ਖਰੜ ਵਿੱਚ ਦੋ ਕੁੜੀਆਂ ਦਾ ਨਹੀਂ ਸਗੋਂ ਮੁੰਡੇ ਕੁੜੀ ਦਾ ਹੋਇਆ ਸੀ ਵਿਆਹ, ਜਾਣੋ ਪੂਰਾ ਮਾਮਲਾ?
ਖਰੜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਦੋ ਕੁੜੀਆਂ ਦੇ ਵਿਆਹ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਹਿਲਾ ਖਬਰ ਇਹ ਆਈ ਕਿ ਗੁਰਦੁਆਰੇ ਵਿੱਚ ਦੋ ਕੁੜੀਆਂ ਨੇ ਵਿਆਹ ਕਰਵਾਇਆ ਪਰ ਹਕੀਕਤ ਨਹੀਂ ਸੀ। ਦਰਅਸਲ ਦੋ ਕੁੜੀਆਂ ਨਹੀਂ ਸਗੋਂ ਗੁਰਦੁਆਰੇ ਵਿੱਚ ਕੁੜੀ ਮੁੰਡੇ ਦਾ ਵਿਆਹ ਹੋਇਆ ਸੀ। ਵਿਆਹ ਕਰਵਾਉਣ ਤੋਂ ਬਾਅਦ ਇਹ ਜੋੜਾ ਹਾਈਕੋਰਟ ਪਹੁੰਚਿਆ ਤੇ ਸੁਰੱਖਿਆ ਦੀ ਗੁਹਾਰ ਲਗਾਈ
ਪੰਜਾਬ ਨਿਊਜ। ਅੱਜ ਸਵੇਰੇ ਪੰਜਾਬ ਦੇ ਮੀਡੀਆ ਵਿੱਚ ਇੱਕ ਬੜੀ ਅਜੀਬ ਖਬਰ ਕਾਫੀ ਸਮੇਂ ਤੱਕ ਸੁਰਖੀਆਂ ਬਣੀ ਰਹੀ। ਖਬਰ ਇਹ ਸੀ ਕਿ ਬਠਿੰਡਾ ਵਿੱਚ ਦੋ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਹੁਣ ਖਰੜ (Khrar) ਦੇ ਗੁਰਦੁਆਰੇ ਵਿੱਚ ਏਸੇ ਤਰ੍ਹਾਂ ਦਾ ਵਿਆਹ ਕਰਵਾਇਆ ਗਿਆ। ਪਰ ਇਹ ਖਬਰ ਪੂਰੀ ਤਰ੍ਹਾਂ ਸੱਚ ਨਹੀਂ ਸੀ। ਖਬਰ ਨਸ਼ਰ ਹੋਣ ਦੇ ਬਾਅਦ ਹੁਣ ਇੱਸ ਮਾਮਲੇ ਵਿੱਚ ਬਹੁਤ ਵੱਡਾ ਖੁਲਾਸਾ ਹੋਇਆ ਹੈ।
ਜਦੋਂ ਇਸ ਵਿਆਹ ਦੀ ਫੋਟੋ ਸੋਸ਼ਲ ਮੀਡੀਆ (Social media) ਤੇ ਵਾਇਰਲ ਹੋਈ ਤਾਂ ਪਤਾ ਲੱਗਾ ਇਹ ਦੋ ਕੁੜੀਆਂ ਨੇ ਨਹੀਂ ਸਗੋ ਕੁੜੀ ਅਤੇ ਮੁੰਡੇ ਨੇ ਵਿਆਹ ਕੀਤਾ ਸੀ। ਵਿਆਹ ਕਰਵਾਉਣ ਤੋਂ ਬਾਅਦ ਇਸ ਜੋੜੇ ਨੇ ਹਾਈਕੋਰਟ ਵਿੱਚ ਸੁਰੱਖਿਆ ਦੀ ਗੁਹਾਰ ਲਗਾਈ ਸੀ।
ਉੱਧਰ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਵੀ ਦੋ ਲੜਕੀਆਂ ਦੇ ਆਪਸ ਵਿੱਚ ਵਿਆਹ ਕਰਵਾਉਣ ਦੀ ਗੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਲੜਕੇ ਅਤੇ ਲੜਕੀ ਦੇ ਆਧਾਰ ਕਾਰਡ ਵੀ ਆਪਣੇ ਰਿਕਾਰਡ ਵਿੱਚ ਰੱਖੇ ਹੋਏ ਹਨ। ਜਦੋਂ ਕਿ ਸਵੇਰ ਤੋਂ ਹੀ ਮੀਡੀਆ ਵਿੱਚ ਦੋ ਲੜਕੀਆਂ ਦੇ ਆਪਸ ਵਿੱਚ ਵਿਆਹ ਕਰਵਾਉਣ ਦੀ ਚਰਚਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਕਲੈਰੀਕਲ ਗਲਤੀ ਹੈ।
ਲੜਕੇ ਅਤੇ ਲੜਕੀ ਦਾ ਹੋਇਆ ਹੈ ਵਿਆਹ – ਵਕੀਲ
ਮਾਮਲੇ ਵਿੱਚ ਪਟੀਸ਼ਨਰਾਂ ਦੇ ਵਕੀਲ ਸੰਜੀਵ ਵਿਰਕ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਹੀ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਲੜਕੇ ਅਤੇ ਲੜਕੀ ਦੇ ਵਿਆਹ ਦੀਆਂ ਫੋਟੋਆਂ ਲਗਾਈਆਂ ਹਨ। ਦੋ ਲੜਕੀਆਂ ਦੇ ਇੱਕ ਦੂਜੇ ਨਾਲ ਵਿਆਹ ਦਾ ਕੋਈ ਮਾਮਲਾ ਨਹੀਂ ਹੈ।
ਇਹ ਵੀ ਪੜ੍ਹੋ
ਅਦਾਲਤ ਦੇ ਹੁਕਮਾਂ ‘ਚ ਦੋਵਾਂ ਦੇ ਨਾਵਾਂ ਪਿੱਛੇ ਲਿਖਿਆ ਹੈ ਕੌਰ
ਅਦਾਲਤ ਵੱਲੋਂ ਇਸ ਮਾਮਲੇ ਵਿੱਚ ਜਾਰੀ ਹੁਕਮਾਂ ਵਿੱਚ ਦੋਵਾਂ ਪਟੀਸ਼ਨਰਾਂ ਦੇ ਨਾਵਾਂ ਦੇ ਪਿੱਛੇ ਕੌਰ ਲਿਖਿਆ ਗਿਆ ਹੈ। ਇਸ ਕਾਰਨ ਦੋ ਲੜਕੀਆਂ ਦੇ ਵਿਆਹ ਦਾ ਮਾਮਲਾ ਜਾਪਦਾ ਹੈ। ਹੁਕਮਾਂ ਵਿੱਚ ਪਟੀਸ਼ਨਰਾਂ ਦੇ ਨਾਂ ਰਣਜੀਤ ਕੌਰ ਅਤੇ ਮਨਦੀਪ ਕੌਰ ਲਿਖੇ ਗਏ ਹਨ। ਜਿਸ ਵਿੱਚ ਦੋਵਾਂ ਦੀ ਉਮਰ 25 ਸਾਲ ਅਤੇ 29 ਸਾਲ ਦੱਸੀ ਗਈ ਹੈ। ਇਸ ਹੁਕਮ ਰਾਹੀਂ ਜਲੰਧਰ ਦੇ ਐਸਐਸਪੀ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੰਡਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ
ਪੁਲਿਸ ਸੂਤਰਾਂ ਅਨੁਸਾਰ ਇਹ ਜਾਣਕਾਰੀ ਹੁਣ ਸਹੀ ਅਰਥਾਂ ਵਿਚ ਸਾਹਮਣੇ ਆਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਦਾ ਨਹੀਂ, ਸਗੋਂ ਲੜਕੇ ਅਤੇ ਲੜਕੀ ਦਾ ਵਿਆਹ ਹੋਇਆ ਹੈ। ਇਹ ਦੋਵੇਂ ਆਪਣੇ ਹੀ ਪਰਿਵਾਰ ਤੋਂ ਖਤਰਾ ਮਹਿਸੂਸ ਕਰ ਰਹੇ ਸਨ। ਇਸ ਕਾਰਨ ਉਹ ਹਾਈਕੋਰਟ ਪਹੁੰਚੇ ਸਨ। ਹਾਲਾਂਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਕਾਪੀ ਸਾਹਮਣੇ ਆਈ ਸੀ, ਜਿਸ ਵਿੱਚ ਲੜਕੇ ਦਾ ਨਹੀਂ, ਲੜਕੀ ਦਾ ਨਾਂ ਲਿਖਿਆ ਗਿਆ ਸੀ।