ਹੁਸ਼ਿਆਰਪੁਰ -ਚੰਡੀਗੜ੍ਹ ਹਾਈਵੇਅ ‘ਤੇ ਭਿਆਨਕ ਹਾਦਸਾ, 2 ਵਿਅਕਤੀ ਦੀ ਮੌਕੇ ‘ਤੇ ਮੌਤ

Published: 

10 Sep 2026 23:42 PM IST

ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸੈਲਾ ਖੁਰਦ ਦੇ ਨੇੜੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਹੋ ਗਿਆ। ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੁਸ਼ਿਆਰਪੁਰ -ਚੰਡੀਗੜ੍ਹ ਹਾਈਵੇਅ ਤੇ ਭਿਆਨਕ ਹਾਦਸਾ, 2 ਵਿਅਕਤੀ ਦੀ ਮੌਕੇ ਤੇ ਮੌਤ

ਹੁਸ਼ਿਆਰਪੁਰ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੋਂ ਗੜਸ਼ੰਕਰ ਜਾ ਰਹੇ ਇੱਕ ਕੈਂਟਰ ਚਾਲਕ ਨੇ ਸੈਲਾ ਪੋ ਤੋਂ ਰੋਡ ਕਸਰੋਸ ਕਰਦੇ ਹੋਏ ਇੱਕ ਮੋਟਰਸਾਇਕਲ ਦੋ ਵਿਅਕਤੀਆਂ ਨੂੰ ਥੱਲੇ ਦੇ ਕੇ ਦੋਨਾਂ ਦੀ ਮੌਤ ਹੋ ਗਈ। ਥਾਣਾ ਮਾਹਲਪੁਰ ਪੁਲਿਸ ਐਸਐਚ ਓ ਰਮਨਦੀਪ ਕੌਰ ਨਹੀਂ ਦੱਸਿਆ ਕਿ ਕੈਂਟਰ ਚਾਲਕ ਜੋ ਹੋਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਗੜਸ਼ੰਕਰ ਨੂੰ ਜਾ ਰਿਹਾ ਸੀ। ਰਸਤੇ ਸੈਲਾ ਪੋਹ ਦੇ ਕੋਲ ਪਿੰਡ ਪੱਦੀ ਨੂੰ ਜਾਣ ਲਈ ਸੜਕ ਪਾਰ ਕਰ ਰਹੇ ਸੀ। ਮੋਟਰਸਾਈਕਲ ਉੱਤੇ ਪਿੱਛੋਂ ਆ ਰਹੀ ਕੈਂਟਰ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਦੋਨਾਂ ਦੀ ਮੌਤ ਹੋ ਗਈ।

ਮ੍ਰਿਕਤਾਂ ਦੀ ਹੋਈ ਪਛਾਣ

ਮ੍ਰਿਤਕਾਂ ਦੀ ਪਛਾਣ ਸ਼ਕਤੀ ਸਿੰਘ/ ਸ਼ਕਤੀ ਕੁਮਾਰ ਰਾਜਪੂਤ ਵਾਸੀ ਪਿੰਡ ਕਿਤਨਾ, ਹੁਸ਼ਿਆਰਪੁਰ ਅਤੇ ਦਿਲਬਾਗ ਸਿੰਘ ਵਾਸੀ ਪਿੰਡ ਰਾਏਪੁਰ ਦਾ ਰਹਿਣ ਵਾਲੇ ਸਨ। ਦੋਵਾਂ ਦੀ ਮੌਤ ਮੌਕੇ ਉੱਤੇ ਮੌਤ ਹੋ ਗਈ। ਇਨ੍ਹਾਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਮਹਲਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਹੈ। ਕੀ ਇਹ ਐਕਸੀਡੈਂਟ ਕਿਵੇਂ ਹੋਇਆ।

ਹੁਸ਼ਿਆਰਪੁਰ ਦੇ ਕਿਤਨਾ ਪਿੰਡ ਤੋਂ ਆਪਣੇ ਦੋਸਤ ਨਾਲ ਸ਼ਕਤੀ ਕੁਮਾਰ ਰਾਜਪੁਰ ਮਾਹਲਪੁਰ ਨੂੰ ਜਾ ਰਹੇ ਸੀ ਚੰਡੀਗੜ੍ਹ ਗੜਸ਼ੰਕਰ ਰੋਡ ਸੈਲਾ ਪੋਹ ਦੇ ਕੋਲ ਰਹੇ ਕੈਂਟਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ

ਥਾਣਾ ਮਹਲਪੁਰ ਦੀ SHO ਰਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕੈਂਟਰ ਅਤੇ ਉਸਦੇ ਚਾਲਕ ਨੂੰ ਕਬਜ਼ੇ ‘ਚ ਲੈ ਲਿਆ ਹੈ। ਦੋਨਾਂ ਮ੍ਰਿਤਕ ਦੇਹਾਂ ਨੂੰ ਮਹਲਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Loading...
Unable to load recommendations.
Follow Us
Related Stories