ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ
ਸੀਐਮ ਮਾਨ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਸੇਖੋਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ। ਸੇਖੋਂ ਬਾਰੇ ਵਿਰੋਧੀ ਧਿਰ ਦੇ ਸਵਾਲਾਂ ਦੇ ਵਿਚਕਾਰ, ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ ਕੋਈ ਵਿਅਕਤੀ ਗਲਤ ਨਹੀਂ ਹੁੰਦਾ, ਸਗੋਂ ਹਾਲਾਤ ਉਨ੍ਹਾਂ ਨੂੰ ਗਲਤ ਕਦਮ ਚੁੱਕਣ ਲਈ ਮਜਬੂਰ ਕਰਦੇ ਹਨ।
ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੁਰਪ੍ਰੀਤ ਸਿੰਘ ਸੇਖੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਹਲਕੇ ਵਿੱਚ ਆਯੋਜਿਤ ਇੱਕ ਵੱਡੇ ਜਨਤਕ ਇਕੱਠ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿੱਜੀ ਤੌਰ ‘ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੇਖੋਂ ਨੂੰ ਸਿਰੋਪਾ ਭੇਟ ਕਰਕੇ ਰਸਮੀ ਤੌਰ ‘ਤੇ ‘ਆਪ’ ਵਿੱਚ ਸਵਾਗਤ ਕੀਤਾ। ਸੇਖੋਂ, ਗੈਂਗਸਟਰ ਦੀ ਦੁਨੀਆਂ ਛੱਡਣ ਬਾਅਦ ਵਿੱਚ ਮੁੱਖ ਧਾਰਾ ਵਿੱਚ ਆਏ ਹਨ।
ਮੈਂ ਮਾਨ ਸਾਬ੍ਹ ਦਾ ਤਹਿ ਦਿਲੋ ਧੰਨਵਾਦ ਕਰਦਾ- ਗੁਰਪ੍ਰੀਤ ਸੇਖੋਂ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ “ਮੈਂ ਮਾਨ ਸਾਬ੍ਹ ਦਾ ਤਹਿ ਦਿਲੋ ਧੰਨਵਾਦ ਕਰਦਾ ਹੈ, ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਹਾਂ। ਤੁਸੀਂ ਮੇਰਾ ਕੱਦ ਵਧਾਇਆ ਹੈ। ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਾਰ-ਚੜ੍ਹਾਅ ਦੇਖੇ। ਮੈਂ ਚੰਗਾ ਅਤੇ ਮਾੜਾ ਸਮਾਂ ਦੇਖਿਆ, ਪਰ ਮੈਂ ਹਮੇਸ਼ਾਂ ਵਾਹਿਗੁਰੂ ਉੱਤੇ ਆਸ ਰੱਖੀ। ਮਾਨ ਸਾਬ੍ਹ ਤੁਸੀਂ ਵੱਡੇ ਭਰਾ ਦੇ ਤੌਰ ਉੱਤੇ ਮੇਰੀ ਬਾਂਹ ਫੜ੍ਹੀ ਹੈ, ਮੈਂ ਵਾਅਦਾ ਕਰਦਾ ਹਾਂ ਕੀ ਮੈਂ ਤੁਹਾਡੇ ਲਈ ਆਪਣਾ ਸਿਰ ਦੇਵਾਂਗਾ ਪਰ ਪਿੱਛੇ ਨਹੀਂ ਹਟਾਂਗਾ।”
CM @BhagwantMann ਨੇ ਜ਼ੀਰਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਸੰਬੋਧਨ !!
👉🏻 ਕਿਹਾ, ਬਾਦਲਕੇ ਆਪਣੇ ‘ਤੇ ਹੋ ਰਹੇ ਹਮਲਿਆਂ ਨੂੰ ਵੀ ਦੇ ਰਹੇ ਨੇ ਧਾਰਮਿਕ ਰੰਗ 👉🏻 ਸੁਖਬੀਰ ਬਾਦਲ ਦੇ ਇਲਾਜ ਵੇਲ਼ੇ ਹਸਪਤਾਲ ਦੇ ਬਾਹਰ ਬਾਜ਼ ਵਾਲ਼ੀ ਗੱਲ ‘ਤੇ ਕੱਸੇ ਤਿੱਖੇ ਤੰਜ pic.twitter.com/TW5nOxwldm — AAP Punjab (@AAPPunjab) September 6, 2026
ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ “ਜੋ-ਜੋ ਸਕੀਮਾਂ ਤੁਸੀਂ ਲੋਕਾਂ ਲਈ ਸ਼ੁਰੂ ਕੀਤੀਆਂ ਹਨ, ਉਹ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਦੇ ਰਹੇ ਹਨ। ਲੋਕਾਂ ਨੂੰ ਜੋ ਬਿਜਲੀ ਮੁਫ਼ਤ ਮਿਲ ਰਹੀ ਹੈ ਉਹ ਬਹੁਤ ਵੱਡੀ ਸਕੀਮ ਹੈ। ਅੱਜ ਲੋਕ ਬਹੁਤ ਜ਼ਿਆਦਾ ਸੁਖੀ ਹਨ ਅਤੇ ਸਾਰੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਜੋ ਤੁਸੀਂ ਬੀਬੀਆਂ ਦੇ ਖਾਤੇ ਵਿੱਚ ਪੈਸੇ ਪਾ ਕੇ ਟੂੰ-ਟੂੰ ਕਰਵਾਈ ਹੈ, ਉਸ ਨੇ ਕਈਆਂ ਦੀ ਟੈ-ਟੈ ਕਰਵਾ ਦਿੱਤੀ ਹੈ। ਇੱਦਾ ਦਾ ਪੁੰਨ ਨਾ ਕਿਸੇ ਖੱਟਿਆ ਅਤੇ ਨਾ ਕਿਸੇ ਨੇ ਖੱਟਣਾ ਹੈ।”
ਜ਼ੀਰਾ ਰੈਲੀ ‘ਚ CM @BhagwantMann ਦੀ ਪ੍ਰੇਰਨਾ ਸਦਕਾ ‘ਆਪ’ ਪਰਿਵਾਰ ਦਾ ਹਿੱਸਾ ਬਣੇ ਗੁਰਪ੍ਰੀਤ ਸਿੰਘ ਸੇਖੋਂ
CM ਮਾਨ ਨੂੰ ਵੱਡੇ ਭਰਾ ਵਜੋਂ ਸਤਿਕਾਰ ਦਿੰਦੇ ਹੋਏ, ਸੇਖੋਂ ਨੇ ਦਿੱਤਾ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਦਿਨ-ਰਾਤ ਇੱਕ ਕਰਨ ਦਾ ਭਰੋਸਾ pic.twitter.com/9zlfP8hgpE — AAP Punjab (@AAPPunjab) September 6, 2026ਇਹ ਵੀ ਪੜ੍ਹੋ
ਬੰਦੀ ਸਿੰਘਾਂ ਲਈ ਕਰੋ ਉਪਰਾਲਾ
ਸੇਖੋਂ ਨੇ ਕਿਹਾ ਕਿ “ਮੁੱਖ ਮੰਤਰੀ ਮਾਨ ਜੀ ਤੁਸੀਂ ਜਗਤਾਰ ਸਿੰਘ ਹਵਾਲਾ ਲਈ ਇੱਕ ਚਿੱਠੀ ਲਿਖੀ ਹੈ। ਇਹ ਕੋਈ ਵੀ ਨਹੀਂ ਕਰ ਸਕਦਾ ਸੀ ਜੋ ਤੁਸੀਂ ਕੀਤਾ। ਹੁਣ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਬੰਦੀ ਸਿੰਘਾਂ ਲਈ ਵੀ ਕੁਝ ਕਰੋ, ਸਾਰਾ ਪੰਜਾਬ ਤੁਹਾਡਾ ਸਾਥ ਦੇਵੇਗਾ। ਬੰਦੀ ਸਿੰਘਾਂ ਨੇ ਬਹੁਤ ਕੈਦ ਕੱਟ ਲਈ ਹੁਣ ਉਹ ਆਪਣੇ ਘਰ ਆ ਸਕਣ।”
