ਜਲੰਧਰ ਨਿਊਜ: ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਜਪਾ ਪ੍ਰਧਾਨ
ਅਸ਼ਵਨੀ ਸ਼ਰਮਾ (Ashwini Sharma) ਵੱਲੋਂ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਜੰਡਿਆਲਾ ਵਿਖੇ ਭਾਜਪਾ ਵਰਕਰ
ਬਲਵਿੰਦਰ ਸਿੰਘ ਗਿੱਲ (Balwinder Singh Gill) ਤੇ ਗੋਲੀ ਚੱਲਣ ਦੇ ਮਾਮਲੇ ਵਿੱਚ ਉਨ੍ਹਾਂ ਡੀਜੀਪੀ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਇਸ ਮਾਮਲੇ ਨੂੰ ਲਮਕਾਇਆ ਨਾ ਜਾਵੇ, ਉਹ ਇਸ ਦੀ ਰਿਪੋਰਟ ਲੈ ਕੇ ਮਾਮਲੇ ਦੀ ਤਹਿ ਤੱਕ ਜਾਣਗੇ।
ਇਸ ਮੌਕੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਤਰਰਾਸ਼ਟਰੀ ਖਿਡਾਰੀ ਮਾਰਿਆ ਗਿਆ, ਸਰਕਾਰ ਨਹੀਂ ਜਾਗੀ, ਮਸ਼ਹੂਰ ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਵੀ ਸਰਕਾਰ ਨਹੀਂ ਜਾਗੀ, ਕਾਰੋਬਾਰੀਆਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਸਰਕਾਰ ਨਹੀਂ ਜਾਗੀ, ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਸਰਕਾਰ ਜਾਗਣ ਵਾਲੀ ਨਹੀਂ।
ਪੰਜਾਬ ਦੇ ਹਾਲਾਤ ਬਹੁਤ ਖਰਾਬ – ਸ਼ਰਮਾ
ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਪੰਜਾਬ ਦੇ ਪ੍ਰਧਾਨ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ, ਇੱਕ ਤੋਂ ਬਾਅਦ ਇੱਕ ਕਤਲ ਹੋ ਰਹੇ ਹਨ ਪਰ ਸਰਕਾਰ ਸੁੱਤੀ ਪਈ ਹੈ। ਕੱਲ੍ਹ ਭਾਜਪਾ ਵਰਕਰ ਜਲੰਧਰ ਲੋਕਸਭਾ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ‘ਚ ਕੰਮ ਕਰਨ ਤੋਂ ਬਾਅਦ ਘਰ ਜਾ ਰਹੇ ਸਨ, ਇਸ ਦੌਰਾਨ ਉਨ੍ਹਾਂ ‘ਤੇ ਹਮਲਾ ਕੀਤਾ ਗਿਆ, ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਮੈਨੂੰ ਉੱਥੇ ਕੋਈ ਸੁਰੱਖਿਆ ਨਹੀਂ ਦਿਖਾਈ ਦਿੱਤਾ, ਯਾਨੀ ਹਮਲਾਵਰ ਚਾਹੁੰਦੇ ਤਾਂ ਉਨ੍ਹਾਂ ਨੂੰ ਦੁਬਾਰਾ ਵੀ ਗੋਲੀ ਮਾਰ ਸਕਦਾ ਸੀ।
ਸਾਡੇ ਜਾਣ ਤੋਂ ਬਾਅਦ ਐਸਐਸਸੀ ਉੱਥੇ ਪਹੁੰਚੇ ਅਤੇ ਕਿਹਾ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ, ਪਰ ਉਹ ਡੀਜੀਪੀ ਸਾਹਿਬ ਨੂੰ ਚੇਤਾਵਨੀ ਦਿੰਦੇ ਹਨ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣ, ਭਾਜਪਾ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈਣ ਦੇਵੇਗੀ।
ਪੀਪੀਐਸ ਅਧਿਕਾਰੀ ਰਾਜਜੀਤ ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਤੇ ਵੀ ਉਨ੍ਹਾਂ ਨੇ ਸਵਾਲ ਚੁੱਕੇ। ਹੁਣ ਤੱਕ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਪੰਜਾਬ ਸਰਕਾਰ ਦਾ ਮਿਸ਼ਨ ਸੀ, ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਹੀ ਮਦਦ ਮੰਗੀ ਸੀ, ਯਾਨੀ ਜੋ ਗਲਤੀ ਹੋਈ, ਉਹ
ਪੰਜਾਬ ਸਰਕਾਰ ਤੋਂ ਹੀ ਹੋਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ