Jalandhar- ਤੇਜ਼ ਹਵਾਵਾਂ ਨੇ ਸੁੱਟਿਆ ਰਾਵਣ ਦਾ ਪੁਤਲਾ, ਟੁੱਟ ਗਈ ਗਰਦਨ, ਪੁਲਿਸ ਅਲਰਟ
ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮਾਈ ਹੀਰਾ ਗੇਟ ਰੋਡ ਅਤੇ ਪਟੇਲ ਚੌਕ 'ਤੇ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇਗੀ। ਟ੍ਰੈਫਿਕ ਪੁਲਿਸ ਨੇ ਇਸ ਸੰਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਦੁਸਹਿਰੇ 'ਤੇ ਸ਼ਹਿਰ ਵਿੱਚ ਕੋਈ ਰੂਟ ਡਾਇਵਰਸ਼ਨ ਨਹੀਂ ਹੋਵੇਗਾ, ਪਰ ਵਾਹਨਾਂ ਨੂੰ ਗਲਤ ਪਾਸੇ ਤੋਂ ਚਲਾਉਣ ਤੋਂ ਰੋਕਣ ਲਈ ਸਾਰੇ ਚੌਰਾਹਿਆਂ 'ਤੇ ਪੁਲਿਸ ਤਾਇਨਾਤ ਰਹੇਗੀ।
Jalandhar Dussehra 2025: ਜਲੰਧਰ ਛਾਉਣੀ ਦੇ ਦੁਸਹਿਰਾ ਮੈਦਾਨ ਵਿੱਚ ਲੱਗੇ ਰਾਵਣ ਦੇ ਪੁਤਲੇ ਦੀ ਗਰਦਨ ਅਚਾਨਕ ਟੁੱਟ ਗਈ। ਇਹ ਹਾਦਸਾ ਤੇਜ਼ ਹਵਾਵਾਂ ਚੱਲਣ ਕਾਰਨ ਵਾਪਰਿਆ। ਸਥਾਨਕ ਲੋਕਾਂ ਅਨੁਸਾਰ ਅਚਾਨਕ ਅਸਮਾਨ ਵਿੱਚ ਕਾਲੇ ਬੱਦਲ ਇਕੱਠੇ ਹੋ ਗਏ ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ। ਇਹਨਾਂ ਤੇਜ਼ ਹਵਾਵਾਂ ਕਾਰਨ ਰਾਵਣ ਦਾ ਪੁਤਲਾ ਧਰਤੀ ਤੇ ਡਿੱਗ ਗਿਆ।
ਇਸ ਦੌਰਾਨ, ਬਹੁਤ ਸਾਰੇ ਲੋਕ ਰਾਵਣ ਦੀ ਪੂਜਾ ਕਰ ਰਹੇ ਸਨ, ਅਤੇ ਕੁਝ ਸੈਲਫੀ ਲੈਣ ਵਿੱਚ ਰੁੱਝੇ ਹੋਏ ਸਨ। ਜਿਵੇਂ ਹੀ ਪੁਤਲਾ ਡਿੱਗਿਆ, ਉਹ ਡਰ ਗਏ ਅਤੇ ਦੂਰ ਸੁਰੱਖਿਅਤ ਥਾਵਾਂ ਤੇ ਭੱਜਣ ਲੱਗੇ। ਹਾਲਾਂਕਿ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਲੰਧਰ (Jalandhar) ਦਾ ਸਭ ਤੋਂ ਉੱਚਾ ਪੁਤਲਾ, ਜਿਸਦੀ ਲੰਬਾਈ 100 ਫੁੱਟ ਹੈ, ਇੱਕ ਸਕੂਲ ਵਿੱਚ ਸਾੜਿਆ ਜਾਵੇਗਾ। ਇਹ ਸਮਾਗਮ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੁਆਰਾ ਆਯੋਜਿਤ ਕੀਤਾ ਗਿਆ ਹੈ। ਰਾਵਣ ਦਹਿਨ ਨਾਲ ਸਬੰਧਤ ਸਮਾਗਮ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ ਸਾਈਂ ਦਾਸ ਸਕੂਲ ਸਮੇਤ ਸਾਰੇ ਸਥਾਨਾਂ ‘ਤੇ ਆਯੋਜਿਤ ਕੀਤੇ ਜਾਣਗੇ। ਇਸ ਤੋਂ ਪਹਿਲਾਂ, ਭਗਵਾਨ ਰਾਮ, ਸੀਤਾ, ਲਕਸ਼ਮਣ, ਰਾਵਣ ਦੇ ਕਿਰਦਾਰ ਨਿਭਾਅ ਰਹੇ ਅਦਾਕਾਰਾਂ ਵੱਲੋਂ ਯੁੱਧ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ।
#jalanadhar दहिन से पहले ही गिरा रावण का पुतला#DussehraCelebration #Dasara2025 pic.twitter.com/n1nj4AeIir
— JARNAIL (@N_JARNAIL) October 2, 2025
ਸੁਰੱਖਿਆ ਦੇ ਪੁਖਤਾ ਪ੍ਰਬੰਧ
ਇਸ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮਾਈ ਹੀਰਾ ਗੇਟ ਰੋਡ ਅਤੇ ਪਟੇਲ ਚੌਕ ‘ਤੇ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇਗੀ। ਟ੍ਰੈਫਿਕ ਪੁਲਿਸ ਨੇ ਇਸ ਸੰਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਦੁਸਹਿਰੇ ‘ਤੇ ਸ਼ਹਿਰ ਵਿੱਚ ਕੋਈ ਰੂਟ ਡਾਇਵਰਸ਼ਨ ਨਹੀਂ ਹੋਵੇਗਾ, ਪਰ ਵਾਹਨਾਂ ਨੂੰ ਗਲਤ ਪਾਸੇ ਤੋਂ ਚਲਾਉਣ ਤੋਂ ਰੋਕਣ ਲਈ ਸਾਰੇ ਚੌਰਾਹਿਆਂ ‘ਤੇ ਪੁਲਿਸ ਤਾਇਨਾਤ ਰਹੇਗੀ।
ਇਹ ਵੀ ਪੜ੍ਹੋ
ਇਸ ਵਾਰ ਰਾਵਣ ਦਹਿਨ ਲਈ ਕੋਈ ਵੀ ਵੱਡਾ ਰਾਜਨੀਤਿਕ ਆਗੂ ਸ਼ਹਿਰ ਨਹੀਂ ਆ ਰਿਹਾ ਹੈ। ਜਿਸ ਕਾਰਨ ਇਹ ਪ੍ਰੋਗਰਾਮ ਬਿਨਾਂ ਕਿਸੇ ਰੂਟ ਡਾਇਵਰਸ਼ਨ ਤੋਂ ਕੰਪਲੀਟ ਹੋ ਜਾਣਗੇ।\


