Initiative on Drug Addicit: ਨਸ਼ੇ ਦੇ ਸ਼ਿਕਾਰ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਸ਼ਾਸਨ ਦੀ ਸ਼ਲਾਘਾਯੋਗ ਪਹਿਲ

Published: 

24 Feb 2023 18:05 PM IST

Mansa News : ਅੰਕੜੇ ਦੱਸਦੇ ਹਨ ਕਿ ਪਿਛਲੇ 10 ਮਹੀਨਿਆਂ ਦੌਰਾਨ ਸੰਗਰੂਰ ਪੁਲਿਸ ਨੇ 49,747 ਨਸ਼ੇ ਵਾਲੀਆਂ ਗੋਲੀਆਂ, 6,179 ਕਿਲੋ ਭੁੱਕੀ, 13 ਕਿਲੋ ਅਫੀਮ ਅਤੇ 1.726 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਨਾਲ ਹੀ 343 ਕੇਸ ਦਰਜ ਕਰਕੇ 407 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Initiative on Drug Addicit: ਨਸ਼ੇ ਦੇ ਸ਼ਿਕਾਰ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਸ਼ਾਸਨ ਦੀ ਸ਼ਲਾਘਾਯੋਗ ਪਹਿਲ

ਨਸ਼ੇ ਦੇ ਸ਼ਿਕਾਰ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਸ਼ਾਸਨ ਦੀ ਸ਼ਲਾਘਾਯੋਗ ਪਹਿਲ। Initiative on Drug Addicit by Mansa Police

Follow Us On
ਮਾਨਸਾ ਨਿਊਜ: ਇਥੋਂ ਦੇ ਪੁਲਿਸ ਅਤੇ ਪ੍ਰਸ਼ਾਸਨ ਨੇ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਜਿੰਦਗੀ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਨਵੇਕਲੀ ਪਹਿਲ ਸ਼ੁਰੂ ਕੀਤੀ ਹੈ। ਸੰਬੰਧਿਤ ਅਧਿਕਾਰੀ ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਪੀੜਤਾਂ ਦੇ ਮੁੱੜ ਵਸੇਬੇ ਲਈ ਕਈ ਕਦਮ ਚੁਕਣ ਜਾ ਰਹੇ ਹਨ।

ਇਲਾਜ ਲਈ ਅੱਗੇ ਆਏ ਨਸ਼ੇ ਦੇ ਸ਼ਿਕਾਰ 12 ਲੋਕ

ਸੀਨੀਅਰ ਅਫਸਰਾਂ ਦੇ ਫੀਲਡ ਵਿੱਚ ਪਹੁੰਚਣ ਤੋਂ ਬਾਅਦ, ਨਸ਼ੇ ਦੇ ਸ਼ਿਕਾਰ 12 ਲੋਕ ਅੱਗੇ ਆਏ ਹਨ ਅਤੇ ਨਸ਼ੇ ਦੀ ਸਮੱਸਿਆ ਤੋਂ ਉਭਰਨ ਲਈ ਆਪਣਾ ਇਲਾਜ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੇਸ਼ਕ ਹਾਲਾਤ ਸੁਧਰੇ ਹਨ, ਪਰ ਫਿਰ ਵੀ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ। ਪੁਲਿਸ ਨਿਯਮਤ ਤੌਰ ‘ਤੇ ਗਸ਼ਤ ਕਰ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ, ਚੀਜ਼ਾਂ ਵਿੱਚ ਸੁਧਾਰ ਹੋਵੇਗਾ।

ਨਸ਼ਿਆਂ ਦੇ ਹੌਟਸਪੌਟਸ ਦਾ ਦੌਰਾ ਕਰਨਗੇ ਅਧਿਕਾਰੀ

ਉੱਧਰ ਸੰਗਰੂਰ ਦੇ ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਉਹ ਛੇਤੀ ਹੀ ਸਾਰੇ ਨਸ਼ਿਆਂ ਦੇ ਹੌਟਸਪੌਟਸ ਦਾ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 11 ਹੌਟਸਪੌਟ ਹਨ- ਧੂਰੀ ਸਬ-ਡਵੀਜ਼ਨ ਵਿੱਚ ਤਿੰਨ, ਸੰਗਰੂਰ ਵਿੱਚ ਦੋ, ਭਵਾਨੀਗੜ੍ਹ ਵਿੱਚ ਇੱਕ, ਸੁਨਾਮ ਵਿੱਚ ਇੱਕ, ਦਿੜ੍ਹਬਾ ਵਿੱਚ ਇੱਕ, ਮੂਨਕ ਵਿੱਚ ਇੱਕ ਅਤੇ ਲਹਿਰਾ ਵਿੱਚ ਦੋ।

ਪੁਲਿਸ ਨੇ ਦੱਸੇ ਨਸ਼ਾ ਬਰਾਮਦਗੀ ਦੇ ਅੰਕੜੇ

ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਬਰਾਮਦਗੀ ਦੇ ਅੰਕੜਿਆਂ ਦਾ ਮਤਲਬ ਇਹ ਨਹੀਂ ਹੈ ਕਿ ਜਬਤ ਕੀਤੇ ਗਏ ਨਸ਼ੇ ਸ਼ਿਰਫ ਸੰਗਰੂਰ ਜ਼ਿਲ੍ਹੇ ਲਈ ਸਨ। ਪੁਲਿਸ ਨੇ ਬਹੁਤ ਸਾਰੇ ਅਜਿਹੇ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਸੰਗਰੂਰ ਰਾਹੀਂ ਨਸ਼ਿਆਂ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਲਿਜਾ ਰਹੇ ਸਨ।

ਇੰਡਸਟਰੀਲਿਸਟ ਨੇ ਮਦਦ ਦਾ ਦਿੱਤਾ ਭਰੋਸਾ

ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਚੇਅਰਮੈਨ ਏਆਰ ਸ਼ਰਮਾ ਤੇ ਵਾਈਸ ਚੇਅਰਮੈਨ ਘਣਸ਼ਿਆਮ ਕਾਂਸਲ ਨੇ ਭਰੋਸਾ ਦੁਆਇਆ ਕਿ ਇਸ ਚੰਗੇ ਕਾਰਜ਼ ਵਿੱਚ ਸਾਰੇ ਇੰਡਸਟਰੀਲਿਸਟ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਪੂਰਾ ਸਹਿਯੋਗ ਕਰਨਗੇ। ਉੱਧਰ ਪੁਲਿਸ ਅਤੇ ਪ੍ਰਸ਼ਾਸਨ ਦੀ ਇਸ ਮੁਹਿੰਮ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਨਸ਼ਿਆਂ ਦੀ ਜੱਦ ਵਿੱਚ ਆਏ ਉਨ੍ਹਾਂ ਦੇ ਕਰੀਬੀਆਂ ਨੂੰ ਇਸ ਕੂੜ ਤੋਂ ਛੁਟਕਾਰਾ ਮਿਲ ਸਕੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ