ਕੀ ਪੰਜਾਬ ‘ਚ ਇਕੱਲਿਆਂ ਚੋਣ ਲੜੇਗੀ ‘AAP’, ਦਿੱਲੀ ਵਿੱਚ ਹਾਈਲੇਵਲ ਬੈਠਕ ਜਾਰੀ
seat sharing in Punjab: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਇੱਕ ਅਹਿਮ ਬੈਠਕ ਚੱਲ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਤੋਂ ਇਲਾਵਾ ਰਾਜਸਭਾ ਦੇ ਵੀ ਕਈ ਮੈਂਬਰ ਸ਼ਾਮਿਲ ਹਨ। ਇਸ ਬੈਠਕ ਵਿੱਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਚਰਚਾ ਹੋ ਰਹੀ ਹੈ।ਮੁੱਖਮੰਤਰੀ ਭਗਵੰਤ ਮਾਨ ਜਿੱਥੇ ਇਕੱਲਿਆਂ ਚੋਣ ਲੜਣ ਦੇ ਹੱਕਦਾਰ ਹਨ ਤਾਂ ਉੱਥੇ ਹੀ ਕੇਜਰੀਵਾਲ ਗੱਠਜੋੜ ਦੇ ਹੱਕ ਵਿੱਚ ਹਨ ਤਾਂ ਅਜਿਹੇ ਵਿੱਚ ਪੰਜਾਬ ਦੀ ਸਿਆਸਤ ਨੂੰ ਲੈਕੇ ਇਸ ਬੈਠਕ ਵਿੱਚੋਂ ਕੋਈ ਵੱਡਾ ਫੈਸਲਾ ਆਉਣ ਦੀ ਸੰਭਾਵਨਾ ਹੈ।
ਅਗਾਮੀ ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਵੀ ਆਪਣੇ ਪੱਧਰ ਤੇ ਚੋਣਾਂ ਲਈ ਤਿਆਰੀ ਕਰ ਰਹੀ ਹੈ। ਇੱਕ ਪਾਸੇ ਜਿੱਥੇ ਅਰਵਿੰਦ ਕੇਜਰੀਵਾਲ INDIA ਗੱਠਜੋੜ ਵਿੱਚ ਸ਼ਾਮਿਲ ਹੋਣ ਦੀ ਗੱਲ ਕਰ ਰਹੇ ਹਨ ਤਾਂ ਉੱਥੇ ਹੀ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਆਪਣੇ ਦਮ ਤੇ ਚੋਣਾਂ ਲੜਣ ਦੀ ਹੁੰਕਾਰ ਕਈ ਵਾਰ ਭਰ ਚੁੱਕੇ ਹਨ।
ਲੋਕ ਸਭਾ ਚੋਣਾਂ ਲਈ ਦਿੱਲੀ ਦੇ ਵਿੱਚ ਅਹਿਮ ਬੈਠਕ ਜਾਰੀ ਹੈ ਜਿਸ ਵਿੱਚ ਸੀਟਾਂ ਨੂੰ ਸ਼ੇਅਰ ਕਰਨ ਦੇ ਫਾਰਮੂਲੇ ਤੇ ਵੀ ਚਰਚਾ ਸੰਭਵ ਹੈ। ਆਮ ਆਦਮੀ ਪਾਰਟੀ ਦੀ ਇਸ ਹਾਈਲੇਵਲ ਬੈਠਕ ਵਿੱਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖਮੰਤਰੀ ਭਗਵੰਤ ਮਾਨ ਤੋਂ ਇਲਾਵਾ ਰਾਜਸਭਾ ਦੇ ਕਈ ਮੈਂਬਰ ਵੀ ਸ਼ਾਮਿਲ ਹਨ।
ਪੰਜਾਬ ਦੀਆਂ 13 ਸੀਟਾਂ ਤੇ ਫੈਸਲਾ
ਇਸ ਬੈਠਕ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਪਾਰਟੀ ਨੂੰ ਇਕੱਲਿਆਂ ਚੋਣ ਲੜਨੀ ਚਾਹੀਦੀ ਹੈ ਜਾਂ ਗੱਠਜੋੜ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਕਿਉਂਕਿ ਜੇਕਰ ਪਾਰਟੀ ਇਕੱਲਿਆਂ ਚੋਣ ਲੜਦੀ ਹੈ ਤਾਂ 13 ਸੀਟਾਂ ਤੇ ਚੋਣ ਲੜਣੀ ਹੋਵੇਗੀ ਤਾਂ ਅਜਿਹੇ ਵਿੱਚ ਪਾਰਟੀ ਦੇਖਣਾ ਚਾਹੇਗੀ ਕਿ ਸੰਗਰੂਰ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸੀਟਾਂ ਹਨ ਜਿਨ੍ਹਾਂ ਤੇ ਪਾਰਟੀ ਦੀ ਸਥਿਤੀ ਮਜ਼ਬੂਤ ਹੈ।
ਕਿਹੜੀਆਂ ਸੀਟਾਂ ਲੜੇਗੀ ਆਪ
ਇਸ ਬੈਠਕ ਵਿੱਚ ਇਹ ਵੀ ਫੈਸਲਾ ਹੋ ਜਾਵੇਗਾ ਕਿ ਜੇਕਰ ਆਮ ਆਦਮੀ ਪਾਰਟੀ ਗੱਠਜੋੜ ਵਿੱਚ ਸ਼ਾਮਿਲ ਹੋ ਜਾਵੇਗੀ ਤਾਂ ਉਹ ਕਿੰਨੀਆਂ ਅਤੇ ਕਿਹੜੀਆਂ ਕਿਹੜੀਆਂ ਸੀਟਾਂ ਤੇ ਚੋਣ ਲੜੇਗੀ। ਕਿਉਂਕਿ ਕਈ ਅਜਿਹੀਆਂ ਸੀਟਾਂ ਹਨ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਪਾਰਟੀਆਂ ਆਪਣਾ ਦਾਅਵਾ ਮਜ਼ਬੂਤ ਕਰ ਰਹੀਆਂ ਹਨ। ਜਿਵੇਂਕਿ ਸੰਗਰੂਰ ਦੀ ਲੋਕ ਸਭਾ ਸੀਟ ਕਾਂਗਰਸ ਲਈ ਵੀ ਅਹਿਮ ਹੈ। ਇਸ ਤੋਂ ਇਲਾਵਾ ਮੁੱਖਮੰਤਰੀ ਭਗਵੰਤ ਮਾਨ ਵੀ ਇਸ ਸੀਟ ਤੋਂ ਬਤੌਰ ਸਾਂਸਦ ਪਾਰਟੀਮੈਂਟ ਵਿੱਚ ਜਾ ਚੁੱਕੇ ਹਨ ਤਾਂ ਅਜਿਹੇ ਵਿੱਚ ਆਮ ਆਦਮੀ ਪਾਰਟੀ ਇਹ ਚਾਹੇਗੀ ਕਿ ਸੰਗਰੂਰ ਦੀ ਲੋਕਸਭਾ ਸੀਟ ਤੇ ਆਮ ਆਦਮੀ ਪਾਰਟੀ ਦਾ ਹੀ ਉਮੀਦਵਾਰ ਚੋਣ ਲੜੇ।