ਹਨੀ ਸਿੰਘ ਦੇ ਭਤੀਜੇ ਦੀ ਸੜਕ ਹਾਦਸੇ ‘ਚ ਮੌਤ, ਬਰਥਡੇ ਪਾਰਟੀ ਤੋਂ ਪਰਤਦੇ ਕੂੜੇ ਵਾਲੇ ਟਰੈਕਟਰ ਨਾਲ ਟਕਰਾਈ ਕਾਰ

Published: 

01 Nov 2026 18:10 PM IST

ਜਲੰਧਰ 'ਚ ਐਤਵਾਰ ਤੜਕਸਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਸੰਗੀਤ ਜਗਤ ਦੀ ਨਾਮਵਰ ਕੰਪਨੀ 'ਸਪੀਡ ਰਿਕਾਰਡਜ਼' ਦੇ ਮਾਲਕ ਦਿਨੇਸ਼ ਔਲਖ ਦੇ ਸਪੁੱਤਰ ਦਿਵਿਤ ਔਲਖ ਅਤੇ ਉਨ੍ਹਾਂ ਦੇ ਦੋਸਤ ਆਰਵ ਤਲਵਾੜ ਦੀ ਜਾਨ ਚਲੀ ਗਈ। ਦੋਵੇਂ ਨੌਜਵਾਨ ਇੱਕ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਆਪਣੀ ਕਾਰ ਰਾਹੀਂ ਵਾਪਸ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਦਾ ਵਾਹਨ ਇਸ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਨੀ ਸਿੰਘ ਦੇ ਭਤੀਜੇ ਦੀ ਸੜਕ ਹਾਦਸੇ ਚ ਮੌਤ, ਬਰਥਡੇ ਪਾਰਟੀ ਤੋਂ ਪਰਤਦੇ ਕੂੜੇ ਵਾਲੇ ਟਰੈਕਟਰ ਨਾਲ ਟਕਰਾਈ ਕਾਰ

ਜਲੰਧਰ ‘ਚ ਐਤਵਾਰ ਤੜਕਸਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਸੰਗੀਤ ਜਗਤ ਦੀ ਨਾਮਵਰ ਕੰਪਨੀ ‘ਸਪੀਡ ਰਿਕਾਰਡਜ਼’ ਦੇ ਮਾਲਕ ਦਿਨੇਸ਼ ਔਲਖ ਦੇ ਸਪੁੱਤਰ ਦਿਵਿਤ ਔਲਖ ਅਤੇ ਉਨ੍ਹਾਂ ਦੇ ਦੋਸਤ ਆਰਵ ਤਲਵਾੜ ਦੀ ਜਾਨ ਚਲੀ ਗਈ। ਦੋਵੇਂ ਨੌਜਵਾਨ ਇੱਕ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਆਪਣੀ ਕਾਰ ਰਾਹੀਂ ਵਾਪਸ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਦਾ ਵਾਹਨ ਇਸ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਕਾਰਨ ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਨੂੰ ਡੂੰਘਾ ਸਦਮਾ ਪਹੁੰਚਿਆ ਹੈ, ਕਿਉਂਕਿ ਉਹ ਦਿਵਿਤ ਨੂੰ ਆਪਣੇ ਸਕੇ ਭਤੀਜੇ ਵਾਂਗ ਪਿਆਰ ਕਰਦੇ ਸਨ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਹਨੀ ਸਿੰਘ ਪੂਰੀ ਤਰ੍ਹਾਂ ਟੁੱਟ ਗਏ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ਸਾਂਝੀ ਕਰਦਿਆਂ ਆਪਣਾ ਦਰਦ ਬਿਆਨ ਕੀਤਾ ਅਤੇ ਲਿਖਿਆ, ਇਹ ਦਹਾਕਾ ਮੇਰੀ ਜ਼ਿੰਦਗੀ ਲਈ ਹਨੇਰੇ ਨਾਲ ਭਰਿਆ ਸਾਬਤ ਹੋ ਰਿਹਾ ਹੈ। ਆਪਣੇ ਭਤੀਜੇ ਨੂੰ ਇਸ ਤਰ੍ਹਾਂ ਗੁਆ ਦੇਣਾ ਅਸਹਿਣਯੋਗ ਅਤੇ ਬੇਹੱਦ ਦੁਖਦਾਈ ਹੈ। ਭੋਲੇਨਾਥ, ਮਿਹਰ ਮਿਹਰ ਮਿਹਰ। ਇਸ ਭਾਵੁਕ ਪੋਸਟ ਵਿੱਚ ਹਨੀ ਸਿੰਘ ਨੇ ਦਿਵਿਤ ਦੇ ਪਿਤਾ ਦਿਨੇਸ਼ ਔਲਖ ਨੂੰ ਵੀ ਟੈਗ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿਨੇਸ਼ ਔਲਖ ਅਤੇ ਹਨੀ ਸਿੰਘ ਵਿਚਾਲੇ ਕਈ ਸਾਲਾਂ ਤੋਂ ਬੇਹੱਦ ਗੂੜ੍ਹੀ ਅਤੇ ਨਿੱਘੀ ਦੋਸਤੀ ਚੱਲੀ ਆ ਰਹੀ ਹੈ।

ਕੌਣ ਸਨ ਦਿਵਿਤ ਔਲਖ?

ਦਿਵਿਤ ਔਲਖ ਪੰਜਾਬੀ ਸੰਗੀਤ ਉਦਯੋਗ ਦੀ ਮੋਹਰੀ ਕੰਪਨੀ ‘ਸਪੀਡ ਰਿਕਾਰਡਜ਼’ ਦੇ ਸੰਚਾਲਕ ਦਿਨੇਸ਼ ਔਲਖ ਦੇ ਬੇਟੇ ਸਨ। ਹਾਲਾਂਕਿ ਖ਼ੂਨ ਦੇ ਰਿਸ਼ਤੇ ਵਜੋਂ ਉਹ ਹਨੀ ਸਿੰਘ ਦੇ ਸਕੇ ਭਤੀਜੇ ਨਹੀਂ ਸਨ, ਪਰ ਦੋਹਾਂ ਪਰਿਵਾਰਾਂ ਦੇ ਗੂੜ੍ਹੇ ਸਬੰਧਾਂ ਕਾਰਨ ਹਨੀ ਸਿੰਘ ਉਨ੍ਹਾਂ ਨੂੰ ਹਮੇਸ਼ਾ ਆਪਣੇ ਪਰਿਵਾਰਕ ਮੈਂਬਰ ਅਤੇ ਸਕੇ ਭਤੀਜੇ ਦੀ ਤਰ੍ਹਾਂ ਹੀ ਪਿਆਰ ਤੇ ਸਤਿਕਾਰ ਦਿੰਦੇ ਸਨ। ਇਹੀ ਕਾਰਨ ਹੈ ਕਿ ਇਸ ਅਚਾਨਕ ਵਾਪਰੇ ਹਾਦਸੇ ਨੇ ਹਨੀ ਸਿੰਘ ਅਤੇ ਪੂਰੇ ਸੰਗੀਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਕਿਵੇਂ ਵਾਪਰਿਆ ਇਹ ਦਰਦਨਾਕ ਹਾਦਸਾ?

ਹਾਸਲ ਜਾਣਕਾਰੀ ਮੁਤਾਬਕ ਦਿਵਿਤ ਆਪਣੇ ਦੋਸਤ ਨਾਲ ਫੋਕਸਵੈਗਨ (Volkswagen) ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਪੁਲਿਸ ਲਾਈਨਜ਼ ਖੇਤਰ ਨੇੜੇ ਫਲਾਈਓਵਰ ਉੱਪਰ ਪਹੁੰਚੀ, ਤਾਂ ਅਚਾਨਕ ਉੱਥੇ ਖੜ੍ਹੀ ਇੱਕ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਥਾਣਾ ਬਾਰਾਦਰੀ ਦੇ ਐੱਸ.ਐੱਚ.ਓ. ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਤੜਕੇ ਲਗਭਗ 3 ਵਜੇ ਇਸ ਹਾਦਸੇ ਦੀ ਸੂਚਨਾ ਪ੍ਰਾਪਤ ਹੋਈ ਸੀ। ਉਨ੍ਹਾਂ ਮੁਤਾਬਕ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਉਸ ਵੇਲੇ ਫਲਾਈਓਵਰ ‘ਤੇ ਸਫ਼ਾਈ ਦਾ ਕੰਮ ਕਰ ਰਹੇ ਸਨ ਅਤੇ ਕੂੜਾ ਚੁੱਕਣ ਦੇ ਮਕਸਦ ਨਾਲ ਟਰੈਕਟਰ-ਟਰਾਲੀ ਨੂੰ ਉੱਥੇ ਖੜ੍ਹਾ ਕੀਤਾ ਗਿਆ ਸੀ। ਇਸੇ ਦੌਰਾਨ ਦਿਵਿਤ ਦੀ ਕਾਰ ਬੀ.ਐੱਮ.ਸੀ. ਚੌਕ ਵੱਲੋਂ ਬੀ.ਐੱਸ.ਐੱਫ. ਚੌਕ ਵੱਲ ਆ ਰਹੀ ਸੀ ਅਤੇ ਬੇਕਾਬੂ ਹੋ ਕੇ ਸਿੱਧੀ ਟਰੈਕਟਰ ਨਾਲ ਜਾ ਟਕਰਾਈ, ਜਿਸ ਕਾਰਨ ਇਹ ਭਿਆਨਕ ਦੁਖਾਂਤ ਵਾਪਰ ਗਿਆ।

ਅੰਤਿਮ ਸਸਕਾਰ ਕਦੋਂ ਅਤੇ ਕਿੱਥੇ ਹੋਵੇਗਾ?

ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ‘ਸਪੀਡ ਰਿਕਾਰਡਜ਼’ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਰਾਹੀਂ ਵੀ ਕੀਤੀ ਗਈ ਹੈ। ਜਾਰੀ ਕੀਤੇ ਗਏ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦਿਵਿਤ ਔਲਖ ਦਾ ਅੰਤਿਮ ਸਸਕਾਰ 3 ਨਵੰਬਰ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਬਾਅਦ ਦੁਪਹਿਰ 1:00 ਵਜੇ ਕੀਤਾ ਜਾਵੇਗਾ। ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਗਿਆ, ਬਹੁਤ ਹੀ ਭਾਰੇ ਮਨ ਅਤੇ ਗੰਭੀਰ ਦੁੱਖ ਦੇ ਨਾਲ ਅਸੀਂ ਦਿਵਿਤ ਔਲਖ ਨੂੰ ਆਪਣੀ ਅੰਤਿਮ ਸ਼ਰਧਾਂਜਲੀ ਭੇਟ ਕਰਦੇ ਹਾਂ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਵਾਹਿਗੁਰੂ ਪਰਿਵਾਰ ਨੂੰ ਇਸ ਅਸਹਿ ਦੁੱਖ ਦੀ ਘੜੀ ਨੂੰ ਸਹਿਣ ਦਾ ਬਲ ਪ੍ਰਦਾਨ ਕਰਨ। ਤੁਸੀਂ ਹਮੇਸ਼ਾ ਸਾਡੀਆਂ ਯਾਦਾਂ ਅਤੇ ਅਰਦਾਸਾਂ ਵਿੱਚ ਜਿਊਂਦੇ ਰਹੋਗੇ। ਤੁਸੀਂ ਬਹੁਤ ਜਲਦੀ ਇਸ ਦੁਨੀਆ ਤੋਂ ਚਲੇ ਗਏ, ਤੁਹਾਡੀ ਘਾਟ ਹਮੇਸ਼ਾ ਰੜਕਦੀ ਰਹੇਗੀ।

Loading...
Unable to load recommendations.
Follow Us
Related Stories
ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਨੈੱਟਵਰਕ ਦਾ ਖੁਲਾਸਾ, 5 ਕਿਲੋ ਹੇਰੋਇਨ ਬਰਮਦ; ਦੋ ਗ੍ਰਿਫ਼ਤਾਰ
ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ
ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ; CM ਮਾਨ ਨੇ ਕੀਤੇ ਹੋਰ ਵੱਡੇ ਐਲਾਨ
ਪੰਜਾਬ ਦੀ ਸਿਆਸਤ ‘ਚ ਵੱਡਾ ਸਿਆਸੀ ਭੂਚਾਲ! 2 ‘ਆਪ’ ਵਿਧਾਇਕਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ, ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਸਮਾਣਾ ਤੋਂ AAP ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕੀਤਾ ਐਲਾਨ
ਖੇਮਕਰਨ ਗੋਲੀਕਾਂਡ ਦੀ ਨਵੀਂ ਵੀਡੀਓ ਵਾਇਰਲ, ਥਾਰ ‘ਚ ਬੈਠੇ ਮਨਜੀਤ ਸਿੰਘ ਕੱਟਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾਈ ਗਈ ਵੀਡੀਓ ਆਈ ਸਾਹਮਣੇ