ਬੀ. ਐਸ.ਐੱਫ. ਨੇ ਫੜੀ 21 ਕਰੋੜ ਦੀ ਹੈਰੋਇਨ Punjabi news - TV9 Punjabi

ਬੀ. ਐਸ.ਐੱਫ. ਨੇ ਫੜੀ 21 ਕਰੋੜ ਦੀ ਹੈਰੋਇਨ

Published: 

27 Jan 2023 11:12 AM

ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜਵਾਨ ਗਸ਼ਤ 'ਤੇ ਸਨ। ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਪਿੰਡ ਟਿੰਡੀਵਾਲਾ ਵਿੱਚ ਸਰਹੱਦ ਨੇੜਿਓਂ ਹੈਰੋਇਨ ਦੇ ਤਿੰਨ ਪੈਕਟ ਮਿਲੇ। ਬੀਐਸਐਫ ਨੇ ਉਨ੍ਹਾਂ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ।

ਬੀ. ਐਸ.ਐੱਫ. ਨੇ ਫੜੀ 21 ਕਰੋੜ ਦੀ ਹੈਰੋਇਨ
Follow Us On

ਭਾਰਤ ਦੇ 74ਵੇਂ ਗਣਤੰਤਰ ਦਿਵਸ ‘ਤੇ ਪਾਕਿਸਤਾਨ ‘ਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਕੋਸ਼ਿਸ਼ ਨੂੰ ਸਰਹੱਦ ‘ਤੇ ਖੜ੍ਹੇ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ।ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਬਾਰਡਰ ‘ਤੇ 21 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜਵਾਨ ਗਸ਼ਤ ‘ਤੇ ਸਨ। ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਪਿੰਡ ਟਿੰਡੀਵਾਲਾ ਵਿੱਚ ਸਰਹੱਦ ਨੇੜਿਓਂ ਹੈਰੋਇਨ ਦੇ ਤਿੰਨ ਪੈਕਟ ਮਿਲੇ। ਬੀਐਸਐਫ ਨੇ ਉਨ੍ਹਾਂ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ।

ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਇਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿਚੋਂ 3 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਅੱਤਵਾਦੀ ਲਗਾਤਾਰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਚ ਰਹਿੰਦੇ ਹਨ। ਬੀਤੀ 17 ਜਨਵਰੀ ਦੀ ਦਰਮਿਆਨੀ ਰਾਤ ਨੂੰ ਵੀ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਤੋਂ ਹਥਿਆਰਾਂ ਦੀ ਇੱਕ ਖੇਪ ਜ਼ਬਤ ਕੀਤੀ ਸੀ। ਇਹ ਖੇਪ ਡਰੋਨ ਤੋਂ ਸੁੱਟੀ ਗਈ ਸੀ।

ਦੱਸ ਦਿਨ ਪਹਿਲਾ ਵੀ ਬਰਾਮਦ ਕੀਤੀ ਸੀ 30 ਕਰੋੜ ਦੀ ਹੈਰੋਇਨ

ਜਨਵਰੀ ਮਹੀਨੇ ਦੌਰਾਨ ਬੀ ਐਸ ਐਫ ਵਲੋਂ ਕਾਬੂ ਕੀਤੀ ਗਈ ਇਹ ਦੂਸਰੀ ਵੱਡੀ ਨਸ਼ੇ ਦੀ ਖੇਪ ਹੈ। ਕਰੀਬ ਦਸ ਦਿਨ ਪਹਿਲਾਂ ਹੀ ਸੀਮਾ ਸੁਰੱਖਿਆ ਬਲ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ 30 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਸੀ। ਇਹ ਨਸ਼ੇ ਦੀ ਖੇਪ ਡਰੋਨ ਰਾਹੀਂ ਪਾਕਿਸਤਾਨ ਤੋਂ ਸੁੱਟੇ ਗਏ ਤਿੰਨ ਬੈਗਾਂ ਵਿਚੋ ਬਰਾਮਦ ਹੋਈ ਸੀ, ਜਿਸ ਵਿੱਚ ਪੈਕਿੰਗ ਸਮੱਗਰੀ ਸਮੇਤ ਲਗਭਗ 6 ਕਿਲੋਗ੍ਰਾਮ ਵਜ਼ਨ ਦੇ 6 ਹੈਰੋਇਨ ਦੇ ਪੈਕੇਟ ਸਨ।

Exit mobile version