AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਹੁਸ਼ਿਆਰਪੁਰ ‘ਚ ਖੁੱਲ੍ਹੇ ਬੋਰਵੈੱਲ ‘ਚ ਡਿੱਗਿਆ ਮਾਸੂਮ; ਰੈਸਕਿਊ ਅਪਰੇਸ਼ਨ ਜਾਰੀ

ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ 'ਤੇ ਸਥਿਤ ਭੂਖੋਵਾਲ ਦੇ ਨਜ਼ਦੀਕੀ ਪਿੰਡ ਚੱਕ ਸਮਾਣਾ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕਰੀਬ 3 ਸਾਲ ਦਾ ਮਾਸੂਮ ਬੱਚਾ ਜਿਸ ਦਾ ਨਾਮ ਵੰਸ਼ ਹੈ ਅਚਾਨਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਇਸ ਹਾਦਸੇ ਦੀ ਖ਼ਬਰ ਜਿਵੇਂ ਹੀ ਇਲਾਕੇ ਵਿੱਚ ਫੈਲੀ, ਤਾਂ ਚਾਰੇ ਪਾਸੇ ਚੀਕ-ਚਿਹਾਰਾ ਮਚ ਗਿਆ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ।

ਹੁਸ਼ਿਆਰਪੁਰ 'ਚ ਖੁੱਲ੍ਹੇ ਬੋਰਵੈੱਲ 'ਚ ਡਿੱਗਿਆ ਮਾਸੂਮ; ਰੈਸਕਿਊ ਅਪਰੇਸ਼ਨ ਜਾਰੀ
sukhvinder-singh
| Updated On: 15 May 2026 21:07 PM IST
Share

ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ‘ਤੇ ਸਥਿਤ ਭੂਖੋਵਾਲ ਦੇ ਨਜ਼ਦੀਕੀ ਪਿੰਡ ਚੱਕ ਸਮਾਣਾ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕਰੀਬ 3 ਸਾਲ ਦਾ ਮਾਸੂਮ ਬੱਚਾ ਜਿਸ ਦਾ ਨਾਮ ਵੰਸ਼ ਹੈ ਅਚਾਨਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਇਸ ਹਾਦਸੇ ਦੀ ਖ਼ਬਰ ਜਿਵੇਂ ਹੀ ਇਲਾਕੇ ਵਿੱਚ ਫੈਲੀ, ਤਾਂ ਚਾਰੇ ਪਾਸੇ ਚੀਕ-ਚਿਹਾਰਾ ਮਚ ਗਿਆ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ।

30 ਫੁੱਟ ਦੀ ਡੂੰਘਾਈ ‘ਤੇ ਫਸਿਆ ਮਾਸੂਮ

ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਇਹ ਬੋਰਵੈੱਲ ਕਰੀਬ 200 ਤੋਂ 250 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਮਾਸੂਮ ਬੱਚਾ ਉੱਪਰੋਂ ਕਰੀਬ 30 ਫੁੱਟ ਦੀ ਡੂੰਘਾਈ ‘ਤੇ ਜਾ ਕੇ ਫਸ ਗਿਆ ਹੈ। ਬੱਚੇ ਨੂੰ ਹੌਸਲਾ ਦੇਣ ਲਈ ਉਸ ਦੀ ਦਾਦੀ ਲਗਾਤਾਰ ਬੋਰਵੈੱਲ ਦੇ ਨਜ਼ਦੀਕ ਜਾ ਰਹੀ ਹੈ, ਤਾਂ ਜੋ ਬੱਚੇ ਤੱਕ ਉਸ ਦੀ ਆਵਾਜ਼ ਪਹੁੰਚ ਸਕੇ ਅਤੇ ਉਹ ਡਰੇ ਨਾ। ਬੱਚੇ ਨੂੰ ਆਪਣੀ ਦਾਦੀ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਹੈ।

ਰਾਹਤ ਕਾਰਜਾਂ ਲਈ NDRF ਨੇ ਸੰਭਾਲਿਆ ਮੋਰਚਾ

ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਿਨਾਂ ਕੋਈ ਸਮਾਂ ਗਵਾਏ ਤੁਰੰਤ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਫਾਇਰ ਬ੍ਰਿਗੇਡ ਅਤੇ ਵਿਸ਼ੇਸ਼ ਬਚਾਅ ਟੀਮਾਂ ਵੀ ਆਧੁਨਿਕ ਸਾਜ਼ੋ-ਸਾਮਾਨ ਸਹਿਤ ਘਟਨਾ ਸਥਾਨ ‘ਤੇ ਪਹੁੰਚ ਕੇ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਹੁਣ ਇਸ ਆਪ੍ਰੇਸ਼ਨ ਨੂੰ ਹੋਰ ਤੇਜ਼ ਕਰਨ ਲਈ ਐਨ.ਡੀ.ਆਰ.ਐਫ. (NDRF) ਦੀ ਵਿਸ਼ੇਸ਼ ਬਚਾਅ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ। ਬੋਰਵੈੱਲ ਦੇ ਅੰਦਰ ਬੱਚੇ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅੱਖਾਂ ਦੇ ਸਾਹਮਣੇ ਧਸ ਗਈ ਮਿੱਟੀ: ਪਰਿਵਾਰਕ ਮੈਂਬਰ

ਮੌਕੇ ‘ਤੇ ਮੌਜੂਦ ਚਸ਼ਮਦੀਦ (ਪਰਿਵਾਰਕ ਮੈਂਬਰ) ਨੇ ਰੋਂਦੇ ਹੋਏ ਦੱਸਿਆ, “ਇਹ ਬੋਰਵੈੱਲ ਚੱਲਦਾ-ਫਿਰਦਾ (ਵਰਤੋਂ ਵਿੱਚ) ਸੀ ਅਤੇ ਬੋਰ ਕਰਨ ਵਾਲੇ ਲੋਕ ਵੀ ਉੱਥੇ ਹੀ ਮੌਜੂਦ ਸਨ। ਮੈਂ ਕਿਸੇ ਕੰਮ ਲਈ ਥੋੜ੍ਹਾ ਦੂਰ ਗਿਆ ਸੀ। ਮੇਰੀ ਘਰਵਾਲੀ ਅਤੇ ਬਾਕੀ ਸਾਰੇ ਮੈਂਬਰ ਵੀ ਉੱਥੇ ਹੀ ਕੋਲ ਖੜ੍ਹੇ ਸਨ। ਬੱਚਾ ਵੀ ਬੋਰਵੈੱਲ ਦੇ ਬਿਲਕੁਲ ਲਾਗੇ ਹੀ ਖੜ੍ਹਾ ਸੀ, ਪਰ ਅਚਾਨਕ ਉੱਥੋਂ ਮਿੱਟੀ ਥੱਲੇ ਨੂੰ ਧਸ ਗਈ ਅਤੇ ਮਿੱਟੀ ਪੈਣ ਕਾਰਨ ਬੱਚਾ ਆਪਣੇ-ਆਪ ਬੋਰਵੈੱਲ ਦੇ ਅੰਦਰ ਚਲਾ ਗਿਆ। ਇਸ ਤੋਂ ਤੁਰੰਤ ਬਾਅਦ ਘਰਦਿਆਂ ਨੇ ਮੈਨੂੰ ਫ਼ੋਨ ‘ਤੇ ਸੂਚਨਾ ਦਿੱਤੀ ਕਿ ਮੁੰਡਾ ਬੋਰਵੈੱਲ ਦੇ ਅੰਦਰ ਡਿੱਗ ਗਿਆ ਹੈ।”

ਕੈਬਨਿਟ ਮੰਤਰੀ ਡਾਕਟਰ ਰਵਜੋਤ

ਮੌਕੇ ‘ਤੇ ਮੌਜੂਦ ਕੈਬਨਿਟ ਮੰਤਰੀ ਡਾਕਟਰ ਰਵਜੋਤ ਨੇ ਦੱਸਿਆ, “ਸਾਨੂੰ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਇਹ ਬੋਰਵੈੱਲ ਪਰਿਵਾਰ ਵੱਲੋਂ ਖ਼ੁਦ ਹੀ ਕਰਵਾਇਆ ਜਾ ਰਿਹਾ ਸੀ ਅਤੇ ਬੋਰਵੈੱਲ ਵਿੱਚ ਡਿੱਗਣ ਵਾਲਾ ਮਾਸੂਮ ਬੱਚਾ ਵੀ ਉਨ੍ਹਾਂ ਦੇ ਆਪਣੇ ਹੀ ਘਰ ਦਾ ਹੈ। ਬੋਰਵੈੱਲ ਦਾ ਕੰਮ ਚੱਲ ਰਿਹਾ ਸੀ ਅਤੇ ਉਹ ਫੰਕਸ਼ਨਲ (ਚਾਲੂ) ਹੋ ਚੁੱਕਾ ਸੀ। ਬੋਰਵੈੱਲ ਦੀ ਸਾਈਡ ‘ਤੇ ਪਾਣੀ ਜਾਣ ਕਾਰਨ ਉੱਥੇ ਨਰਮ ਹੋਈ ਮਿੱਟੀ ਨੂੰ ਅਜੇ ਕਵਰ ਕਰਨਾ ਬਾਕੀ ਸੀ, ਜਿਸ ਕਾਰਨ ਮਿੱਟੀ ਖਿਸਕ ਗਈ ਅਤੇ 3 ਸਾਲ ਦਾ ਮਾਸੂਮ ਵੰਸ਼ ਉਸ ਦੇ ਅੰਦਰ ਜਾ ਡਿੱਗਿਆ।”

Follow Us
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...