ਬਟਾਲਾ ਦੀ ਇੱਕ ਫੈਕਟਰੀ ‘ਚੋਂ 13 ਲੱਖ ਰੁਪਏ ਦਾ ਕੱਚਾ ਲੋਹਾ ਚੋਰੀ, ਫੈਕਟਰੀ ਮਾਲਕ ਬੋਲੇ CM ਨੂੰ ਸੌਂਪਣਗੇ ਫੈਕਟਰੀ ਦੀਆਂ ਚਾਬੀਆਂ
ਬਟਾਲਾ ਦੇ ਫੋਕਲ ਪੁਆਇੰਟ ਵਿੱਚ ਸਥਿਤ ਇੱਕ ਫੈਕਟਰੀ ਵਿੱਚੋਂ ਇੱਕ ਵਾਰ ਫਿਰ ਤੋਂ ਚੋਰ ਦੇਰ ਰਾਤ ਇੱਕ ਵਾਰ ਫਿਰ ਤੋਂ ਲੋਹਾ ਲੈ ਕੇ ਫਰਾਰ ਹੋ ਗਏ। ਫੈਕਟਰੀ ਮਾਲਕਾਂ ਨੇ ਕਿਹਾ ਕਿ ਫੈਕਟਰੀ ਦੀਆਂ ਚਾਬੀਆਂ ਐਸਐਸਪੀ ਬਟਾਲਾ ਰਾਹੀਂ ਮੁੱਖ ਮੰਤਰੀ ਨੂੰ ਸੌਂਪਣਗੇ ਤਾਂ ਜੋ ਉਹ ਇਸ ਦੀ ਸਾਂਭ-ਸੰਭਾਲ ਕਰ ਸਕਣ।

ਗੁਰਦਾਸਪੁਰ ਨਿਊਜ਼। ਬਟਾਲਾ ਸ਼ਹਿਰ ‘ਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬਟਾਲਾ ਦੇ ਫੋਕਲ ਪੁਆਇੰਟ ਵਿੱਚ ਸਥਿਤ ਇੱਕ ਫੈਕਟਰੀ ਵਿੱਚੋਂ ਇੱਕ ਵਾਰ ਫਿਰ ਤੋਂ ਚੋਰ ਦੇਰ ਰਾਤ ਇੱਕ ਵਾਰ ਫਿਰ ਤੋਂ ਲੋਹਾ ਲੈ ਕੇ ਫਰਾਰ ਹੋ ਗਏ। ਲੋਹਾ ਫੈਕਟਰੀਆਂ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਇਸ ਲਈ ਉਨ੍ਹਾਂ ਨੇ ਸੋਚ ਲਿਆ ਹੈ ਕਿ ਹੁਣ ਉਹ ਆਪਣੀ ਫੈਕਟਰੀ ਦੀਆਂ ਚਾਬੀਆਂ ਐਸਐਸਪੀ ਬਟਾਲਾ ਰਾਹੀਂ ਮੁੱਖ ਮੰਤਰੀ ਨੂੰ ਸੌਂਪਣਗੇ ਤਾਂ ਜੋ ਉਹ ਇਸ ਦੀ ਸਾਂਭ-ਸੰਭਾਲ ਕਰ ਸਕਣ।
CM ਨੂੰ ਸੌਂਪਣਗੇ ਫੈਕਟਰੀ ਦੀਆਂ ਚਾਬੀਆਂ
ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਫੈਕਟਰੀ ਚ ਇਕੱਠੇ ਹੋਏ ਫੈਕਟਰੀ ਮਾਲਕ ਪਵਨ ਕੁਮਾਰ, ਸਹਿਦੇਵ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਚੋਰਾਂ ਵੱਲੋਂ ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਫੈਕਟਰੀ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰ ਅਜੇ ਤੱਕ ਇੱਕ ਵੀ ਚੋਰੀ ਦਾ ਮਾਮਲਾ ਬਟਾਲਾ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਜਿਸ ਕਾਰਨ ਸਾਰੀਆਂ ਫੈਕਟਰੀਆਂ ਦੇ ਮਾਲਕ ਕਾਫੀ ਪ੍ਰੇਸ਼ਾਨ ਹਨ। ਇਸ ਲਈ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਕੱਲ੍ਹ ਉਹ ਸਾਰੇ ਇਕੱਠੇ ਹੋ ਕੇ ਬਟਾਲਾ ਦੇ ਐਸਐਸਪੀ ਦਫ਼ਤਰ ਜਾਣਗੇ ਅਤੇ ਐਸਐਸਪੀ ਬਟਾਲਾ ਰਾਹੀਂ ਉਹ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਭੇਜਣਗੇ ਤਾਂ ਜੋ ਉਹ ਇਨ੍ਹਾਂ ਫੈਕਟਰੀਆਂ ਨੂੰ ਚੋਰਾਂ ਤੋਂ ਬਚਾ ਸਕਣ।