ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦੇ ਸਮੇਂ 6 ਭਾਰਤੀਆਂ ਦੀ ਮੌਤ, ਮ੍ਰਿਤਕਾਂ ‘ਚ ਗੁਰਦਾਸਪੁਰ ਦਾ ਗੁਰਪਾਲ ਸਿੰਘ ਵੀ ਸ਼ਾਮਿਲ
ਪੰਜਾਬ ਦੇ ਨੌਜਵਾਨ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਜਾਣ ਤੋਂ ਬਾਜ਼ ਨਹੀ ਆਉਂਦੇ ਕਈ ਨੌਜਵਾਨ ਵੱਡੇ ਹਾਦਿਸਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਜਾਣਕਾਰੀ ਮਿਲੀ ਹੈ ਕਿ ਗਲਤ ਢੰਗ ਨਾਲ ਯੂਐੱਸਏ ਜਾਂਦੇ ਸਮੇਂ 6 ਭਾਰਤੀਆਂ ਦੀ ਮੌਤ ਹੋ ਗਈ ਤੇ ਮ੍ਰਿਤਕਾਂ ਵਿੱਚ ਗੁਰਪਾਲ ਸਿੰਘ ਨਾਂਅ ਦਾ ਇੱਕ ਨੌਜਵਾਨ ਗੁਰਦਾਸਪੁਰ ਸੀ ਜਿਹੜਾ ਕਿ ਮਾਪਿਆਂ ਦਾ ਇੱਕਲੌਤਾ ਪੁੱਤ ਸੀ।
ਮੈਕਸੀਕੋ ‘ਚ ਹੋਇਆ ਸੜਕ ਹਾਦਸਾ
ਇੱਕ ਏਜੰਟ ਰਾਹੀ ਉਹ ਅਮਰੀਕਾ (America) ਲਈ ਰਵਾਨਾ ਹੋਇਆ ਸੀ ਪਰ ਬਦਕਿਸਮਤੀ ਨਾਲ ਜਿਹੜੀ ਬੱਸ ਵਿੱਚ ਉਹ ਡੋਂਕੀ ਰਾਹੀ ਅਮਰੀਕਾ ਜਾ ਰਿਹਾ ਸੀ ਉਹ ਬੱਸ ਮੈਕਸੀਕੋ ਦੇ ਇੱਕ ਹਾਈਵੇ ਤੇ ਹਾਦਸਾ ਗ੍ਰਸਤ ਹੋ ਗਈ। ਜਿਸ ਵਿੱਚ ਗੁਰਪਾਲ ਸਿੰਘ ਤੋਂ ਇਲਾਵਾ ਹੋਰ 6 ਭਾਰਤੀ ਵੀ ਮਾਰੇ ਗਏ ਸਨ। ਕਿਰਪਾਲ ਸਿੰਘ ਦੀ ਲਾਸ਼ ਪਿੰਡ ਪਹੁੰਚਣ ਤੇ ਪਰਿਵਾਰ ਅਤੇ ਪਿੰਡ ਦੇ ਲੋਕ ਬਹੁਤ ਗਮਗੀਨ ਨਜ਼ਰ ਆਏ।‘ਸਰਕਾਰ ਰੁਜ਼ਗਾਰ ਦੇਣ ‘ਚ ਰਹੀ ਅਸਫਲ’
ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ,ਠਾਕੁਰ ਬਲਰਾਜ ਸਿੰਘ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਭਾਜਪਾ (BJP) ਆਗੂ ਅਜੇ ਚੰਦੇਲ ਕਿਸਾਨ ਆਗੂ ਨਿਸ਼ਾਨ ਸਿੰਘ ਮੇਹੜੇ ਨੇ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਅਸਫਲ ਰਹੀ ਹੈ, ਇਸ ਲਈ ਨੌਜਵਾਨ ਮੈਕਸੀਕੋ ਅਤੇ ਪਨਾਮਾ ਦੇ ਜੰਗਲ ਵਿੱਚ ਕੀਮਤੀ ਜਾਨਾਂ ਗਵਾ ਰਹੇ ਹਨ। ਭਾਜਪਾ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ ਗੁਰਪਾਲ ਸਿੰਘ ਦੀ ਲਾਸ਼ ਮਾਪਿਆਂ ਦੇ ਕੋਲ ਪਹੁੰਚੀ ਹੈ। ਇਸ ਮੌਕੇ ਗੁਰਪਾਲ ਸਿੰਘ ਦਾ ਦੁਪਹਿਰ ਦੇ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਲੋਕ ਹਾਜ਼ਰ ਸਨ।
Follow Us
