ਸੰਕੇਤਕ ਤਸਵੀਰ
ਗੁਰਦਾਸਪੁਰ ਨਿਊਜ: ਪੰਜਾਬ ਦੇ ਗੁਰਦਾਸਪੁਰ ਵਿੱਚ ਪਾਕਿਸਤਾਨ ਦੀ ਸਰਹੱਦ ਨਾਲ ਸਟੀ ਬੀਐੱਸਐੱਫ ਦੀ ਭਰਿਆਲ ਪੋਸਟ (Bharial Post) ਤੇ ਦੇਰ ਰਾਤ ਦੋ ਵਾਰ
ਪਾਕਿਸਤਾਨੀ ਡਰੋਨ (Pakistani Drone) ਵੇਖਿਆ ਗਿਆ, ਜਿਸ ਤੇ ਬੀਐਸਐਫ ਦੇ ਜਵਾਨਾਂ ਨੇ ਤਕਰੀਬਨ 30 ਰਾਉਂਡ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਪਾਕਿਸਤਾਨ ਵੱਲ ਵਾਪਸ ਚਲਾ ਗਿਆ।
ਜਾਣਕਾਰੀ ਮੁਤਾਬਕ, ਗੁਰਦਾਸਪੁਰ ਦੀ ਬੀਓਪੀ ਭਰਿਆਲ ‘ਚ ਪਾਕਿਸਤਾਨ ਨੇ ਬੀਤੀ ਰਾਤ ਦੋ ਵਾਰ ਡਰੋਨ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਪਰ ਬੀਐਸਐਫ ਜਵਾਨਾਂ ਦੀ ਮੁਸਤੈਦੀ ਕਰਕੇ ਦੋਵੇਂ ਵਾਰ ਹੀ ਉਸਨੂੰ ਵਾਪਸ ਪਰਤਨਾ ਪਿਆ। ਜਵਾਨਾਂ ਨੇ ਦੋਵੇਂ ਵਾਰ ਫਾਇਰਿੰਗ ਕਰਕੇ ਡਰੋਨ ਨੂੰ ਵਾਪਸ ਭਜਾ ਦਿੱਤਾ ਗਿਆ।
ਪਾਕਿਸਤਾਨ ਨੇ ਦੋ ਵਾਰ ਕੀਤੀ ਘੁਸਪੈਠ ਦੀ ਕੋਸ਼ਿਸ਼
ਜਾਣਕਾਰੀ ਅਨੁਸਾਰ, ਪਾਕਿਸਤਾਨ ਵੱਲੋਂ ਪਹਿਲੀ ਵਾਰ ਬੀਤੀ ਰਾਤ ਤਕਰੀਬਨ 10 ਤੋਂ 11 ਵਜੇ ਦੇ ਵਿਚਕਾਰ ਬੀਓਪੀ ਭਰਿਆਲ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਤਾਇਨਾਤ ਜਵਾਨਾਂ ਦੀ ਫੌਰਨ ਉਸ ਤੇ ਨਜਰ ਪੈ ਗਈ। ਬੀਐਸਐਫ ਦੇ ਜਵਾਨਾਂ ਨੇ ਦੋਵੇਂ ਡਰੋਨਾਂ ਤੇ ਤਕਰੀਬਨ 25 ਰਾਉਂਡ ਫਾਇਰ ਕੀਤੇ । ਦੱਸ ਦੇਈਏ ਕਿ ਇਸ ਪੋਸਟ ਦੇ ਸਾਹਮਣੇ ਹੀਪਾਕਿਸਤਾਨ ਦੀ ਹਾਕਿਮ ਸ਼ਹੀਦ ਪੋਸਟ ਪੈਂਦੀ ਹੈ ।
ਪਾਕਿਸਤਾਨ ਦੀ ਇਸ ਨਾਪਾਕ ਕੋਸ਼ਿਸ਼ ਤੋਂ ਬਾਅਦ ਹੀ ਬੀਐਸਐਫ ਅਤੇ ਪੁਲਿਸ ਨੇ ਸਾਂਝਾ ਸਰਚ ਅਭਿਆਨ ਚਲਾਇਆ ਹੋਇਆ ਹੈ । ਹਾਲਾਂਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਚੀਜ ਨਹੀਂ ਮਿਲੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ