AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ISI ਦਾ ‘ਭਰਤੀ ਬੋਰਡ’ ਬਣਿਆ ਸ਼ਹਿਜ਼ਾਦ ਭੱਟੀ, 7 ਰਾਜਾਂ ‘ਚੋਂ 500 ਨੌਜਵਾਨ ਰਾਊਂਡਅਪ, 624 ਮੋਬਾਈਲ ਜ਼ਬਤ

ਭੱਟੀ ਸੋਸ਼ਲ ਮੀਡੀਆ ਰਾਹੀਂ ਡਰੋਨ ਦੁਆਰਾ ਪਹੁੰਚਾਏ ਗਏ ਹਥਿਆਰਾਂ ਦੀ ਲੋਕੇਸ਼ਨ ਸਾਂਝੀ ਕਰਦਾ ਹੈ। ਸਲੀਪਰ ਸੈੱਲ ਦੇ ਮੈਂਬਰ ਇੱਕ ਦੂਜੇ ਲਈ ਅਣਜਾਣ ਰਹਿੰਦੇ ਹਨ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਭੱਟੀ ਪਹਿਲਾਂ ਆਪਣੇ ਟਾਰਗੇਟ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ। ਬਾਅਦ 'ਚ ਉਨ੍ਹਾਂ ਨੂੰ ਅਮੀਰ ਬਣਨ ਦੇ ਸ਼ਾਰਟਕੱਟ ਦੱਸਦਾ ਹੈ ਤੇ ਕੈਨੇਡਾ, ਦੁਬਈ ਜਾਂ ਪੁਰਤਗਾਲ ਭੇਜਣ ਦੇ ਵਾਅਦਿਆਂ ਨਾਲ ਲੁਭਾਉਂਦਾ ਹੈ।

ISI ਦਾ 'ਭਰਤੀ ਬੋਰਡ' ਬਣਿਆ ਸ਼ਹਿਜ਼ਾਦ ਭੱਟੀ, 7 ਰਾਜਾਂ 'ਚੋਂ 500 ਨੌਜਵਾਨ ਰਾਊਂਡਅਪ, 624 ਮੋਬਾਈਲ ਜ਼ਬਤ
ISI ਦਾ ‘ਭਰਤੀ ਬੋਰਡ’ ਬਣਿਆ ਸ਼ਹਿਜ਼ਾਦ ਭੱਟੀ
davinder-kumar-jalandhar
| Updated On: 20 May 2026 11:27 AM IST
Share

ਜਲੰਧਰ ‘ਚ ਬੀਐਸਐਫ ਹੈੱਡਕੁਆਰਟਰ ਦੇ ਸਾਹਮਣੇ 5 ਮਈ ਦੀ ਰਾਤ ਨੂੰ ਹੋਏ ਆਈਈਡੀ ਧਮਾਕੇ ਦਾ ਮਾਸਟਰਮਾਈਂਡ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੱਸਿਆ ਜਾ ਰਿਹਾ ਹੈ। ਉਹ ਹੁਣ ਸਿਰਫ਼ ਗੈਂਗਸਟਰ ਤੋਂ ਅੱਤਵਾਦੀ ਹੈਂਡਲਰ ਬਣ ਗਿਆ ਹੈ। ਭੱਟੀ ਆਈਐਸਆਈ ਵੱਲੋਂ ਭਾਰਤ ਦੇ ਅੰਦਰ ਸਲੀਪਰ ਸੈੱਲਾਂ ਦੀ ਨਾਲ ਭਰਤੀ ਕਰ ਰਿਹਾ ਹੈ। ਇਹ ਖੁਲਾਸਾ ਆਈਈਡੀ ਧਮਾਕੇ ਦੀ ਜਾਂਚ ਦੌਰਾਨ ਸਾਹਮਣੇ ਆਇਆ। ਸੱਤ ਰਾਜਾਂ- ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਤੇ ਰਾਜਸਥਾਨ – ‘ਚ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਰਾਹੀਂ ਭੱਟੀ ਨਾਲ ਜੁੜੇ 500 ਨੌਜਵਾਨਾਂ ਨੂੰ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਗਈ ਹੈ।

ਹਾਲਾਂਕਿ, ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਇਹ ਨੌਜਵਾਨ ਪਹਿਲਾਂ ਹੀ ਭੱਟੀ ਦੁਆਰਾ ਕਿਸੇ ਅੱਤਵਾਦੀ ਸਾਜ਼ਿਸ਼ ਦੇ ਬਣ ਚੁੱਕੇ ਸਨ, ਪਰ ਇਹ ਜ਼ਰੂਰ ਹੈ ਕਿ ਇਹ ਭੱਟੀ ਨਾਲ ਸੰਪਰਕ ‘ਚ ਸਨ। ਭਾਵੇਂ ਖੁਫੀਆ ਏਜੰਸੀਆਂ ਵਾਰ-ਵਾਰ ਭਾਰਤ ‘ਚ ਭੱਟੀ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੰਦ ਕਰਵਾ ਦਿੰਦੀ ਹੈ, ਪਰ ਉਹ ਹਮੇਸ਼ਾ ਨਵੇਂ ਅਕਾਊਂਟਸ ਦੀ ਵਰਤੋਂ ਕਰਕੇ ਆਪਣੀਆਂ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਦਾ ਹੈ। ਜਾਂਚ ਤੋਂ ਪਤਾ ਲੱਗਾ ਕਿ ਭੱਟੀ ਨੇ ਉੱਤਰ ਪ੍ਰਦੇਸ਼ ਤੇ ਬਿਹਾਰ ‘ਚ ਇੱਕ ਵਿਸ਼ਾਲ ਨੈੱਟਵਰਕ ਸਥਾਪਤ ਕਰਨ ਦੇ ਉਦੇਸ਼ ਨਾਲ ਭਰਤੀ ਮੁਹਿੰਮ ਚਲਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ।

ਇਨ੍ਹਾਂ ਰਾਜਾਂ ‘ਚ ਪਛਾਣੇ ਗਏ ਲਗਭਗ 500 ਨੌਜਵਾਨਾਂ ‘ਚੋਂ, 23 ਵਿਅਕਤੀਆਂ ਨੂੰ ਸ਼ੱਕੀ ਵਜੋਂ ਨਿਸ਼ਾਨਬੱਧ ਕੀਤਾ ਗਿਆ ਹੈ। ਭੱਟੀ ਨਾਲ ਕੀਤੇ ਗਏ ਮੈਸੇਜ ਉਨ੍ਹਾਂ ਦੇ ਮੋਬਾਈਲ ਫੋਨਾਂ ਤੋਂ ਡਿਲੀਟ ਪਾਏ ਗਏ। ਇਨ੍ਹਾਂ ਵਿਅਕਤੀਆਂ ਤੋਂ ਬਰਾਮਦ ਕੀਤੇ ਗਏ 624 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ ਤੇ ਇਸ ਸਮੇਂ ਫੋਰੈਂਸਿਕ ਜਾਂਚ ਅਧੀਨ ਹਨ। ਉੱਤਰ ਪ੍ਰਦੇਸ਼ ‘ਚ, ਅੱਤਵਾਦ ਵਿਰੋਧੀ ਦਸਤਾ (ਏਟੀਐਸ) ਵੱਡੇ ਪੱਧਰ ‘ਤੇ ਕਾਰਵਾਈਆਂ ਕਰ ਰਿਹਾ ਹੈ।

ਪੰਜਾਬ ‘ਚ ਇੱਕ ਖਾਸ ਤੌਰ ‘ਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਭੱਟੀ ਨਾਲ ਜੁੜੇ ਜ਼ਿਆਦਾਤਰ ਵਿਅਕਤੀ ਪੇਸ਼ੇ ਤੋਂ ਬਾਊਂਸਰ ਸਨ। ਉਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਪਿਛਲੇ ਸਵਾ ਸਾਲ ‘ਚ ਜਲੰਧਰ ‘ਚ ਤਿੰਨ ਬੰਬ ਧਮਾਕਿਾਂ ਦੇ ਮਾਸਟਰਮਾਈਂਡ ਵਜੋਂ ਪਾਕਿਸਤਾਨੀ ਅੱਤਵਾਦੀ ਭੱਟੀ ਦੀ ਪਛਾਣ ਹੋਈ ਹੈ।

16 ਮਾਰਚ, 2025: ਰਾਏਪੁਰ ਰਸੂਲਪੁਰ ਪਿੰਡ, ਜਲੰਧਰ

16 ਮਾਰਚ, 2025 ਨੂੰ, ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਇੱਕ ਗ੍ਰਨੇਡ ਸੁੱਟਿਆ ਗਿਆ ਸੀ। ਹਾਲਾਂਕਿ, ਧਮਾਕਾ ਨਹੀਂ ਹੋਇਆ। ਪੁਲਿਸ ਨੇ ਬਾਅਦ ‘ਚ ਇਸ ਘਟਨਾ ਦੇ ਸਬੰਧ ‘ਚ ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਹਾਰਦਿਕ ਕੰਬੋਜ ਨੂੰ ਗ੍ਰਿਫ਼ਤਾਰ ਕਰ ਲਿਆ। ਭੱਟੀ ਨੇ ਆਪਣੇ ਨਜ਼ਦੀਕੀ ਸਾਥੀ, ਜ਼ੀਸ਼ਾਨ ਅਖਤਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ।

7 ਅਤੇ 8 ਅਪ੍ਰੈਲ, 2025 ਦੀ ਵਿਚਕਾਰਲੀ ਰਾਤ ਨੂੰ, ਜਲੰਧਰ ਦੇ ਸ਼ਾਸਤਰੀ ਮਾਰਕੀਟ ਨੇੜੇ ਸਥਿਤ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਇੱਕ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਭੱਟੀ ਦਾ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਰਹਿਣ ਵਾਲੇ ਅੱਤਵਾਦੀ ਸੈਦੁਲ ਅਮੀਨ ਨਾਲ ਸਿੱਧਾ ਸਬੰਧ ਸੀ।

5 ਮਈ, 2026 ਨੂੰ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਹੋਏ ਆਈਈਡੀ ਧਮਾਕੇ ‘ਚ ਵੀ ਭੱਟੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਮੁਲਜ਼ਮ ਉਮਰਦੀਨ (ਉਰਫ਼ ਮੁਨੀਰ ਖਾਨ, ਉਰਫ਼ ਮਿੱਟੂ) ਤੇ ਵੀਡੀਓ ਰਿਕਾਰਡ ਕਰਨ ਵਾਲਾ, ਅਨਿਲ ਸ਼ਰਮਾ (ਉਰਫ਼ ਮੋਟਾ), ਭੱਟੀ ਦੇ ਸਿੱਧੇ ਸੰਪਰਕ ‘ਚ ਸਨ।

ਪਹਿਲਾਂ ਬ੍ਰੇਨਵਾਸ਼… ਫਿਰ ਦੁਬਈ ਜਾਂ ਕੈਨੇਡਾ ਦੇ ਵਾਅਦੇ ਨਾਲ ਲੁਭਾਉਣਾ

ਭੱਟੀ ਸੋਸ਼ਲ ਮੀਡੀਆ ਰਾਹੀਂ ਡਰੋਨ ਦੁਆਰਾ ਪਹੁੰਚਾਏ ਗਏ ਹਥਿਆਰਾਂ ਦੀ ਲੋਕੇਸ਼ਨ ਸਾਂਝੀ ਕਰਦਾ ਹੈ। ਸਲੀਪਰ ਸੈੱਲ ਦੇ ਮੈਂਬਰ ਇੱਕ ਦੂਜੇ ਲਈ ਅਣਜਾਣ ਰਹਿੰਦੇ ਹਨ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਭੱਟੀ ਪਹਿਲਾਂ ਆਪਣੇ ਟਾਰਗੇਟ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ। ਬਾਅਦ ‘ਚ ਉਨ੍ਹਾਂ ਨੂੰ ਅਮੀਰ ਬਣਨ ਦੇ ਸ਼ਾਰਟਕੱਟ ਦੱਸਦਾ ਹੈ ਤੇ ਕੈਨੇਡਾ, ਦੁਬਈ ਜਾਂ ਪੁਰਤਗਾਲ ਭੇਜਣ ਦੇ ਵਾਅਦਿਆਂ ਨਾਲ ਲੁਭਾਉਂਦਾ ਹੈ। ਭੱਟੀ ਆਪਣੀ ਹਰੇਕ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਸਲੀਪਰ ਸੈੱਲਾਂ ਦੀ ਵਰਤੋਂ ਕਰਦਾ ਹੈ।

ਡਰੋਨ ਰਾਹੀਂ ਪਹੁੰਚਾਏ ਗਏ ਹਥਿਆਰਾਂ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ ਤੋਂ ਲੈ ਕੇ ਅਸਲ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਤੱਕ, ਸੈੱਲ ਦੇ ਮੈਂਬਰ ਇੱਕ ਦੂਜੇ ਲਈ ਪੂਰੀ ਤਰ੍ਹਾਂ ਅਣਜਾਣ ਰਹਿੰਦੇ ਹਨ। ਭੱਟੀ ਹਮਲੇ ਨੂੰ ਅੰਜਾਮ ਦੇਣ ਲਈ ਸੋਸ਼ਲ ਮੀਡੀਆ ਰਾਹੀਂ ਲੋਕੇਸ਼ਨ ਦੱਸਦਾ ਹੈ। ਭੱਟੀ ਹਰੇਕ ਕੰਮ ਲਈ ਕੀਮਤ ਦੱਸਦਾ ਹੈ ਤੇ ਪਹਿਲਾਂ ਹੀ ਪੈਸੇ ਟ੍ਰਾਂਸਫਰ ਕਰ ਦਿੰਦਾ ਹੈ। ਭੱਟੀ ਆਪਣੇ ਸਲੀਪਰ ਸੈੱਲਾਂ ਦੇ ਖਾਸ ਮੈਂਬਰਾਂ ਨਾਲ ਸੋਸ਼ਲ ਮੀਡੀਆ ਰਾਹੀਂ, ਏਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨਾਂ ‘ਤੇ ਕੋਡਵਰਡ ਦੀ ਵਰਤੋਂ ਕਰਕੇ ਸੰਪਰਕ ਕਰਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਤਕਨਾਲੋਜੀ ਮੈਸੇਜ, ਕਾਲਾਂ ਤੇ ਡੇਟਾ ਨੂੰ ਇੱਕ ਖਾਸ ਕੋਡ ‘ਚ ਬਦਲਦੀ ਹੈ, ਜਿਸ ਨੂੰ ਸਿਰਫ਼ ਭੇਜਣ ਵਾਲੇ ਤੇ ਪ੍ਰਾਪਤਕਰਤਾ ਦੁਆਰਾ ਹੀ ਪੜ੍ਹਿਆ ਜਾ ਸਕਦਾ ਹੈ।

Follow Us
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...