ਜਲੰਧਰ: ਸਰਕਾਰੀ ਹਸਪਤਾਲ ‘ਚ 3 ਮਰੀਜ਼ਾਂ ਦੀ ਮੌਤ ਮਾਮਲੇ ‘ਚ ਸੁਪਰਵਾਈਜ਼ਰ ਬਰਖਾਸਤ, ਆਕਸੀਜਨ ਘਾਟ ਕਾਰਨ ਵਾਪਰਿਆ ਸੀ ਹਾਦਸਾ

Updated On: 

02 Aug 2025 15:12 PM IST

ਇਸ ਮਾਮਲੇ 'ਚ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਮਐਸ ਡਾ. ਰਾਜਕੁਮਾਰ, ਐਸਐਮਓ ਡਾ. ਸੁਰਜੀਤ, ਅਨੱਸਥੀਸੀਆ ਦੀ ਡਾਕਟਰ ਸੋਨਾਕਸ਼ੀ ਨੂੰ ਮੁਅੱਤਲ ਕਰ ਦਿੱਤਾ ਤੇ ਹਾਊਸ ਸਰਜਨ ਨੂੰ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਬਰਖਾਸਤ ਕਰ ਦਿੱਤਾ। ਇਸ ਦੇ ਨਾਲ ਹੀ, ਆਕਸੀਜਨ ਪਲਾਂਟ ਸੁਪਰਵਾਈਜ਼ਰ ਨਰਿੰਦਰ ਕੁਮਾਰ ਨੂੰ ਸ਼ੁੱਕਰਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ। ਕਿਉਂਕਿ ਹਾਦਸੇ ਦੌਰਾਨ, ਗ੍ਰੇਡ-4 ਕਰਮਚਾਰੀ ਆਕਸੀਜਨ ਪਲਾਂਟ 'ਚ ਡਿਊਟੀ 'ਤੇ ਸੀ।

ਜਲੰਧਰ: ਸਰਕਾਰੀ ਹਸਪਤਾਲ ਚ 3 ਮਰੀਜ਼ਾਂ ਦੀ ਮੌਤ ਮਾਮਲੇ ਚ ਸੁਪਰਵਾਈਜ਼ਰ ਬਰਖਾਸਤ, ਆਕਸੀਜਨ ਘਾਟ ਕਾਰਨ ਵਾਪਰਿਆ ਸੀ ਹਾਦਸਾ
Follow Us On

ਸ਼ੁੱਕਰਵਾਰ ਨੂੰ ਜਲੰਧਰ ਸਿਵਲ ਹਸਪਤਾਲ ਵਿੱਚ ਚੰਡੀਗੜ੍ਹ ਤੋਂ ਆਕਸੀਜਨ ਪਲਾਂਟ ਦੇ ਸੁਪਰਵਾਈਜ਼ਰ ਨਰਿੰਦਰ ਕੁਮਾਰ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ। ਚੰਡੀਗੜ੍ਹ ਤੋਂ ਆਏ ਹੁਕਮਾਂ ‘ਚ ਸੁਪਰਵਾਈਜ਼ਰ ਦੀ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ। ਇਸ ਤੋਂ ਪਹਿਲਾਂ ਤਿੰਨ ਡਾਕਟਰਾਂ ਤੇ ਇੱਕ ਹਾਊਸ ਸਰਜਨ ਨੂੰ ਬਰਖਾਸਤ ਕੀਤਾ ਗਿਆ ਸੀ।

ਐਤਵਾਰ ਸ਼ਾਮ ਨੂੰ ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ‘ਚ ਆਕਸੀਜਨ ਪ੍ਰੈਸ਼ਰ ਘੱਟ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਮਐਸ ਡਾ. ਰਾਜਕੁਮਾਰ, ਐਸਐਮਓ ਡਾ. ਸੁਰਜੀਤ, ਅਨੱਸਥੀਸੀਆ ਦੀ ਡਾਕਟਰ ਸੋਨਾਕਸ਼ੀ ਨੂੰ ਮੁਅੱਤਲ ਕਰ ਦਿੱਤਾ ਤੇ ਹਾਊਸ ਸਰਜਨ ਨੂੰ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਬਰਖਾਸਤ ਕਰ ਦਿੱਤਾ। ਇਸ ਦੇ ਨਾਲ ਹੀ, ਆਕਸੀਜਨ ਪਲਾਂਟ ਸੁਪਰਵਾਈਜ਼ਰ ਨਰਿੰਦਰ ਕੁਮਾਰ ਨੂੰ ਸ਼ੁੱਕਰਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ। ਕਿਉਂਕਿ ਹਾਦਸੇ ਦੌਰਾਨ, ਗ੍ਰੇਡ-4 ਕਰਮਚਾਰੀ ਆਕਸੀਜਨ ਪਲਾਂਟ ‘ਚ ਡਿਊਟੀ ‘ਤੇ ਸੀ।

ਇਸ ਦੌਰਾਨ ਸੁਪਰਵਾਈਜ਼ਰ ਛੁੱਟੀ ‘ਤੇ ਸੀ। ਇਸ ਲਈ, ਲਾਪਰਵਾਹੀ ਦੇ ਮੱਦੇਨਜ਼ਰ, ਸਿਵਲ ਹਸਪਤਾਲ ‘ਚ ਆਊਟਸੋਰਸਿੰਗ ‘ਤੇ ਕੰਮ ਕਰ ਰਹੇ ਸੁਪਰਵਾਈਜ਼ਰ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਵੈਸੇ, ਆਕਸੀਜਨ ਪਲਾਂਟ ‘ਚ ਦੋ ਸੁਪਰਵਾਈਜ਼ਰ ਤੇ ਇੱਕ ਗ੍ਰੇਡ-4 ਕਰਮਚਾਰੀ ਡਿਊਟੀ ‘ਤੇ ਹਨ। ਦੋ ਸੁਪਰਵਾਈਜ਼ਰਾਂ ਨੇ 1 ਸਾਲ ਪਹਿਲਾਂ ਤਨਖਾਹ ‘ਚ ਕਟੌਤੀ ਕਾਰਨ ਨੌਕਰੀ ਛੱਡ ਦਿੱਤੀ ਸੀ। ਇਸ ਲਈ ਗ੍ਰੇਡ-4 ਕਰਮਚਾਰੀਆਂ ਨੂੰ ਡਿਊਟੀ ‘ਤੇ ਲਗਾਇਆ ਗਿਆ ਸੀ। ਦੂਜੇ ਪਾਸੇ, ਪੀਸੀਐਮਐਸ ਦੇ ਪੰਜਾਬ ਮੁਖੀ ਡਾ. ਅਖਿਲ ਸਰੀਨ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੁਅੱਤਲ ਤੇ ਬਰਖਾਸਤ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ।

ਦੂਜੇ ਪਾਸੇ, ਹਸਪਤਾਲ ਪ੍ਰਸ਼ਾਸਨ ਨੇ ਟਰੌਮਾ ਸੈਂਟਰ ਦੇ ਨੇੜੇ ਇੱਕ ਮੈਨੀਫੋਲਡ ਰੂਮ ਖੋਲ੍ਹਿਆ ਹੈ, ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਟਰੌਮਾ ਸੈਂਟਰ ਦੇ ਨੇੜੇ ਇੱਕ ਮੈਨੀਫੋਲਡ ਰੂਮ ਹੋਣ ਨਾਲ ਤੁਰੰਤ ਸਪਲਾਈ ਸੰਭਵ ਹੋ ਸਕੇਗੀ।