Harjot Singh Bains ਤੇ IPS ਜਯੋਤੀ ਯਾਦਵ ਵਿਆਹ ਦੇ ਬੰਧਨ ‘ਚ ਬੱਝੇ, ਦੇਖੋ ਵਿਆਹ ਦੀਆਂ ਤਸਵੀਰਾਂ

abhishek-thakur
Updated On: 

25 Mar 2023 21:39 PM

Harjot Bains Weeding: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ ਨੇ ਨੰਗਲ ਦੇ ਗੁਰਦੁਆਰ ਵਿਭੋਰ ਸਾਹਿਬ ਵਿਖੇ ਲਾਵਾਂ ਲਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਵੀ ਮੌਜੂਦ ਰਹੇ।

Harjot Singh Bains ਤੇ IPS ਜਯੋਤੀ ਯਾਦਵ ਵਿਆਹ ਦੇ ਬੰਧਨ ਚ ਬੱਝੇ, ਦੇਖੋ ਵਿਆਹ ਦੀਆਂ ਤਸਵੀਰਾਂ

Harjot Singh Bains ਤੇ IPS ਜਯੋਤੀ ਯਾਦਵ ਵਿਆਹ ਦੇ ਬੰਧਨ ‘ਚ ਬੱਝੇ

Follow Us On

Harjot Bains Marriage: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ (Jyoti Yadav) ਦਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਨੰਗਲ ਦੇ ਨਜ਼ਦੀਕ ਇਤਿਹਾਸਕ ਗੁਰਦੁਆਰ ਵਿਭੋਰ ਸਾਹਿਬ ਵਿਖੇ ਦੋਵਾਂ ਦੇ ਆਨੰਦ ਕਾਰਜ ਹੋਏ। ਬੀਤੇ ਦਿਨੀਂ ਦੋਵਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਸੀ।

ਅੱਜ ਨੰਗਲ ਦੇ ਗੁਰਦੁਆਰ ਵਿਭੋਰ ਸਾਹਿਬ ਵਿਖੋ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ ਨੇ ਲਾਵਾਂ ਲਈਆਂ। ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਬੀਤੇ ਕਈ ਦਿਨਾਂ ਤੋਂ ਚੱਲ ਰਹੀ ਸੀ। ਇਸ ਵਿਆਹ ਮੌਕੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਵੀ ਮੌਜੂਦ ਰਹੇ।

2019 ਬੈਚ ਦੀ ਅਧਿਕਾਰੀ ਹੈ IPS ਡਾ. ਜੋਤੀ ਯਾਦਵ

ਜ਼ਿਕਰਯੋਗ ਹੈ ਕਿ ਪੰਜਾਬ ਕੇਡਰ ਦੀ IPS ਡਾ. ਜੋਤੀ ਯਾਦਵ 2019 ਬੈਚ ਦੀ ਅਧਿਕਾਰੀ ਹੈ। ਡਾ. ਜੋਤੀ ਯਾਦਵ ਇਸ ਵੇਲੇ ਮਾਨਸਾ ਜ਼ਿਲ੍ਹੇ ‘ਚ ਸਥਿਤ ਪੁਲਿਸ ਹੈੱਡਕੁਆਰਟਰ ‘ਚ IPS ਵਜੋਂ ਤਾਇਨਾਤ ਹਨ। ਜੋਤੀ ਯਾਦਵ ਹੋਰਾਂ ਦਾ ਪਰਿਵਾਰ ਹਰਿਆਣਾ ਦੇ ਗੁਰੂਗ੍ਰਾਮ (Gurugram) ਵਿੱਚ ਰਹਿੰਦਾ ਹੈ।

ਆਨੰਦਪੁਰ ਸਾਹਿਬ ਤੋਂ ਵਿਧਾਇਕ ਹਨ ਹਰਜੋਤ ਸਿੰਘ ਬੈਂਸ

ਹਰਜੋਤ ਸਿੰਘ ਬੈਂਸ ਜ਼ਿਲ੍ਹਾ ਰੋਪੜ ਦੀ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਸਿੱਖਿਆ ਮੰਤਰੀ (Education Minister) ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਪੰਜਾਬ ਦੇ ਜੇਲ੍ਹ ਮੰਤਰੀ ਵੀ ਰਹਿ ਚੁੱਕੇ ਹਨ।

ਵਿਆਹ ਸਮਾਗਮ ‘ਚ ਕਈ ਵੱਡੇ ਆਗੂ ਹੋਣਗੇ ਸ਼ਾਮਲ

ਇਥੇ ਹੀ ਵੀ ਦੱਸਣਯੋਗ ਹੈ ਕਿ ਵਿਆਹ ਦੇ ਪ੍ਰੋਗਰਾਮ ‘ਚ ਮੌਸਮ ਦੀ ਖਰਾਬੀ ਹੋਣ ਕਾਰਨ ਰੁਕਾਵਟ ਜ਼ਰੂਰ ਪਈ ਹੈ ਅਤੇ ਪ੍ਰੋਗਰਾਮ ‘ਚ ਥੋੜ੍ਹੀ ਤਬਦੀਲੀ ਕੀਤੀ ਗਈ। ਹੁਣ ਵਿਆਹ ਦੇ ਬਾਕੀ ਸਮਾਗਮ ਨੰਗਲ ਦੇ NFL ਸਟੇਡੀਅਮ ਵਿੱਚ ਹੋਣਗੇ। ਜਿਸ ਵਿੱਚ ਪੰਜਾਬ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਮੌਜੂਦ ਰਹਿਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ