Gurdaspur: FCI ਇੰਸਪੈਕਟਰ ਦੀ ਮਾਂ ਦਾ ਕਤਲ, ਲੁਟ ਦੀ ਨੀਅਤ ਨਾਲ ਘਰ 'ਚ ਵੜ੍ਹੇ ਚੋਰ ਨੇ ਲਈ ਜਾਨ, ਗਟਰ 'ਚ ਸੁੱਟੀ ਲਾਸ਼ Punjabi news - TV9 Punjabi

Gurdaspur: FCI ਇੰਸਪੈਕਟਰ ਦੀ ਮਾਂ ਦਾ ਕਤਲ, ਲੁਟ ਦੀ ਨੀਅਤ ਨਾਲ ਘਰ ‘ਚ ਵੜ੍ਹੇ ਚੋਰ ਨੇ ਲਈ ਜਾਨ, ਗਟਰ ‘ਚ ਸੁੱਟੀ ਲਾਸ਼

Updated On: 

19 May 2023 17:57 PM

ਮ੍ਰਿਤਕ ਔਰਤ ਦੀ ਪਛਾਣ ਕਮਲਾ ਦੇਵੀ ਪਤਨੀ ਸੇਵਾਮੁਕਤ ਸੂਬੇਦਾਰ ਕਰਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਔਰਤ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਐਫਸੀਆਈ ਚੰਡੀਗੜ੍ਹ ਵਿੱਚ ਇੰਸਪੈਕਟਰ ਹੈ। ਜਦਕਿ ਬੇਟੀ ਪਠਾਨਕੋਟ ਰਹਿੰਦੀ ਹੈ।

Gurdaspur: FCI ਇੰਸਪੈਕਟਰ ਦੀ ਮਾਂ ਦਾ ਕਤਲ, ਲੁਟ ਦੀ ਨੀਅਤ ਨਾਲ ਘਰ ਚ ਵੜ੍ਹੇ ਚੋਰ ਨੇ ਲਈ ਜਾਨ, ਗਟਰ ਚ ਸੁੱਟੀ ਲਾਸ਼
Follow Us On

ਗੁਰਦਾਸਪੁਰ। ਗਰਦਾਸਪੁਰ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਲੁੱਟ ਦੀ ਨੀਅਤ ਨਾਲ ਘਰ ‘ਚ ਦਾਖਲ ਹੋਏ ਚੋਰਾਂ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਔਰਤ ਦੀ ਲਾਸ਼ ਨੂੰ ਸਸਕਾਰ ਲਈ ਘਰ ‘ਚ ਬਣੇ ਗਟਰ ‘ਚ ਸੁੱਟ ਦਿੱਤਾ ਗਿਆ। ਇਸ ਬਾਰੇ ਜਦੋਂ ਆਸਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਗਟਰ ‘ਚੋਂ ਬਾਹਰ ਕੱਢਿਆ। ਮ੍ਰਿਤਕ ਮਹਿਲਾ FCI ਇੰਸਪੈਕਟਰ (Inspector) ਦੀ ਮਾਂ ਦੱਸੀ ਜਾ ਰਹੀ ਹੈ।

ਕਤਲ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁਖੀ ਮੇਜਰ ਸਿੰਘ ਪੁਲਿਸ (Police) ਪਾਰਟੀ ਸਮੇਤ ਮੌਕੇ ਤੇ ਪੁੱਜੇ। ਮਾਮਲਾ ਦੀਨਾਨਗਰ ਅਧੀਨ ਪੈਂਦੇ ਪਿੰਡ ਅਵਾਂਖਾ ਦਾ ਹੈ। ਮ੍ਰਿਤਕ ਔਰਤ ਦੀ ਪਛਾਣ ਕਮਲਾ ਦੇਵੀ ਪਤਨੀ ਸੇਵਾਮੁਕਤ ਸੂਬੇਦਾਰ ਕਰਨ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਔਰਤ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਐਫਸੀਆਈ ਚੰਡੀਗੜ੍ਹ (Chandigarh) ਵਿੱਚ ਇੰਸਪੈਕਟਰ ਹੈ। ਜਦਕਿ ਬੇਟੀ ਰੇਣੂ ਪਠਾਨਕੋਟ ਰਹਿੰਦੀ ਹੈ। ਮ੍ਰਿਤਕ ਦੀ ਬੇਟੀ ਰੇਨੂੰ ਚੌਧਰੀ ਦੇ ਬਿਆਨਾਂ ‘ਤੇ ਮਿਥੁਨ ਉਰਫ ਪ੍ਰੇਮ ਚੰਦ ਵਾਸੀ ਅਵਾਂਖਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਕਮਰੇ ‘ਚ ਪਏ ਸਨ ਖੂਨ ਦੇ ਛਿੱਟੇ

ਔਰਤ ਦੇ ਗੁਆਂਢ ਵਿਚ ਰਹਿਣ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਕਮਲਾ ਦੇਵੀ ਦੇ ਘਰ ਦੇ ਬਾਹਰ ਪਿੰਡ ਦੇ ਹੀ ਇਕ ਵਿਅਕਤੀ ਨੂੰ ਦੇਖਿਆ। ਜਦੋਂ ਉਸ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਮੋਟਰਸਾਈਕਲ ਸਟਾਰਟ ਕਰਕੇ ਫ਼ਰਾਰ ਹੋ ਗਿਆ। ਸ਼ੱਕ ਪੈਣ ‘ਤੇ ਉਹ ਕਮਲਾ ਦੇਵੀ ਦੇ ਘਰ ਪਹੁੰਚਿਆ ਤਾਂ ਇਕ ਕਮਰੇ ‘ਚ ਖੂਨ ਦੇ ਛਿੱਟੇ ਪਏ ਸਨ ਅਤੇ ਨੇੜੇ ਹੀ ਲੋਹੇ ਦੀ ਰਾਡ ਪਈ ਸੀ ਪਰ ਕਮਲਾ ਦੇਵੀ ਦਾ ਪਤਾ ਨਹੀਂ ਲੱਗ ਸਕਿਆ। ਥਾਂ-ਥਾਂ ਭਾਲ ਕਰਨ ‘ਤੇ ਘਰ ਦੇ ਵਿਹੜੇ ‘ਚ ਗਟਰ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਕਮਲਾ ਦੇਵੀ ਦੀ ਲਾਸ਼ ਲਟਕ ਰਹੀ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version