ਹੁਸ਼ਿਆਰਪੁਰ: ਮਾਂ ਦਾ ਪ੍ਰੇਮੀ ਨਿਕਲਿਆ ਧੀ ਦਾ ਕਾਤਲ, ਖੁਰਾਲਗੜ੍ਹ ਦੇ ਜੰਗਲ ‘ਚੋਂ ਮਿਲੀ ਲਾਸ਼

Updated On: 

06 Jun 2026 16:22 PM IST

ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ 23 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਐਸਬੀਐਸ ਨਗਰ ਦੇ ਜਾਡਲੀ ਪਿੰਡ ਦਾ ਰਹਿਣ ਵਾਲਾ ਹੈ। ਪਿਛਲੇ ਕੁੱਝ ਸਾਲਾਂ ਤੋਂ ਉਹ ਪੀੜਤਾ ਦੀ ਮਾਂ ਉਸ਼ਾ ਨਾਲ ਨਵਾਂ ਸ਼ਹਿਰ 'ਚ ਕਿਰਾਏ ਦੇ ਮਕਾਨ 'ਚ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਿਹਾ ਸੀ। ਉਹ ਪਹਿਲਾ ਗੁਆਂਢੀ ਸਨ, ਜਿਸ ਤੋਂ ਬਾਅਦ ਉਹ ਰਿਲਸ਼ਨ 'ਚ ਆਏ ਸਨ।

ਹੁਸ਼ਿਆਰਪੁਰ: ਮਾਂ ਦਾ ਪ੍ਰੇਮੀ ਨਿਕਲਿਆ ਧੀ ਦਾ ਕਾਤਲ, ਖੁਰਾਲਗੜ੍ਹ ਦੇ ਜੰਗਲ ਚੋਂ ਮਿਲੀ ਲਾਸ਼

ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਦੇ ਖੁਰਾਲਗੜ੍ਹ ਦੇ ਜੰਗਲ ‘ਚ ਮਿਲੀ 16 ਸਾਲਾ ਲੜਕੀ ਦੀ ਸੜੀ ਹੋਈ ਲਾਸ਼ ਦੇ ਪਿੱਛੇ ਦਾ ਰਹੱਸ ਸੁਲਝਾ ਲਿਆ ਹੈ। ਪੁਲਿਸ ਜਾਂਚ ਨੇ ਖੁਲਾਸਾ ਕੀਤਾ ਕਿ ਪੀੜਤਾ ਦਾ ਕਤਲ ਉਸ ਦੀ ਮਾਂ ਦੇ ਬੁਆਏਫ੍ਰੈਂਡ ਦੁਆਰਾ ਕੀਤਾ ਗਿਆ ਸੀ, ਜਿਸ ਨੇ ਬਾਅਦ ‘ਚ ਲਾਸ਼ ਨੂੰ ਜੰਗਲ ‘ਚ ਸਾੜ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ।

ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ 23 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਐਸਬੀਐਸ ਨਗਰ ਦੇ ਜਾਡਲੀ ਪਿੰਡ ਦਾ ਰਹਿਣ ਵਾਲਾ ਹੈ। ਪਿਛਲੇ ਕੁੱਝ ਸਾਲਾਂ ਤੋਂ ਉਹ ਪੀੜਤਾ ਦੀ ਮਾਂ ਉਸ਼ਾ ਨਾਲ ਨਵਾਂ ਸ਼ਹਿਰ ‘ਚ ਕਿਰਾਏ ਦੇ ਮਕਾਨ ‘ਚ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਸੀ। ਉਹ ਪਹਿਲਾ ਗੁਆਂਢੀ ਸਨ, ਜਿਸ ਤੋਂ ਬਾਅਦ ਉਹ ਰਿਲਸ਼ਨ ‘ਚ ਆਏ ਸਨ।

ਗੁੰਮਸ਼ੁਦਗੀ ਦੀ ਸ਼ਿਕਾਇਤ

ਪੂਰਾ ਮਾਮਲਾ 29 ਮਈ ਤੋਂ ਸ਼ੁਰੂ ਹੋਇਆ। ਗੁਰਵਿੰਦਰ ਨੇ ਪਹਿਲਾਂ ਲੜਕੀ ਦੀ ਮਾਂ (ਆਪਣੀ ਲਿਵ ਇਨ ਪਾਰਟਨਰ) ਨੂੰ ਰਾਹੋਂ ਜਾਣ ਵਾਲੀ ਬੱਸ ‘ਚ ਬਿਠਾਇਆ। ਇਸ ਤੋਂ ਬਾਅਦ ਉਹ ਕਿਰਾਏ ਦੇ ਮਕਾਨ ‘ਚ ਪਰਤਿਆ ਤੇ ਲੜਕੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਨੇ ਇੱਕ ਸੂਟਕੇਸ ‘ਚ ਲੜਕੀ ਦੀ ਲਾਸ਼ ਨੂੰ ਬੰਦ ਕੀਤਾ। ਸੂਟਕੇਸ ਨੂੰ ਮੋਟਰਸਾਈਕਲ ਪਿੱਛੇ ਬੰਨ੍ਹਿਆ ਤੇ ਖੁਰਾਲਗੜ੍ਹ ਦੇ ਜੰਗਲ ‘ਚ ਲਾਸ਼ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ।

ਪੀੜਤ ਲੜਕੀ ਦੀ ਮਾਂ ਨੇ ਪਹਿਲਾਂ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਉਸ ਦੀ ਧੀ ਨੂੰ ਕੋਈ ਲੜਕਾ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਕਈ ਸ਼ੱਕੀਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਤੇ ਸਬੂਤਾਂ ਦੀ ਜਾਂਚ ਸ਼ੁਰੂ ਕੀਤੀ। ਕਤਲ ਦੀ ਘਟਨਾ ਬਾਰੇ ਲੜਕੀ ਦੀ ਮਾਂ ਨੂੰ ਪਤਾ ਨਹੀਂ ਸੀ। ਪੁਲਿਸ ਨੇ ਜਦੋਂ ਪੁਲਿਸ ਨੇ ਲੜਕੀ ਦੇ ਮਾਂ ਤੇ ਬੁਆਏਫ੍ਰੈਂਡ ਨੂੰ ਪੁੱਛ-ਗਿੱਛ ਕੀਤੀ ਤਾਂ ਉਸ ਦੇ ਬਿਆਨ ਬਦਲ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ।

ਕਿਉਂ ਕੀਤਾ ਕਤਲ?

ਪੁੱਛਗਿੱਛ ਦੌਰਾਨ ਗੁਰਵਿੰਦਰ ਸਿੰਘ ਨੇ ਅਪਰਾਧ ਕਬੂਲ ਕਰ ਲਿਆ। ਪੁਲਿਸ ਅਨੁਸਾਰ, ਉਸ ਨੇ ਦਾਅਵਾ ਕੀਤਾ ਕਿ ਲੜਕੀ ਆਪਣੇ ਦੋਸਤਾਂ ਨਾਲ ਗੱਲ ਕਰਦੀ ਸੀ, ਜੋ ਉਸ ਨੂੰ ਸਵੀਕਾਰ ਨਹੀਂ ਸੀ। ਉਸ ਨੇ ਇਸੇ ਗੱਲ ਤੋਂ ਭੜਕ ਕੇ ਲੜਕੀ ਦਾ ਕਤਲ ਕਰਨ ਦੀ ਪਲਾਨਿੰਗ ਕੀਤੀ ਸੀ।

ਸ਼ੁਰੂ ‘ਚ, ਦੋਸ਼ੀ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸੀਸੀਟੀਵੀ ਫੁਟੇਜ ਮਾਮਲੇ ਨੂੰ ਸੁਲਝਾਉਣ ‘ਚ ਮਹੱਤਵਪੂਰਨ ਸਾਬਤ ਹੋਈ। ਫੁਟੇਜ ‘ਚ ਮੁਲਜ਼ਮ ਨੂੰ ਮੋਟਰਸਾਈਕਲ ‘ਤੇ ਸੂਟਕੇਸ ਲਿਜਾਉਂਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਗੁਰਵਿੰਦਰ ‘ਤੇ ਪੂਰਾ ਸ਼ੱਕ ਹੋ ਗਿਆ।

ਜੰਗਲ ‘ਚ ਸੜੀ ਹੋਈ ਲਾਸ਼ ਮਿਲੀ

5 ਜੂਨ ਨੂੰ, ਪੁਲਿਸ ਨੇ ਹੁਸ਼ਿਆਰਪੁਰ ਦੇ ਖੁਰਾਲਗੜ੍ਹ ਜੰਗਲ ਖੇਤਰ ‘ਚ ਇੱਕ ਸੂਟਕੇਸ ‘ਚੋਂ ਇੱਕ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਬਰਾਮਦ ਕੀਤੀ। ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਤੇ ਸਿਰਫ ਪਿੰਜਰ ਹੀ ਬਚਿਆ ਹੋਇਆ ਸੀ। ਇਹ ਲਾਸ਼ ਦਾ ਪਤਾ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪਤਾ ਲੱਗਿਆ ਸੀ।

ਪੁਲਿਸ ਨੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਜੰਗਲ ਤੋਂ ਸੜੇ ਹੋਏ ਅਵਸ਼ੇਸ਼ ਬਰਾਮਦ ਕੀਤੇ ਗਏ ਹਨ। ਕਤਲ ਦੇ ਸਬੂਤਾਂ ਤਹਿਤ ਅੱਗੇ ਦੀ ਕਾਰਵਾਈ ਜਾਰੀ ਹੈ।

Loading...
Unable to load recommendations.
Follow Us