ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਾਂਗਰਸੀ ਵਿਧਾਇਕ ਕੋਟਲੀ ਸਮੇਤ 150 ਲੋਕਾਂ ਖ਼ਿਲਾਫ਼ FIR, ਹਾਈਵੇਅ ਜਾਮ ਕਰਨ ਦਾ ਇਲਜ਼ਾਮ

Congress MLA Kotli: ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਸੀਨੀਅਰ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ 150 ਹੋਰ ਵਿਅਕਤੀਆਂ ਨੇ ਹਾਈਵੇਅ ਜਾਮ ਕੀਤਾ। ਇਸ ਕਾਰਵਾਈ ਕਾਰਨ ਭਾਰੀ ਟ੍ਰੈਫਿਕ ਜਾਮ ਲੱਗ ਗਿਆ। NHAI ਦੀ ਸ਼ਿਕਾਇਤ 'ਤੇ ਪੁਲਿਸ ਨੇ ਵਿਰੋਧ ਪ੍ਰਦਰਸ਼ਨਕਾਰੀਆਂ ਖ਼ਿਲਾਫ਼ FIR ਦਰਜ ਕੀਤੀ ਹੈ। ਇਸ ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਕਾਂਗਰਸੀ ਵਿਧਾਇਕ ਕੋਟਲੀ ਸਮੇਤ 150 ਲੋਕਾਂ ਖ਼ਿਲਾਫ਼ FIR, ਹਾਈਵੇਅ ਜਾਮ ਕਰਨ ਦਾ ਇਲਜ਼ਾਮ
Follow Us
davinder-kumar-jalandhar
| Published: 29 Apr 2025 12:14 PM

ਜਲੰਧਰ ਵਿੱਚ ਕੁੱਝ ਦਿਨ ਪਹਿਲਾਂ ਕੁਝ ਲੋਕਾਂ ਨੇ ਭੋਗਪੁਰ ਵਿਖੇ ਇੱਕ ਖੰਡ ਮਿੱਲ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਨਗਰ ਕੌਂਸਲ ਪ੍ਰਧਾਨ ਅਤੇ 150 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਬੁੱਧਵਾਰ ਨੂੰ ਵਿਧਾਇਕ ਕੋਟਲੀ ਦੀ ਅਗਵਾਈ ਹੇਠ ਲਗਭਗ 150 ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਾਈਵੇਅ ਬੰਦ ਹੋਣ ਕਾਰਨ ਲੰਬਾ ਟ੍ਰੈਫਿਕ ਜਾਮ ਲੱਗ ਗਿਆ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।

NHAI ਦੀ ਸ਼ਿਕਾਇਤ ‘ਤੇ FIR ਦਰਜ

ਜਾਣਕਾਰੀ ਅਨੁਸਾਰ, ਇਹ ਐਫਆਈਆਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਅਧਿਕਾਰੀ ਜਸਵੰਤ ਕੁਮਾਰ ਦੇ ਬਿਆਨਾਂ ‘ਤੇ ਦਰਜ ਕੀਤੀ ਗਈ ਹੈ। ਜਸਵੰਤ ਸਿੰਘ NHAI ਦੇ ਸਾਈਟ ਇੰਜੀਨੀਅਰ ਹਨ। ਜਸਵੰਤ ਕੋਲ ਪਠਾਨਕੋਟ ਚੌਕ ਤੋਂ ਜੰਮੂ-ਕਸ਼ਮੀਰ ਤੱਕ ਨਿਗਰਾਨੀ ਹੈ। ਮਾਮਲੇ ਵਿੱਚ ਪੁਲੀਸ ਨੇ ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰਨਾਂ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਹਾਈਵੇਅ ਤੇ ਲੱਗਿਆ ਸੀ ਜਾਮ

LHAI ਅਧਿਕਾਰੀਆਂ ਨੇ ਕਿਹਾ ਕਿ ਸਾਰਿਆਂ ਨੂੰ ਵਿਰੋਧ ਪ੍ਰਦਰਸ਼ਨ ਲਈ ਇੱਕ ਪਾਸਾ ਦਿੱਤਾ ਗਿਆ ਸੀ ਤਾਂ ਜੋ ਉਹ ਇੱਕ ਪਾਸੇ ਸ਼ਾਂਤੀਪੂਰਵਕ ਵਿਰੋਧ ਕਰ ਸਕਣ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਅਤੇ ਟੀ-ਪੁਆਇੰਟ ਤੋਂ ਹਾਈਵੇਅ ਬੰਦ ਕਰ ਦਿੱਤਾ। ਇਸ ਦੌਰਾਨ ਹਾਈਵੇਅ ‘ਤੇ ਲਗਭਗ ਚਾਰ ਘੰਟੇ ਜਾਮ ਰਿਹਾ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ, ਵਿਰੋਧ ਖਤਮ ਨਹੀਂ ਹੋਇਆ। ਜਿਸ ਤੋਂ ਬਾਅਦ ਉਸ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।