ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਕਰੀਬ 9 ਲੱਖ ਰੁਪਏ ਦਾ ਜੁਰਮਾਨਾ, ਵਿਭਾਗ ਨੇ ਜਲੰਧਰ ਅਤੇ ਫਗਵਾੜਾ ‘ਚ ਕੀਤੀ ਚੈਕਿੰਗ, 15 ਕੇਸ ਫੜ੍ਹੇ

davinder-kumar-jalandhar
Updated On: 

05 Jul 2023 11:14 AM

ਪੰਜਾਬ ਬਿਜਲੀ ਵਿਭਾਗ ਬਿਜਲੀ ਚੋਰੀ ਕਰਨ ਵਾਲਿਆਂ ਤੇ ਸਖਤੀ ਕਰ ਰਿਹਾ ਹੈ। ਇਸਦ ਤਹਿਤ ਵਿਭਾਗ ਨੇ ਬੁੱਧਵਾਰ ਸਵੇਰੇ ਤੜਕੇ ਜਲੰਧਰ ਅਤੇ ਫਗਵਾੜਾ ਵਿਖੇ ਅਚਾਨਕ ਚੈਕਿੰਗ ਕਰਕੇ ਕਰੀਬ 15 ਕੇਸ ਫੜ੍ਹੇ, ਜਿਨ੍ਹਾਂ ਤੇ ਕਰੀਬ 9 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ। ਨਿਗਰਾਨ ਇੰਜੀਨੀਅਰ ਗੁਲਸ਼ਨ ਕੁਮਾਰ ਚੁਟਾਨੀ ਨੇ ਇਹ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਖਿਲਾਫ ਅੱਗੇ ਸਖਤ ਐਕਸ਼ਨ ਜਾਰੀ ਰਹੇਗਾ।

ਬਿਜਲੀ ਚੋਰੀ ਕਰਨ ਵਾਲਿਆਂ ਤੇ ਕਰੀਬ 9 ਲੱਖ ਰੁਪਏ ਦਾ ਜੁਰਮਾਨਾ, ਵਿਭਾਗ ਨੇ ਜਲੰਧਰ ਅਤੇ ਫਗਵਾੜਾ ਚ ਕੀਤੀ ਚੈਕਿੰਗ, 15 ਕੇਸ ਫੜ੍ਹੇ

ਸੰਕੇਤਕ ਤਸਵੀਰ

Follow Us On
ਜਲੰਧਰ ਨਿਊਜ। ਬਿਜਲੀ ਮੰਤਰੀ, ਪੰਜਾਬ ਸਰਕਾਰ (Punjab Govt) ਦੀ ਅਗਵਾਈ ਹੇਠ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ PSPCL ਵਚਨਬੱਧ ਹੈ। ਪੀ.ਐੱਸ.ਪੀ.ਸੀ.ਐੱਲ. ਸਾਰੇ ਘਰੇਲੂ ਖਪਤਕਾਰਾਂ ਨੂੰ ਦੋ-ਮਹੀਨੇ ‘ਤੇ 600 ਯੂਨਿਟ ਮੁਫਤ ਪ੍ਰਦਾਨ ਕਰ ਰਿਹਾ ਹੈ ਪਰ ਫਿਰ ਵੀ ਕੁੱਝ ਲੋਕ ਬਿਜਲੀ ਦੀ ਚੋਰੀ ਕਰ ਰਹੇ ਹਨੇ। ਇਸ਼ਦੇ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਲੋਂ ਬਿਜਲੀ ਚੋਰੀ ਵਿਰੁਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿਮ ਨੂੰ ਸ਼ੁਰੂ ਕੀਤੀ ਹੋਈ ਹੈ। ਇਸਦੇ ਤਹਿਤ ਜਲੰਧਰ (Jalandhar) ਹਲਕੇ ਦੀਆਂ ਟੀਮਾਂ ਵੱਲੋ ਅੰਤਰ-ਮੰਡਲ ਗਰੁੱਪ ਬਣਾ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੜਕਸਾਰ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਸਫਲਤਾ ਪ੍ਰਾਪਤ ਕਰਦੇ ਹੋਏ, 15 ਬਿਜਲੀ ਚੋਰੀ ਦੇ ਕੇਸ ਫੜੇ ਗਏ, ਜਿਨ੍ਹਾਂ ਤੇ ਕਰੀਬ 9 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਮਾਡਲ ਹਾਊਸ ਅਤੇ ਨਹਿਰੂ ਗਾਰਡਨ ‘ਚ ਕੀਤੀ ਕਾਰਵਾਈ

ਮਕਸੂਦਾਂ ਉਪ ਮੰਡਲ ਅਧੀਨ ਬਿਜਲੀ ਚੋਰੀ ਦੇ 10 ਕੇਸ ਫੜੇ ਗਏ ਅਤੇ ਇਹਨਾਂ ਬਿਜਲੀ ਚੋਰਾਂ ਨੂੰ 2.16 ਲੱਖ ਰੁਪਏ ਦਾ ਜੁਰਮਨਾ ਲਗਾਇਆ ਗਿਆ।ਇਸੇ ਤਰਾਂ ਕੈਂਟ ਨੰ:2 ਉਪ ਮੰਡਲ ਅਧੀਨ 3 ਨੰ: ਚੋਰੀ ਦੇ ਕੇਸ ਫੜੇ ਗਏ ਅਤੇ ਇਸ ਚੋਰੀ ਲਈ ਇਹਨਾਂ ਖਪਤਕਾਰਾਂ ਨੂੰ 3.42 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ। ਮਾਡਲ ਹਾਉਸ ਅਤੇ ਨਹਿਰੂ ਗਾਰਡਨ ਉਪ ਮੰਡਲਾਂ ਅਧੀਨ ਵੀ ਇੱਕ-ਇੱਕ ਚੋਰੀ ਦਾ ਕੇਸ ਫੜਿਆ ਗਿਆ ਅਤੇ ਕੁਲ 2.50 ਲੱਖ ਦਾ ਜੁਰਮਾਨਾ ਚਾਰਜ ਕੀਤਾ ਗਿਆ।

‘ਬਿਜਲੀ ਚੋਰੀ ਦੇ ਖਿਲਾਫ ਕਾਰਵਾਈ ਰਹੇਗੀ ਜਾਰੀ’

ਇਸੇ ਤਰਾਂ ਇਹਨਾਂ ਇਲਾਕਿਆ ਵਿੱਚ ਹੀ ਬਿਜਲੀ ਦੀ ਅਣ-ਅਧਿਕਾਰਿਤ ਵਰਤੋਂ ਦੇ ਵੀ 15 ਕੁੱਲ ਕੇਸ ਫੜੇ ਗਏ ਅਤੇ ਇਨ੍ਹਾ ਖਪਤਕਾਰਾਂ ਨੂੰ ਲਗਭਗ 9 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਨਿਗਰਾਨ ਇੰਜੀਨੀਅਰ ਹਲਕਾ ਜਲੰਧਰ, ਇੰਜੀ: ਗੁਲਸ਼ਨ ਕੁਮਾਰ ਚੁਟਾਨੀ ਵੱਲੋ ਦੱਸਿਆ ਗਿਆ ਕਿ ਇਸ ਤਰਾਂ ਦੀਆਂ ਚੋਰੀਆਂ ਫੜਨ ਲਈ ਅਚਨਚੇਤ ਚੈਕਿੰਗਾਂ, ਮੱਖ ਇੰਜੀ. ਉੱਤਰ ਜੋਨ ਜਲੰਧਰ ਰਮੇਸ਼ ਸਰੰਗਲ ਦੀ ਅਗਵਾਈ ਹੇਠ ਅੱਗੇ ਵੀ ਜਾਰੀ ਰਹਿਣਗੀਆਂ। ਉਹਨਾਂ ਨੇ ਸ਼ਹਿਰ ਦੇ ਵੱਡਮੁੱਲੇ ਖਪਤਕਾਰਾਂ ਨੂੰ ਬਿਜਲੀ ਚੋਰੀ ਦੀਆਂ ਕੋਝੀਆਂ ਆਦਤਾਂ ਨੂੰ ਛੱਡਣ ਲਈ ਪ੍ਰੇਰਿਆ ਤਾਂ ਜੋ ਮਾਣਯੋਗ ਸੀ.ਐਮ.ਡੀ. ਅਤੇ ਡਾਇਰੈਕਰ ਵੰਡ ਜੀ ਦੇ ਪੀ.ਐਸ.ਪੀ.ਸੀ.ਐਲ. ਦੇ ਵੱਡਮੁਲੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਚੋਰੀ ਦੇ ਕੇਸਾਂ ਤੇ ਅੱਗੇ ਵੀ ਕਾਰਵਾਈ ਜਾਰੀ ਰਹੇਗੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ