‘ਚਿਮਨੀ’ ਵਗਰੀ ਕਿਉਂ ਦਿਖਦੀ ਹੈ ਪੰਜਾਬ ਵਿਧਾਨ ਸਭਾ?
ਚਿਮਨੀ ਦੇ ਆਕਾਰ ਨਾਲ ਬਣਿਆ ਕੈਪੀਟਲ ਕੰਪਲੈਕਸ ਯਾਨੀ ਕਿ ਪੰਜਾਬ ਵਿਧਾਨਸਭਾ ਦੀ ਬਿਲਡਿੰਗ, ਇਸ ਨੂੰ ਮਸ਼ਹੂਰ ਫ੍ਰੈਂਚ ਆਰਕੀਟੈਕਟ ਲੀ ਕੋਰਬੁਜ਼ੀਅਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਇਹ ਬਿਲਡਿੰਗ ਕੈਪੀਟਲ ਕੰਪਲੇਕ੍ਸ ਦੇ ਨਾਮ ਨਾਲ 1962 ਵਿੱਚ ਬਣਾਈ ਗਈ ਸੀ।

ਪੰਜਾਬ ਦਾ ਬੇਹੱਦ ਖੂਬਸੂਰਤ ਅਤੇ ਪ੍ਰਚਿਲਤ ਸ਼ਹਿਰ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਕਿ ਭਾਰਤ ਦੇ ਸਭਤੋਂ ਖੂਬਸੂਰਤ ਅਤੇ Well Planned ਸ਼ਹਿਰਾਂ ਵਜੋਂ ਜਾਣਿਆ ਜਾਂਦਾ ਹੈ। ਫਰਾਂਸੀਸੀ ਆਰਕੀਟੈਕਟ ਲੀ ਕੋਰਬੁਜ਼ੀਅਰ ਵਲੋਂ ਚੰਡੀਗੜ੍ਹ ਦੀ ਪਲਾਨਨਿੰਗ ਦੇ ਨਾਲ ਹੀ ਇਥੇ ਕਈ ਖੂਬਸੂਰਤ ਇਮਾਰਤਾਂ ਦੇ ਵੀ ਡਿਜ਼ਾਈਨ ਤਿਆਰ ਕੀਤੇ ਗਏ ਹਨ ਵਿਚੋਂ ਹੀ ਇਕ ਇਮਾਰਤ ਹੈ ਪੰਜਾਬ ਵਿਧਾਨਸਭਾ ਦੀ ਇਮਾਰਤ ਜਿਸ ਦੀ ਖਾਸੀਅਤ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
ਚਿਮਨੀ ਦੇ ਆਕਾਰ ਨਾਲ ਬਣਿਆ ਪੰਜਾਬ ਵਿਧਾਨਸਭਾ ਦੀ ਇਮਾਰਤ
ਇਕ ਚਿਮਨੀ ਦੇ ਆਕਾਰ ਨਾਲ ਬਣਿਆ ਕੈਪੀਟਲ ਕੰਪਲੈਕਸ ਯਾਨੀ ਕਿ ਪੰਜਾਬ ਵਿਧਾਨਸਭਾ ਦੀ ਬਿਲਡਿੰਗ, ਇਸ ਨੂੰ ਮਸ਼ਹੂਰ ਫ੍ਰੈਂਚ ਆਰਕੀਟੈਕਟ ਲੀ ਕੋਰਬੁਜ਼ੀਅਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਇਹ ਬਿਲਡਿੰਗ ਕੈਪੀਟਲ ਕੰਪਲੇਕ੍ਸ ਦੇ ਨਾਮ ਨਾਲ 1962 ਵਿੱਚ ਬਣਾਈ ਗਈ ਸੀ। ਪੰਜਾਬ ਲਈ ਬਣਾਈ ਗਈ ਇਸ ਬਿਲਡਿੰਗ ਦੀ ਉਸਾਰੀ ਤੋਂ ਬਾਅਦ ਇਸ ਸਮਾਰਕ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ. ਜਵਾਹਰ ਲਾਲ ਨਹਿਰੂ ਵਲੋਂ ਕੀਤਾ ਗਿਆ ਸੀ।
ਸਾਲ 1952 ਵਿੱਚ, ਰਾਜ ਦੀ ਵਿਧਾਨ ਸਭਾ ਇੱਕ ਦੁਵੱਲੀ ਸਦਨ ਸੀ ਜਿਸ ਨੂੰ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੇ ਤੌਰ ‘ਤੇ ਉੱਪਰਲੇ ਅਤੇ ਹੇਠਲੇ ਸਦਨ ਵਿੱਚ ਵੰਡਿਆ ਗਿਆ ਸੀ।
ਸਾਲ 1966 ਵਿੱਚ ਪੰਜਾਬ ਅਤੇ ਹਰਿਆਣਾ ਦੀ ਵੰਡ ਤੋਂ ਬਾਅਦ ਕੈਪੀਟਲ ਕੰਮਪਲੈਕਸ ਨੂੰ ਦੋਵਾਂ ਸੂਬਿਆਂ ਦੀ ਵਿਧਾਨ ਸਭ ਵਜੋਂ ਵਰਤਿਆ ਜਾਣਾ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਹੌਲੀ-ਹੌਲੀ ਇਸਨੂੰ ਵਿਧਾਨ ਸਭਾ ਬਿਲਡਿੰਗ ਵਜੋਂ ਹੀ ਜਾਣਿਆ ਜਾਣ ਲੱਗਾ।
ਫ੍ਰੈਂਚ ਦੇ ਲੇ ਕੋਰਬੁਜ਼ੀਅਰ ਨੇ ਤਿਆਰ ਕੀਤਾ ਸੀ ਇਮਾਰਤ ਦਾ ਡਿਜ਼ਾਇਨ
ਇਮਾਰਤ ਦਾ ਡਿਜ਼ਾਇਨ ਫ੍ਰੈਂਚ ਦੇ ਲੇ ਕੋਰਬੁਜ਼ੀਅਰ ਵੱਲੋਂ ਖਾਸ ਤਕਨੀਕ ਨਾਲ ਬਣਾਇਆ ਗਿਆ ਸੀ। ਚੰਡੀਗੜ੍ਹ ਸ਼ਹਿਰ ਅਤੇ ਕੈਪੀਟਲ ਕੰਪਲੈਕਸ ਨੂੰ ਡਿਜ਼ਾਈਨ ਕਰਨ ਦੌਰਾਨ ਹੀ ਵਿਧਾਨ ਭਵਨ ਨੂੰ ਡਿਜ਼ਾਈਨ ਕੀਤਾ ਗਿਆ ਸੀ। ਇਸ ਵਿੱਚ ਫ੍ਰੈਂਚ ਆਰਕੀਟੈਕਚਰ ਦੀ ਝਲਕ ਵੇਖਣ ਨੂੰ ਮਿਲਦੀ ਹੈ ਨਾਲ ਹੀ ਇਸ ਵਿੱਚ ਪ੍ਰਾਚੀਨ ਭਾਰਤੀ ਵਾਸਤੂਕਲਾ ਦਾ ਚਿੱਤਰਣ ਵੀ ਹੈ।
ਇਮਾਰਤ ਇੱਕ ਸੰਕਲਿਤ ਹੋਰਿਜ਼ੋਨਟਲ ਅਤੇ ਰੈਕਟਲੀਨੀਅਰ ਢਾਂਚੇ ਨਾਲ ਬਣਾਈ ਗਈ ਹੈ। ਬਿਲਡਿੰਗ ਦੀਆਂ ਦੀਵਾਰਾਂ ਇਸ ਤਰੀਕੇ ਨਾਲ ਡਿਜਾਇਨ ਕੀਤੀਆਂ ਗਈਆਂ ਨੇ ਕਿ ਦਿਨ ਸਮੇ ਸੂਰਜ ਦੀਆਂ ਸਿਧੀਆਂ ਕਿਰਨਾਂ ਅਤੇ ਗਰਮੀ ਇਸ ਭਵਨ ਦੇ ਅੰਦਰ ਨਹੀਂ ਦਾਖਲ ਹੁੰਦੀ। ਬੁਲਡਿੰਗ ਦੇ ਅੰਦਰ ਵੱਖ-ਵੱਖ ਚੈਂਬਰ ਹਨ ਜੋ ਗੈਰ ਰਸਮੀ ਮੀਟਿੰਗਾਂ ਕਰਨ ਲਈ ਵਰਤੇ ਜਾਂਦੇ ਹਨ। ਸਮਾਰਕ ਦੇ ਅੰਦਰ ਵੱਖਰੀ ਥਾਂ ਵੀ ਹੈ ਜਿਸਦੀ ਵਰਤੋਂ ਸਰਕੂਲੇਸ਼ਨ ਦੇ ਉਦੇਸ਼ ਲਈ ਕੀਤੀ ਜਾਂਦੀ ਹੈ। ਬਿਲਡਿੰਗ ਦੇ ਬਾਹਰਲੇ ਹਿੱਸੇ ਵਿੱਚ ਇੱਕ ਵਿਸ਼ਾਲ ਹਾਈਪਰਬੋਲਿਕ ਟਾਵਰ ਵੀ ਹੈ ਜੋ ਸਮਾਰਕ ਦੀ ਛੱਤ ਦੀ ਉਚਾਈ ਤੋਂ ਉੱਪਰ ਉੱਠਦਾ ਹੈ। ਇਹ ਬਿਲਡਿੰਗ ਉਸ ਵੇਲੇ ਮੁੱਖ ਤੌਰ ‘ਤੇ ਕੰਕਰੀਟ ਦੀ ਵਰਤੋਂ ਨਾਲ ਬਣਾਈ ਗਈ ਸੀ।