ਪੰਜਾਬ ‘ਚ 639 ਥਾਵਾਂ ‘ਤੇ ਸਾੜੀ ਗਈ ਪਰਾਲੀ, ਕਈ ਸ਼ਹਿਰਾਂ ‘ਚ ਹਵਾ ਖਰਾਬ, ਫਰੀਦਕੋਟ ‘ਚ 11 ਕਿਸਾਨਾਂ ਖਿਲਾਫ ਮਾਮਲਾ ਦਰਜ

Updated On: 

10 Nov 2023 09:54 AM

ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ 23620 ਤੱਕ ਪਹੁੰਚ ਗਏ ਹਨ। ਇਸ ਦੇ ਨਾਲ ਹੀ, ਸਾਲ 2021 ਵਿੱਚ ਇਸ ਸਮੇਂ ਤੱਕ ਕੁੱਲ ਕੇਸਾਂ ਦੀ ਗਿਣਤੀ 47409 ਸੀ ਅਤੇ ਸਾਲ 2022 ਵਿੱਚ ਇਹ 34868 ਸੀ। ਪਰਾਲੀ ਸਾੜਨ ਦੇ ਮਾਮਲੇ 'ਚ ਸੰਗਰੂਰ ਜ਼ਿਲ੍ਹਾ 4205 ਕੇਸਾਂ ਨਾਲ ਸਭ ਤੋਂ ਅੱਗੇ ਹੈ। ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਤਾਂ ਹੋਏ ਹਨ ਪਰ ਖਤਮ ਨਹੀਂ। ਉੱਧਰ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਵਾਲਿਆਂ 11 ਕਿਸਾਨਾਂ ਤੇ ਪਰਚਾ ਦਰਜ ਕੀਤਾ ਹੈ, ਜਿਹੜੇ ਫਰੀਦਕੋਟ ਨਾਲ ਸਬੰਧਿਤ ਹਨ

ਪੰਜਾਬ ਚ 639 ਥਾਵਾਂ ਤੇ ਸਾੜੀ ਗਈ ਪਰਾਲੀ, ਕਈ ਸ਼ਹਿਰਾਂ ਚ ਹਵਾ ਖਰਾਬ, ਫਰੀਦਕੋਟ ਚ 11 ਕਿਸਾਨਾਂ ਖਿਲਾਫ ਮਾਮਲਾ ਦਰਜ
Follow Us On

ਪੰਜਾਬ ਨਿਊਜ। ਪੰਜਾਬ ‘ਚ ਵੀਰਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ‘ਚ ਕਮੀ ਆਈ ਪਰ ਤਿੰਨ ਮੁੱਖ ਸ਼ਹਿਰਾਂ ‘ਚ ਹਵਾ ਬਹੁਤ ਖਰਬਾ ਸ਼੍ਰੇਣੀ ਤੱਕ ਪਹੁੰਚ ਗਈ। ਵੀਰਵਾਰ ਨੂੰ 639 ਥਾਵਾਂ ‘ਤੇ ਪਰਾਲੀ ਸਾੜੀ ਗਈ। ਮੁੱਖ ਮੰਤਰੀ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ (Sangrur) ਤੋਂ ਸਭ ਤੋਂ ਵੱਧ 135 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬੁੱਧਵਾਰ ਨੂੰ ਬਠਿੰਡਾ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 348 ਸੀ। ਵੀਰਵਾਰ ਨੂੰ ਇਹ 372 ਤੱਕ ਪਹੁੰਚ ਗਿਆ।

ਮੰਡੀ ਗੋਬਿੰਦਗੜ੍ਹ ਦਾ AQI 338 ਤੋਂ ਵਧ ਕੇ 357, ਖੰਨਾ ਦਾ 253 ਤੋਂ ਵੱਧ ਕੇ 297 ਅਤੇ ਪਟਿਆਲਾ ਦਾ AQI 267 ਤੋਂ ਵੱਧ ਕੇ 306 ਹੋ ਗਿਆ ਹੈ। ਜਲੰਧਰ ਦਾ AQI 249 ਅਤੇ ਲੁਧਿਆਣਾ ਦਾ 285 ਦਰਜ ਕੀਤਾ ਗਿਆ।

ਇਹ ਹੈ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਦਾ ਹਾਲ

ਸੂਬੇ ਵਿੱਚ ਪਟਿਆਲਾ (Patiala) ਤੋਂ 29, ਫ਼ਿਰੋਜ਼ਪੁਰ ਤੋਂ 83, ਫ਼ਾਜ਼ਿਲਕਾ ਤੋਂ 38, ਕਪੂਰਥਲਾ ਤੋਂ 52, ਮਾਨਸਾ ਤੋਂ 96, ਮੋਗਾ ਤੋਂ 31, ਤਰਨਤਾਰਨ ਤੋਂ 20, ਬਠਿੰਡਾ ਤੋਂ 17, ਬਰਨਾਲਾ ਤੋਂ 14, ਜਲੰਧਰ ਤੋਂ 32, ਮੁਕਤਸਰ ਤੋਂ 15 ਅਤੇ ਐਸ.ਬੀ.ਐਸ.ਨਗਰ ਤੋਂ 9 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਸਾਲ 2021 ਵਿੱਚ ਇਸ ਦਿਨ 5079 ਅਤੇ 2022 ਵਿੱਚ 1778 ਕੇਸ ਦਰਜ ਕੀਤੇ ਹਨ।

ਕੁੱਲ ਕੇਸਾਂ ਦੀ ਗਿਣਤੀ 23620 ਤੱਕ ਪਹੁੰਚੀ

ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ 23620 ਤੱਕ ਪਹੁੰਚ ਗਏ ਹਨ। ਇਸ ਦੇ ਨਾਲ ਹੀ, ਸਾਲ 2021 ਵਿੱਚ ਇਸ ਸਮੇਂ ਤੱਕ ਕੁੱਲ ਕੇਸਾਂ ਦੀ ਗਿਣਤੀ 47409 ਸੀ ਅਤੇ ਸਾਲ 2022 ਵਿੱਚ ਇਹ 34868 ਸੀ। ਪਰਾਲੀ ਸਾੜਨ ਦੇ ਮਾਮਲੇ ‘ਚ ਸੰਗਰੂਰ ਜ਼ਿਲ੍ਹਾ 4205 ਕੇਸਾਂ ਨਾਲ ਸਭ ਤੋਂ ਅੱਗੇ ਹੈ। ਫ਼ਿਰੋਜ਼ਪੁਰ 2259 ਮਾਮਲਿਆਂ ਨਾਲ ਦੂਜੇ ਸਥਾਨ ‘ਤੇ, ਤਰਨਤਾਰਨ 1908 ਮਾਮਲਿਆਂ ਨਾਲ ਤੀਜੇ ਸਥਾਨ ‘ਤੇ ਹੈ।

11 ਕਿਸਾਨਾਂ ਖਿਲਾਫ ਮਾਮਲਾ ਦਰਜ

ਦੂਜੇ ਪਾਸੇ ਸੁਪਰੀਮ ਕੋਰਟ (Supreme Court) ਦੀ ਸਖ਼ਤ ਟਿੱਪਣੀ ਤੋਂ ਬਾਅਦ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਨੇ ਪਰਾਲੀ ਸਾੜਨ ਦੇ ਦੋਸ਼ ਹੇਠ 11 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਛੇ ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਪੰਜ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਡੀਐਸਪੀ ਅਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਗਸ਼ਤ ਟੀਮਾਂ ਹਰ ਪਿੰਡ ਵਿੱਚ ਲੋਕਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰ ਰਹੀਆਂ ਹਨ। ਵੀਰਵਾਰ ਨੂੰ ਥਾਣਾ ਸਿਟੀ ਫਰੀਦਕੋਟ, ਸਦਰ ਫਰੀਦਕੋਟ, ਸਿਟੀ ਕੋਟਕਪੂਰਾ, ਸਦਰ ਕੋਟਕਪੂਰਾ, ਬਾਜਾਖਾਨਾ, ਸਾਦਿਕ ਅਤੇ ਜੈਤੋ ਵਿੱਚ ਕੁੱਲ 11 ਮਾਮਲੇ ਦਰਜ ਕੀਤੇ ਗਏ ਹਨ।