AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੂਰੀ ਕੀਤੀ ਧਾਰਮਿਕ ਸਜ਼ਾ, ਗੁਰੂ ਘਰ ‘ਚ ਜੋੜਿਆਂ ਦੀ ਨਿਭਾਈ ਸੇਵਾ

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਏ ਜਾਣ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਗੁਰੂਘਰ 'ਚ ਜੋੜਿਆਂ ਦੀ ਸੇਵਾ ਨਿਭਾਈ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੂਰੀ ਕੀਤੀ ਧਾਰਮਿਕ ਸਜ਼ਾ, ਗੁਰੂ ਘਰ 'ਚ ਜੋੜਿਆਂ ਦੀ ਨਿਭਾਈ ਸੇਵਾ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੂਰੀ ਕੀਤੀ ਧਾਰਮਿਕ ਸਜ਼ਾ
Follow Us
raj-kumar
| Published: 09 Aug 2025 15:59 PM IST

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਸਵੇਰੇ ਤਕਰੀਬਨ 8 ਵਜੇ ਨੰਗੇ ਪੈਰੀ, ਦਾੜਾ ਪ੍ਰਕਾਸ਼ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪੁੱਜੇ। ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉੱਥੇ ਹੀ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਜੋੜਾ ਘਰ ਵਿੱਚ ਜੋੜੇ ਝਾੜਨ ਦੀ ਸੇਵਾ ਕੀਤੀ ਜਾ ਰਹੀ ਹੈ।

ਗੌਰਤਲਬ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜਾ ਸੁਣਾਈ ਗਈ ਸੀ। ਜਿਸ ਦੇ ਤਹਿਤ ਦੋ ਦਿਨ ਲਈ ਉਨ੍ਹਾਂ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਕਰਨੀ ਸੀ।ਇਸੇ ਪ੍ਰੋਗਰਾਮ ਦੇ ਤਹਿਤ ਅੱਜ ਮੰਤਰੀ ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪੁੱਜੇ ।

ਜਾਣੋ ਕੀ ਹੈ ਪੂਰਾ ਮਾਮਲਾ

ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਨਾਲ ਜੁੜਿਆ ਹੋਇਆ ਹੈ। ਸਰਕਾਰ ਵੱਲੋਂ ਕਰਵਾਏ ਗਏ ਪਹਿਲੇ ਪ੍ਰੋਗਰਾਮ ਵਿੱਚ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਇਆ ਗਿਆ। ਜਿਸ ਵਿੱਚ ਸ਼ਾਮਿਲ ਹੋਏ ਕੁਝ ਲੋਕਾਂ ਵੱਲੋਂ ਉਨ੍ਹਾਂ ਗੀਤਾਂ ਦੇ ਉੱਪਰ ਨਾਚ ਗਾਣਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਮੌਜੂਦ ਸਨ ਕਿਉਂਕਿ ਇਹ ਸਾਰਾ ਪ੍ਰੋਗਰਾਮ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ।

ਜੋ ਕਿ ਮੰਤਰੀ ਹਰਜੋਤ ਬੈਂਸ ਦੇ ਅਧੀਨ ਆਉਂਦਾ ਹੈ। ਜਿਸ ਦੇ ਚਲਦਿਆਂ ਮੰਤਰੀ ਹਰਜੋਤ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਉਸ ਸਜ਼ਾ ਨੂੰ ਪੂਰਾ ਕਰਦੇ ਹੋਈਆਂ ਮੰਤਰੀ ਹਰਜੋਤ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੇਵਾ ਕਰ ਰਹੇ ਹਨ।

Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ......
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ...
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ...
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ...
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ...
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ, "ਭਾਰਤੀ ਖੇਤੀਬਾੜੀ ਦੇ ਆਤਮਸਮਰਪਣ" ਦਾ ਆਰੋਪ
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ,
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ...