AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Prisoner Release: ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਕੈਦੀ ਰਿਹਾਅ, ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਵਾਪਸੀ

ਭਾਰਤ ਸਰਕਾਰ ਵੱਲੋਂ ਭਾਰਤ ਦੀਆਂ ਜੇਲ੍ਹਾਂ 'ਚ ਬੰਦ 22 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਅਟਾਰੀ ਵਾਘਾ ਸਰਹੱਦ ਰਾਹੀਂ ਇਨ੍ਹਾਂ ਕੈਦੀਆਂ ਦੀ ਪਾਕਿਸਤਾਨ ਵਾਪਸੀ ਹੋਈ ਹੈ।

Prisoner Release: ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਕੈਦੀ ਰਿਹਾਅ, ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਵਾਪਸੀ
lalit-sharma
| Updated On: 19 May 2023 15:01 PM IST
Share
Prisoner Release: ਭਾਰਤ ਦੀਆਂ ਜੇਲ੍ਹਾਂ ‘ਚੋਂ ਬੰਦ ਪਾਕਿਸਾਤਾਨ ਦੇ ਕੈਦੀਆਂ ਨੂੰ ਅੱਜ ਭਾਰਤ ਸਰਕਾਰ (Indian Government) ਵੱਲੋਂ ਰਿਹਾਅ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ 22 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 9 ਪਾਕਿਸਤਾਨੀ ਮਛੁਆਰੇ ਹਨ ਅਤੇ 3 ਕੈਦੀ ਜੋ ਗੁਜਰਾਤ ਜੇਲ੍ਹ ਵਿੱਚ ਬੰਦ ਹਨ। ਪਾਕਿਸਤਾਨ ਦੇ 10 ਕੈਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ (Central Jail) ਵਿੱਚ ਬੰਦ ਸਨ। ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਗਿਆ ਹੈ। ਇਹ ਕੈਦੀ ਆਪਣੀ ਸਜਾ ਪੂਰੀ ਕਰ ਚੁੱਕੇ ਹਨ ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਰਿਹਾਅ ਕੀਤਾ ਗਿਆ। ਇਹ ਕੈਦੀ ਅਟਾਰੀ ਵਾਘਾ ਸਰਹੱਦ ਦੇ ਰਸਤੇ ਆਪਣੇ ਵਤਨ ਪਾਕਿਸਤਾਨ ਨੂੰ ਰਵਾਨਾ ਹੋਏ।

ਗੁਜਰਾਤ ਪੁਲਿਸ ਵੱਲੋਂ 12 ਕੈਦੀ ਰਿਹਾਅ

ਗੁਜਰਾਤ ਪੁਲਿਸ ਵੱਲੋਂ ਪੰਜਾਬ ਲਿਆਂਦੇ ਗਏ ਇੱਕ ਪਾਕਿਸਤਾਨੀ ਕੈਦੀ ਨੇ ਦੱਸਿਆ ਕਿ ਕੀ ਮੈਂ ਗਲਤੀ ਦੇ ਨਾਲ ਬਾਰਡਰ ਪਾਰ ਕਰਕੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਉਸ ਨੇ ਕਿਹਾ ਕਿ ਮੈਨੂੰ 2 ਸਾਲ ਦੀ ਸਜ਼ਾ ਹੋਈ ਪਰ ਮੈਂ ਪੰਜ ਸਾਲ ਦੀ ਸਜ਼ਾ ਕਟਕੇ ਅੱਜ ਪਾਕਿਸਤਾਨ ਵਾਪਿਸ ਜਾ ਰਿਹਾ ਹਾਂ। ਉਸ ਨੇ ਦੱਸਿਆ ਕਿ ਜਦੋਂ ਉਹ ਫੜਿਆ ਗਿਆ ਸੀ। ਉਸ ਵੇਲੇ ਉਸ ਦੀ ਉਮਰ 24 ਸਾਲ ਸੀ। ਉਸ ਨੇ ਕਿਹਾ ਅੱਜ ਉਸ ਦਾ ਦੂਜਾ ਜਨਮ ਹੋਇਆ ਹੈ। ਕੈਦੀਆਂ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਸੀਂ ਆਪਣੇ ਵਤਨ ਜਾ ਕੇ ਆਪਣੇ ਪਰਿਵਾਰ ਨੂੰ ਮਿਲਾਂਗੇ।

ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਵਾਪਸੀ

ਅਟਾਰੀ ਵਾਘਾ ਸਰਹੱਦ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਸਰਕਾਰ ਵੱਲੋਂ ਬਹੁਤ ਵਧਿਆ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਚਲਦੇ 22 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਹਨ। ਜਿਨ੍ਹਾਂ ਵਿੱਚੋ ਗੁਜਰਾਤ ਪੁਲਿਸ ਵੱਲੋਂ 9 ਮਛੁਆਰੇ ਲਿਆਂਦੇ ਗਏ ਹਨ ਅਤੇ 3 ਆਮ ਕੈਦੀ ਹਨ। ਜਿਹੜੇ ਆਪਣੀ ਸਜਾ ਪੂਰੀ ਕਰਕੇ ਅੱਜ ਪਾਕਿਸਤਾਨ (Pakistan) ਲਈ ਰਵਾਨਾ ਕੀਤੇ ਗਏ ਹਨ ਅਤੇ 10 ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਕੈਦੀ ਜੋ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚੋ ਸਰਹੱਦ ਪਾਰ ਕਰਕੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀ ਸਜਾ ਪੂਰੀ ਹੋਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਪੰਜ ਸਾਲ ਅਤੇ ਕਿਸੇ ਨੂੰ ਦਸ ਸਾਲ ਦੀ ਸਜ਼ਾ ਹੋਈ ਸੀ। ਜੋ ਅੱਜ ਸਜ਼ਾ ਪੂਰੀ ਕਰਕੇ ਵਾਪਿਸ ਪਾਕਿਸਤਾਨ ਦੇ ਲਈ ਰਵਾਨਾ ਹੋ ਗਏ ਹਨ । ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ...
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ...
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ...
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ...
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ...
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ...
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ...
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ...
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,...