਜਾ ਉੱਥੇ ਆ ਗਏ ਸਨ। ਉਸ ਨੂੰ ਕਿਸੇ ਤਰ੍ਹਾਂ ਸਮਝਾ ਕੇ ਘਰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਦੀ ਗੱਲ ਨਹੀਂ ਸੁਣਨ ਨੂੰ ਤਿਆਰ ਨਹੀਂ ਸੀ।


