Jalandhar Lok Sabha Result 2023: ਜਲੰਧਰ ਦਾ ਸਿਕੰਦਰ ਕੌਣ, ਫੈਸਲਾ ਕੁਝ ਦੇਰ ਬਾਅਦ

Updated On: 

13 May 2023 06:55 AM IST

Jalandhar Lok Sabha Bypoll Result 2023: ਅੱਜ ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਦੇ ਨਤੀਜੇ ਐਲਾਨੇ ਜਾਣਗੇ। 19 ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਆਵੇਗਾ। ਲੋਕ ਸਭਾ ਹਲਕਾ ਜਲੰਧਰ ਲਈ ਕੁੱਲ 54.5 ਫੀਸਦ ਵੋਟਿੰਗ ਹੋਈ ਸੀ।

Jalandhar Lok Sabha Result 2023: ਜਲੰਧਰ ਦਾ ਸਿਕੰਦਰ ਕੌਣ, ਫੈਸਲਾ ਕੁਝ ਦੇਰ ਬਾਅਦ
Follow Us On
Jalandhar Bypoll Election Result 2023: ਜਲੰਧਰ ਜ਼ਿਮਨੀ ਚੋਣ ਦੇ ਨਤੀਜੇ 13 ਮਈ ਯਾਨੀ ਅੱਜ ਐਲਾਨੇ ਜਾਣਗੇ। ਜ਼ਿਮਨੀ ਚੋਣ ਦੀ ਜੰਗ ਲੜ ਰਹੇ 19 ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਆਵੇਗਾ। ਜਿਨ੍ਹਾਂ ਵਿੱਚ ਚਾਰ ਮਹਿਲਾਵਾਂ ਹਨ। ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਿੰਗ ‘ਚ ਕੁੱਲ 54.5 ਫੀਸਦੀ ਵੋਟਾਂ ਪਈਆਂ।ਸਾਲ 2019 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ 63.04 ਫੀਸਦੀ ਵੋਟਿੰਗ ਹੋਈ ਸੀ। ਇਸ ਦੇ ਮੁਕਾਬਲੇ ਜ਼ਿਮਨੀ ਚੋਣ ਵਿੱਚ ਵੋਟ ਫੀਸਦ ਘੱਟ ਰਹੀ। ਜਲੰਧਰ ਲੋਕ ਸਭਾ (Jalandhar Lok Sabha) ਹਲਕੇ ਦੇ 16 ਲੱਖ 21 ਹਜ਼ਾਰ 800 ਵੋਟਰ ਹਨ ਜਿਨ੍ਹਾਂ ਵਿੱਚੋਂ 8 ਲੱਖ 87 ਹਜ਼ਾਰ 154 ਲੋਕਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ।

ਕਿਹੜੇ ਹਲਕੇ ‘ਚ ਕਿੰਨੇ ਫੀਸਦ ਵੋਟਿੰਗ

ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਸ਼ਾਹਕੋਟ ਵਿੱਚ ਸਭ ਤੋਂ ਵੱਧ 57.4% ਅਤੇ ਜਲੰਧਰ ਕੈਂਟ ਵਿੱਚ ਸਭ ਤੋਂ ਘੱਟ 48.9% ਮਤਦਾਨ ਹੋਇਆ। ਕਰਤਾਰਪੁਰ ਵਿੱਚ 54.7%, ਜਲੰਧਰ ਪੱਛਮੀ ਵਿੱਚ 56.4%, ਫਿਲੌਰ ਵਿੱਚ 55.8%, ਨਕੋਦਰ ਵਿੱਚ 55.4%, ਜਲੰਧਰ ਉੱਤਰੀ ਵਿੱਚ 54.4%, ਆਦਮਪੁਰ ਵਿੱਚ 54% ਅਤੇ ਜਲੰਧਰ ਕੇਂਦਰੀ ਵਿੱਚ 49% ਦਰਜ ਕੀਤੇ ਗਏ ਹਨ।

ਜਲੰਧਰ ਜ਼ਿਮਨੀ ਚੋਣ ਬਣੀ ਵੱਕਾਰ ਦਾ ਸਵਾਲ

ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ ‘ਚ ‘ਭਾਰਤ ਜੋੜੋ ਯਾਤਰਾ’ (Bharat Jodo Yatra) ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਬੀਜੇਪੀ ਲਈ ਜਲੰਧਰ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਬਣੀ ਹੋਈ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਲੰਧਰ ਦੀ ਜਨਤਾ ਕਿਸ ਨੂੰ ਆਪਣਾ ਸਿਕੰਦਰ ਚੁਣਦੀ ਹੈ। ਇਸ ਇੱਕ ਸੀਟ ਦੇ ਚੋਣ ਨਤੀਜੇ ਭਾਵੇਂ ਲੋਕ ਸਭਾ ਵਿੱਚ ਕੋਈ ਸਮੀਕਰਨ ਨਾ ਬਦਲ ਸਕਣ ਪਰ ਪੰਜਾਬ ਦੇ ਸਮੁੱਚੇ ਸਿਆਸੀ ਸਮੀਕਰਨ ਬਦਲ ਸਕਦੇ ਹਨ।

AAP ਨੇ ਸੁਸ਼ੀਲ ਰਿੰਕੂ ‘ਤੇ ਲਗਾਇਆ ਦਾਅ

ਆਮ ਆਦਮੀ ਪਾਰਟੀ ਨੇ ਸੱਤਾ ‘ਚ ਹੋਣ ਦੇ ਬਾਵਜੂਦ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ‘ਤੇ ਦਾਅ ਲਗਾਇਆ। ਸੁਸ਼ੀਲ ਰਿੰਕੂ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਵਿੱਚ 92 ਸੀਟਾਂ ‘ਤੇ ਜਿੱਤ ਦਾ ਝੰਡਾ ਲਹਿਰਾਇਆ ਸੀ। ਜਦ ਕਿ ਆਮ ਆਦਮੀ ਪਾਰਟੀ ਪਿਛਲੇ ਸਾਲ ਸੰਗਰੂਰ ਲੋਕ ਸਭਾ ਦੀ ਪਹਿਲੀ ਉਪ ਚੋਣ ਹਾਰ ਗਈ ਸੀ।

ਕਾਂਗਰਸ ਦੀ ਉਮੀਦਵਾਰ ਨੂੰ ਹਮਦਰਦੀ ਵੋਟ

ਜਲੰਧਰ ਸੀਟ ਤੋਂ ਸਾਂਸਦ ਰਹੇ ਸਵ.ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਕਾਂਗਰਸ ਦੀ ਉਮੀਦਵਾਰ ਹੈ। ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਜਲੰਧਰ ਦੀ ਜਨਤਾ ਹਮਦਰਦੀ ਵਜੋਂ ਉਨ੍ਹਾਂ ਨੂੰ ਚੁਣ ਸਕਦੀ ਹੈ। ਜਲੰਧਰ ਦੇ ਦਲਿਤ ਵੋਟ ‘ਤੇ ਕਾਂਗਰਸ ਦਾ ਕਾਫੀ ਦਬਦਬਾ ਹੈ। ਕਾਂਗਰਸ ਇਸ ਸੀਟ ਤੋਂ ਲਗਾਤਾਰ ਜਿੱਤ ਦੀ ਰਹੀ ਹੈ।

SAD-ਬਸਪਾ ਉਮੀਦਵਾਰ ਨੂੰ ਦਲਿਤ ਸਮਾਜ ਦਾ ਵੋਟ

ਸ਼੍ਰੋਮਣੀ ਅਕਾਲੀ ਦਲ ਜਲੰਧਰ ਜਿਮਨੀ ਚੋਣ ਬਸਪਾ ਨਾਲ ਮਿਲਕੇ ਲੜ ਰਿਹਾ ਹੈ। ਦਲਿਤ ਸਮਾਜ ਵਿੱਚ ਚੰਗੀ ਪਕੜ ਦੇ ਕਾਰਨ ਬਸਪਾ ਦਾ ਜਲੰਧਰ ਵਿੱਚ ਚੰਗਾ ਆਧਾਰ ਹੈ। 2019 ਵਿੱਚ ਬਸਪਾ ਦੇ ਉਮੀਦਵਾਰ ਨੂੰ 2 ਲੱਖ ਤੋਂ ਜ਼ਿਆਦਾ ਵੋਟ ਮਿਲੇ ਸਨ। ਇਸ ਦਾ ਵੀ ਫਾਇਦਾ ਡਾ. ਸੁਖਵਿੰਦਰ ਸੁਖੀ (Sukwinder Singh Sukhi) ਨੂੰ ਮਿਲੇਗਾ। ਡਾ. ਸੁਖਵਿੰਦਰ ਸੁਖੀ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਵਿਧਾਇਕ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਡਾ. ਸੁਖਵਿੰਦਰ ਸਿੰਘ ਨੂੰ ਹਮਦਰਦੀ ਵੋਟਾਂ ਵੀ ਜਿੱਤ ਦਵਾ ਸਕਦੀ ਹੈ।

ਬੀਜੇਪੀ ਉਮੀਦਵਾਰ ਨੂੰ ਸ਼ਹਿਰ ਵੋਟ

ਸ਼੍ਰੋਮਣੀ ਅਕਾਲੀ ਦਲ ਛੱਡ ਬੀਜੇਪੀ ਵਿੱਚ ਸ਼ਾਮਲ ਹੋਏ ਇੰਦਰ ਇਕਬਾਲ ਅਟਵਾਲ ਨੂੰ ਬੀਜੇਪੀ ਨੇ ਆਪਣੇ ਉਮੀਦਵਾਰ ਵਜੋਂ ਦਾਅ ਖੇਡਿਆ ਹੈ। ਜੇਕਰ ਉਹ ਜਲੰਧਰ ਸੀਟ ਤੇ ਜਿੱਤ ਹਾਸਲ ਕਰਦੇ ਹਨ ਤਾਂ ਇੰਦਰ ਇਕਬਾਲ ਅਟਵਾਲ ਦੀ ਸਿੱਧਾ ਕੇਂਦਰ ਸਰਕਾਰ ਤੱਕ ਪਹੁੰਚ ਹੋਵੇਗੀ। ਜਲੰਧਰ ਸੀਟ ਦਾ 48 ਫੀਸਦ ਏਰੀਆਂ ਸ਼ਹਿਰੀ ਹੈ ਜਿਸ ਕਾਰਨ ਇੰਦਰ ਅਟਵਾਲ ਨੂੰ ਬੀਜੇਪੀ ਦੇ ਉਮੀਦਵਾਰ ਹੋਣ ਦੇ ਨਾਤੇ ਫਾਇਦਾ ਮਿਲ ਸਕਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ