ਪੰਜਾਬ ਦੇ ਰਾਜਪਾਲ ਤੇ ਹਰਿਆਣਾ ਦੇ ਸੀਐਮ ਦਾ ਜਲੰਧਰ ਦੌਰਾ, ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਸਰੋਵਰ ਕਾਰ ਸੇਵਾ ਦਾ ਉਦਘਾਟਨ
ਸ਼੍ਰੀ ਦੇਵੀ ਤਲਾਬ ਮੰਦਰ ਸਰੋਵਰ ਦੀ ਕਾਰ ਸੇਵਾ ਪਹਿਲਾਂ 2003 ਤੇ 2013 'ਚ ਕੀਤੀ ਗਈ ਸੀ। ਇਸ ਵਾਰ, ਸ਼ੁਭ ਸਮਾਗਮ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ, ਸੰਤ ਸਮਾਜ ਤੇ ਸ਼ਹਿਰ ਦੇ ਕਈ ਪਤਵੰਤੇ ਮੌਜੂਦ ਰਹਿਣਗੇ। ਇਸ ਪ੍ਰੋਗਰਾਮ ਦਾ ਫੈਸਲਾ ਸੰਤ ਸਮਾਜ ਦੀ ਪ੍ਰਧਾਨਗੀ ਹੇਠ ਹਾਲ ਹੀ 'ਚ ਹੋਈ ਮੰਦਰ ਪ੍ਰਬੰਧਨ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ।
ਅੱਜ ਪੰਜਾਬ ਦੇ ਜਲੰਧਰ ਸਥਿਤ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਇੱਕ ਵਿਸ਼ੇਸ਼ ਅਧਿਆਤਮਿਕ ਸਮਾਗਮ ਹੋਣ ਵਾਲਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੰਦਰ ਦੇ ਸਰੋਵਰ ਦੀ ਸਫਾਈ (ਕਾਰ ਸੇਵਾ) ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਦੀ ਸ਼ੁਰੂਆਤ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਹੋਵੇਗੀ, ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਰਾਜਪਾਲ ਪ੍ਰਾਰਥਨਾ ਤੇ ਪੂਜਾ ‘ਚ ਹਿੱਸਾ ਲੈਣਗੇ ਤੇ ਸ਼ਰਧਾਲੂ ਸਰੋਵਰ ਦੀ ਸਫਾਈ ‘ਚ ਸ਼ਾਮਲ ਹੋਣਗੇ।
ਜਾਣਕਾਰੀ ਅਨੁਸਾਰ, ਮੰਦਰ ਸਰੋਵਰ ਦੀ ਕਾਰ ਸੇਵਾ ਪਹਿਲਾਂ 2003 ਤੇ 2013 ‘ਚ ਕੀਤੀ ਗਈ ਸੀ। ਇਸ ਵਾਰ, ਸ਼ੁਭ ਸਮਾਗਮ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ, ਸੰਤ ਸਮਾਜ ਤੇ ਸ਼ਹਿਰ ਦੇ ਕਈ ਪਤਵੰਤੇ ਮੌਜੂਦ ਰਹਿਣਗੇ। ਇਸ ਪ੍ਰੋਗਰਾਮ ਦਾ ਫੈਸਲਾ ਸੰਤ ਸਮਾਜ ਦੀ ਪ੍ਰਧਾਨਗੀ ਹੇਠ ਹਾਲ ਹੀ ‘ਚ ਹੋਈ ਮੰਦਰ ਪ੍ਰਬੰਧਨ ਕਮੇਟੀ ਦੀ ਮੀਟਿੰਗ ‘ਚ ਲਿਆ ਗਿਆ।
ਮੰਦਰ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ, ਸੀਨੀਅਰ ਉਪ ਪ੍ਰਧਾਨ ਲਲਿਤ ਗੁਪਤਾ ਤੇ ਖਜ਼ਾਨਚੀ ਪਵਿੰਦਰ ਬਹਿਲ ਨੇ ਦੱਸਿਆ ਕਿ ਰਾਜਪਾਲ ਤੋਂ ਇਲਾਵਾ, ਕਈ ਪ੍ਰਮੁੱਖ ਆਗੂ ਤੇ ਸਮਾਜ ਸੇਵਕ ਵੀ ਇਸ ਪਵਿੱਤਰ ਕਾਰ ਸੇਵਾ ‘ਚ ਹਿੱਸਾ ਲੈਣਗੇ। ਸੰਤ ਸਮਾਜ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇਗਾ। ਮੰਦਰ ਕੰਪਲੈਕਸ ‘ਚ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ ਤੇ ਪ੍ਰਬੰਧਕ ਕਮੇਟੀ ਨੇ ਆਉਣ ਵਾਲੇ ਸ਼ਰਧਾਲੂਆਂ ਲਈ ਹਰ ਸੰਭਵ ਪ੍ਰਬੰਧ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ।
ਤਰਨਤਾਰਨ ਜ਼ਿਮਨੀ ਚੋਣ ‘ਚ ਪ੍ਰਚਾਰ ਕਰਨਗੇ ਸੀਐਮ ਨਾਇਬ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਇਸ ਦੇ ਨਾਲ ਤਰਨਤਾਰਨ ਜ਼ਿਮਨੀ ਚੋਣ ‘ਚ ਪ੍ਰਚਾਰ ਲਈ ਵੀ ਪਹੁੰਚਣਗੇ। ਉਹ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਲਈ ਪ੍ਰਚਾਰ ਕਰਕੇ ਵੋਟ ਦੇਣ ਦੀ ਅਪੀਲ ਕਰਨਗੇ। ਸੀਐਮ ਨਾਇਬ ਸੈਣੀ ਤਰਨਤਾਰਨ ‘ਚ ਚੋਣ ਰੈਲੀ ‘ਚ ਸ਼ਾਮਲ ਹੋਣਗੇ। ਤਰਨਤਾਰਨ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਸੀ, ਜਿਸ ‘ਚ ਹਰਿਆਣਾ ਦੇ ਸੀਐਮ ਨਾਇਬਾ ਸੈਣੀ ਦਾ ਨਾਮ ਵੀ ਸ਼ਾਮਲ ਹੈ। ਦੱਸ ਦੇਈਏ ਕਿ ਤਰਨਤਾਰਨ ਜ਼ਿਮਨੀ ਚੋਣ 11 ਨਵੰਬਰ ਨੂੰ ਹੋਵੇਗੀ।