ਜਲੰਧਰ ਦੇ ਫਿਲੌਰ ‘ਚ ਨਸ਼ੇ ਦਾ ਟੀਕਾ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਲੋਕਾਂ ਨੇ ਫੜ ਕੇ ਕੀਤੀ ਪੁੱਛਗਿੱਛ

Published: 

22 Oct 2026 14:33 PM IST

ਵੀਡੀਓ 'ਚ ਇੱਕ ਨੌਜਵਾਨ ਦੂਜੇ ਦੀ ਬਾਂਹ 'ਚ ਸਰਿੰਜ ਰਾਹੀਂ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਗਾਉਂਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਸਥਾਨਕ ਲੋਕ ਵੀਡੀਓ ਬਣਾਉਂਦੇ ਹੋਏ ਉੱਥੇ ਪਹੁੰਚਦੇ ਹਨ, ਟੀਕਾ ਲਗਾ ਰਿਹਾ ਨੌਜਵਾਨ ਸਰਿੰਜ ਦਬਾ ਕੇ ਟੀਕਾ ਲਗਾਉਂਦਾ ਤੇ ਫਿਰ ਉਸ ਨੂੰ ਤੁਰੰਤ ਬਾਹਰ ਕੱਢ ਲੈਂਦਾ ਹੈ।

ਜਲੰਧਰ ਦੇ ਫਿਲੌਰ ਚ ਨਸ਼ੇ ਦਾ ਟੀਕਾ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਲੋਕਾਂ ਨੇ ਫੜ ਕੇ ਕੀਤੀ ਪੁੱਛਗਿੱਛ

ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਦੀ ਦੱਸੀ ਜਾ ਰਹੀ ਇਸ ਵੀਡੀਓ ‘ਚ ਦੋ ਨੌਜਵਾਨ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ (ਚਿੱਟੇ) ਦਾ ਟੀਕਾ ਲਗਾਉਂਦੇ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਨੇ ਦੋਵਾਂ ਨੂੰ ਮੌਕੇ ‘ਤੇ ਫੜ ਲਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਵੀਡੀਓ ‘ਚ ਨੌਜਵਾਨ ਲੋਕਾਂ ਅੱਗੇ ਮੁਆਫ਼ੀ ਮੰਗਦੇ ਤੇ ਪੁਲਿਸ ਥਾਣੇ ਨਾ ਲਿਜਾਣ ਦੀ ਬੇਨਤੀ ਕਰਦੇ ਨਜ਼ਰ ਆ ਰਹੇ ਹਨ।

ਲੋਕਾਂ ਨੇ ਨੌਜਵਾਨਾਂ ਨੂੰ ਫੜ ਕੇ ਕੀਤੀ ਪੁੱਛਗਿੱਛ

ਵੀਡੀਓ ਬਣਾਉਣ ਵਾਲੇ ਲੋਕਾਂ ਮੁਤਾਬਕ, ਦੋ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਫੜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਬਾਈਕ ‘ਤੇ ਜਲੰਧਰ ਆਰਟੀਓ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਸੀ। ਬਾਈਕ ‘ਤੇ ‘ਨਾਰਦਰਨ ਰੇਲਵੇ’ ਵੀ ਲਿਖਿਆ ਹੋਇਆ ਸੀ। ਜਦੋਂ ਨੌਜਵਾਨ ਨੂੰ ਪੁੱਛਿਆ ਗਿਆ ਕਿ ਕੀ ਉਹ ਰੇਲਵੇ ‘ਚ ਨੌਕਰੀ ਕਰਦਾ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਦਾ ਚਾਚਾ ਰੇਲਵੇ ‘ਚ ਕੰਮ ਕਰਦਾ ਹੈ। ਵੀਡੀਓ ‘ਚ ਨੌਜਵਾਨ ਨੇ ਇਹ ਵੀ ਦੱਸਿਆ ਕਿ ਉਸ ਨੂੰ ਇੱਕ ਵਿਅਕਤੀ ਨੇ ਚਿੱਟਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਸ ਵੱਲੋਂ ਹਾਂ ਕਹਿਣ ‘ਤੇ ਉਕਤ ਵਿਅਕਤੀ ਕਥਿਤ ਤੌਰ ‘ਤੇ ਨਸ਼ਾ ਦੇ ਕੇ ਉੱਥੋਂ ਚਲਾ ਗਿਆ।

ਵੀਡੀਓ ਬਣਾਉਣ ਵਾਲਿਆਂ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਵੀ ਉਹ ਇਸੇ ਥਾਂ ਤੋਂ ਦੋ ਹੋਰ ਨੌਜਵਾਨਾਂ ਨੂੰ ਭਜਾ ਚੁੱਕੇ ਹਨ। ਉਨ੍ਹਾਂ ਨੇ ਫਿਲੌਰ, ਜਲੰਧਰ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਨਸ਼ਿਆਂ ਦੀ ਸਮੱਸਿਆ ‘ਤੇ ਚਿੰਤਾ ਜਤਾਈ।

ਹੱਥ ‘ਚ ਸਰਿੰਜ ਤੇ ਮੂੰਹ ‘ਚ ਬੀੜੀ, ਵੀਡੀਓ ਬਣਦੀ ਦੇਖ ਮੁਆਫ਼ੀ ਮੰਗਣ ਲੱਗੇ

ਸਾਹਮਣੇ ਆਈ ਵੀਡੀਓ ‘ਚ ਸਥਾਨਕ ਲੋਕਾਂ ਤੇ ਨੌਜਵਾਨਾਂ ਵਿਚਾਲੇ ਕਰੀਬ ਪੰਜ ਮਿੰਟ ਤੱਕ ਬਹਿਸ ਹੁੰਦੀ ਦਿਖਾਈ ਦਿੰਦੀ ਹੈ। ਇਸ ਦੌਰਾਨ ਨੌਜਵਾਨ ਮੁਆਫ਼ੀ ਮੰਗਦੇ ਹੋਏ ਉਨ੍ਹਾਂ ਨੂੰ ਥਾਣੇ ਨਾ ਲਿਜਾਣ ਦੀ ਬੇਨਤੀ ਕਰਦੇ ਹਨ।

ਵੀਡੀਓ ‘ਚ ਇੱਕ ਨੌਜਵਾਨ ਦੂਜੇ ਦੀ ਬਾਂਹ ‘ਚ ਸਰਿੰਜ ਰਾਹੀਂ ਕਥਿਤ ਤੌਰ ‘ਤੇ ਨਸ਼ੇ ਦਾ ਟੀਕਾ ਲਗਾਉਂਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਸਥਾਨਕ ਲੋਕ ਵੀਡੀਓ ਬਣਾਉਂਦੇ ਹੋਏ ਉੱਥੇ ਪਹੁੰਚਦੇ ਹਨ, ਟੀਕਾ ਲਗਾ ਰਿਹਾ ਨੌਜਵਾਨ ਸਰਿੰਜ ਦਬਾ ਕੇ ਟੀਕਾ ਲਗਾਉਂਦਾ ਤੇ ਫਿਰ ਉਸ ਨੂੰ ਤੁਰੰਤ ਬਾਹਰ ਕੱਢ ਲੈਂਦਾ ਹੈ। ਨੌਜਵਾਨਾਂ ਦੇ ਹੱਥਾਂ ‘ਚ ਸਰਿੰਜਾਂ ਦਿਖਾਈ ਦਿੰਦੀਆਂ ਹਨ। ਜਦੋਂ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਕੀ ਉਨ੍ਹਾਂ ਨੇ ਟੀਕਾ ਲਗਾ ਲਿਆ ਹੈ ਤਾਂ ਉਹ ਹਾਂ ‘ਚ ਜਵਾਬ ਦਿੰਦੇ ਹਨ। ਵੀਡੀਓ ‘ਚ ਇੱਕ ਨੌਜਵਾਨ ਦੇ ਮੂੰਹ ‘ਚ ਬੀੜੀ ਵੀ ਦਿਖਾਈ ਦਿੰਦੀ ਹੈ।

Loading...
Unable to load recommendations.
Follow Us
Related Stories
ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਵਿਖੇ ਲੱਗੀਆਂ ਰੌਣਕਾਂ, ਸੰਗਤ ਦਾ ਉਮੜਿਆ ਸੈਲਾਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, CM ਮਾਨ ਤੇ ਸਪੀਕਰ ਸੰਧਵਾਂ ਵੱਲੋਂ ਪੰਜਾਬ ਵਾਸੀਆਂ ਨੂੰ ਵਧਾਈ ਸੰਦੇਸ਼
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਭੋਗ ਸਮਾਗਮ ਸੰਪੰਨ, ਸੰਗਤ ਦਾ ਉਮੜਿਆ ਵੱਡਾ ਇਕੱਠ; ਰਾਜਾ ਵੜਿੰਗ ਵੀ ਪਹੁੰਚੇ
ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਘੱਟੋ-ਘੱਟ ਤਾਪਮਾਨ 7.1 ਡਿਗਰੀ ਤੱਕ ਪਹੁੰਚਿਆ; ਅਗਲੇ 5 ਦਿਨਾਂ ‘ਚ 2 ਤੋਂ 3 ਡਿਗਰੀ ਡਿੱਗੇਗਾ ਪਾਰਾ
ਮਾਂ ਤੇ ਭੈਣ ਨਾਲ ਵਿਵਾਦ, ਸਬ-ਇੰਸਪੈਕਟਰ ਦੇ ਸੱਦੇ ‘ਤੇ ਪਹੁੰਚਿਆ ਸੀ ਜਾਮਾ ਮਸਜਿਦ ਪੁਲਿਸ ਸਟੇਸ਼ਨ… ਜਾਣੋ ਕੌਣ ਹੈ ਨਬੀਲ?
ਲੁਧਿਆਣਾ ਦੇ ਟੈਂਟ ਇੰਡਸਟਰੀਜ਼ ‘ਚ ਲੱਗੀ ਅੱਗ, 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਪਾਇਆ ਕਾਬੂ, ਲੱਖਾਂ ਦਾ ਹੋਇਆ ਨੁਕਸਾਨ