Punjab Flood: ਪੌਂਗ ਡੈਮ ਦੇ ਪ੍ਰਬੰਧਕਾਂ ਨੇ 80,000 ਹਜ਼ਾਰ ਕਿਊਸਿਕ ਪਾਣੀ ਕੀਤਾ ਘੱਟ, ਗੁਰਦਾਸਪੁਰ ਦੇ ਲੋਕਾਂ ਲਈ ਰਾਹਤ

Updated On: 

18 Aug 2023 10:01 AM

ਪੌਂਗ ਡੈਮ ਚੋਂ ਜ਼ਿਆਦਾ ਪਾਣੀ ਛੱਡਣ ਕਾਰਨ ਗੁਰਦਾਸਪੁਰ ਦੇ ਕਈ ਇਲਾਕੇ ਹੜ੍ਹ ਦੀ ਚਪੇਟ ਵਿੱਚ ਆ ਗਏ ਸਨ ਪਰ ਹੁਣ ਪੌਂਗ ਡੈਮ ਦੇ ਪ੍ਰਬੰਧਕਾਂ ਨੇ ਰਾਹਤ ਦੀ ਖਬਰ ਦਿੱਤੀ ਹੈ। ਉਨ੍ਹਾਂ ਨੇ ਡੈਮ ਚੋਂ ਛੱਡਿਆ ਗਿਆ ਪਾਣੀ 80,000 ਕਿਊਸਿਕ ਪਾਣੀ ਘੱਟ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਇਹ ਜਾਣਕਾਰੀ ਡੀਸੀ ਵੱਲੋਂ ਦਿੱਤੀ ਗਈ ਹੈ।

Punjab Flood: ਪੌਂਗ ਡੈਮ ਦੇ ਪ੍ਰਬੰਧਕਾਂ ਨੇ 80,000 ਹਜ਼ਾਰ ਕਿਊਸਿਕ ਪਾਣੀ ਕੀਤਾ ਘੱਟ, ਗੁਰਦਾਸਪੁਰ ਦੇ ਲੋਕਾਂ ਲਈ ਰਾਹਤ
Follow Us On

ਗੁਰਦਾਸਪੁਰ। ਬਿਆਸ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਲਈ ਪੌਂਗ ਡੈਮ ਤੋਂ ਰਾਹਤ ਦੀ ਖ਼ਬਰ ਆਈ ਹੈ। ਪੌਂਗ ਡੈਮ (Pong Dam) ਦੇ ਪ੍ਰਬੰਧਕਾਂ ਵੱਲੋਂ ਪਾਣੀ ਦੀ ਨਿਕਾਸੀ ਨੂੰ 80,000 ਕਿਊਸਿਕ ਘੱਟ ਕਰ ਦਿੱਤਾ ਹੈ ਜਿਸ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ। ਗੁਰਦਾਸਪੁਰ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਮਾਜ ਸੇਵੀ ਸੰਸਥਾਵਾਂ,ਕਿਸਾਨਾਂ ਅਤੇ ਲੋਕਾਂ ਦੀ ਮਦਦ ਨਾਲ ਧੁੱਸੀ ਬੰਨ੍ਹ ਅੱਤੇ ਜਗਤ ਪੂਰ ਟਾਂਡਾ ਵਿੱਚ ਪਏ ਪਾਂੜ ਨੂੰ ਪੂਰ ਦਿੱਤਾ ਗਿਆ ਹੈ।

ਜਗਤਪੁਰ ਟਾਂਡਾ ਧੁੱਸੀ ਬੰਨ ਵਿੱਚ ਪਏ 200 ਫੁੱਟ ਦੇ ਪਾੜ ਨੂੰ ਪੂਰਨ ਦੀ ਕੌਸ਼ਿਸ਼ ਲਗਾਤਾਰ ਜਾਰੀ ਹੈ। ਇਸ ਨਾਲ ਪਿੰਡਾਂ ਅੰਦਰ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ (Deputy Commissioner) ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 80,000 ਕਿਊਸਿਕ ਪਾਣੀ ਘੱਟ ਹੋਣ ਤੋਂ ਬਾਅਦ ਹੁਣ ਦਰਿਆ ਬਿਆਸ ਦੇ ਪਾਣੀ ਦੇ ਪੱਧਰ ‘ਚ ਕਮੀ ਆਵੇਗੀ।

ਚਾਰ ਥਾਵਾਂ ‘ਤੇ ਪਿਆ ਧੁੱਸੀ ‘ਚ ਪਾੜਾ ਪੂਰਿਆ

ਇਸ ਨਾਲ ਗੁਰਦਾਸਪੁਰ (Gurdaspur) ਦੇ ਬੇਟ ਇਲਾਕੇ ਵਿਚ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਾਣੀ ਮਾਰ ਕਾਰਨ ਧੁੱਸੀ ਵਿਚ 4 ਜਗ੍ਹਾ ਤੋਂ ਪਾੜ ਪਿਆ ਸੀ ਜਿਨ੍ਹਾਂ ਵਿਚੋਂ ਦੋ ਪਾੜ ਪੂਰੇ ਜਾ ਚੁੱਕੇ ਹਨ ਅਤੇ ਤੀਜਾ ਪਾੜ ਵੀ ਸ਼ਾਮ ਤਕ ਪੂਰ ਦਿੱਤਾ ਜਾਵੇਗਾ। ਪਾੜ ਪੁਰੇ ਜਾਣ ਕਾਰਨ ਪਾਣੀ ਵੀ ਘੱਟ ਰਿਹਾ ਹੈ ਅਤੇ ਪਾਣੀ ਘੱਟਣ ਨਾਲ ਰਿਪੇਅਰ ਦਾ ਕੰਮ ਵੀ ਅਸਾਨ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪਾਣੀ ਘੱਟਣ ਤੋਂ ਬਾਅਦ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।

ਉਹਨਾਂ ਦੱਸਿਆ ਕਿ ਹੁਣ ਤੱਕ ਪੰਜ ਹਜ਼ਾਰ ਦੇ ਕਰੀਬ ਲੋਕਾਂ ਦਾ ਰੈਸਕਿਊ ਕਰਕੇ ਉਹਨਾਂ ਨੂੰ ਸੁਰੱਖਿਅਤ ਜਗਾਹ ਤੇ ਪਹੁੰਚਾ ਦਿੱਤਾ ਗਿਆ ਹੈ। ਅਤੇ ਲੋਕਾਂ ਤਕ ਰਾਹਤ ਸਮੱਗਰੀ, ਖਾਣ ਪੀਣ ਦਾ ਸਾਮਾਨ ਕੱਪੜੇ ਆਦਿ ਪਹੁੰਚਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਦੋ ਦਿਨਾਂ ਦੇ ਅੰਦਰ ਅੰਦਰ ਹਾਲਾਤ ਬਿਲਕੁਲ ਠੀਕ ਹੋ ਜਾਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ