AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਗੁਰਦਾਸਪੁਰ ‘ਚ ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਬਾਈਕ, 3 ਜਣੇ ਸੀ ਸਵਾਰ; ਇਕ ਦੀ ਮੌਤ ਤੇ ਦੋ ਜ਼ਖਮੀ

ਗੁਰਦਾਸਪੁਰ ਦੇ ਸਿਟੀ ਫੂਡ ਰੈਸਟੋਰੈਂਟ ਜਪੁਵਾਲ ਦੇ ਨਜ਼ਦੀਕ ਇੱਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਤਿੰਨ ਨੌਜਵਾਨਾਂ ਦੀ ਬਾਈਕ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਟਕਰਾਈ।

ਗੁਰਦਾਸਪੁਰ 'ਚ ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਬਾਈਕ, 3 ਜਣੇ ਸੀ ਸਵਾਰ; ਇਕ ਦੀ ਮੌਤ ਤੇ ਦੋ ਜ਼ਖਮੀ
avtar-singh
| Published: 08 Jun 2026 23:33 PM IST
Share

ਗੁਰਦਾਸਪੁਰ ਦੇ ਸਿਟੀ ਫੂਡ ਰੈਸਟੋਰੈਂਟ ਜਪੁਵਾਲ ਦੇ ਨਜ਼ਦੀਕ ਇੱਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਤਿੰਨ ਨੌਜਵਾਨਾਂ ਦੀ ਬਾਈਕ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਬਾਈਕ ਸਵਾਰ ਦੋ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਬੱਬਰੀ ਵਿਖੇ ਦਾਖਲ ਕਰਵਾਇਆ ਗਿਆ ਹੈ।

ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਨੌਜਵਾਨ ਦੀ ਪਛਾਣ ਵੰਸ਼ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ ਪਹੁੰਚੇ ਮ੍ਰਿਤਕ ਦੇ ਪਿਤਾ ਵਿਸ਼ਾਲ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ਵਿੱਚੋਂ ਵੰਸ਼ ਛੋਟਾ ਸੀ। ਉਹ ਮੇਲਿਆਂ ਵਿੱਚ ਲੱਗਣ ਵਾਲੇ ਝੂਲਿਆਂ ਦਾ ਕੰਮ ਕਰਦਾ ਸੀ ਅਤੇ ਅੰਮ੍ਰਿਤਸਰ ਤੋਂ ਪਠਾਨਕੋਟ ਵਿਖੇ ਆਪਣੇ ਕੰਮ ‘ਤੇ ਜਾ ਰਿਹਾ ਸੀ।

ਪਿਤਾ ਨੇ ਖ਼ਦਸ਼ਾ ਜਤਾਇਆ ਹੈ ਕਿ ਸ਼ਾਇਦ ਦੇਰ ਰਾਤ ਜਾਂ ਸਵੇਰ ਵੇਲੇ ਨੀਂਦ ਦਾ ਝੋਕਾ ਆਉਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੋ ਸਕਦਾ ਹੈ। ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਸਵੇਰੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਅੱਖ ਵਿੱਚ ਮਿੱਟੀ-ਘੱਟਾ ਪੈਣ ਕਾਰਨ ਵਿਗੜਿਆ ਬਾਈਕ ਦਾ ਸੰਤੁਲਨ

ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੂਜੇ ਨੌਜਵਾਨ ਸੰਨੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਘਟਨਾ ਦੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਤਿੰਨੋਂ ਜਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਠਾਨਕੋਟ ਵਿਖੇ ਕੰਮ ‘ਤੇ ਜਾ ਰਹੇ ਸਨ। ਜਦੋਂ ਉਹ ਜਪੁਵਾਲ ਦੇ ਨੇੜੇ ਪਹੁੰਚੇ ਤਾਂ ਰਸਤੇ ਵਿੱਚ ਅਚਾਨਕ ਬਾਈਕ ਚਲਾ ਰਹੇ ਨੌਜਵਾਨ ਦੀ ਅੱਖ ਵਿੱਚ ਮਿੱਟੀ-ਘੱਟਾ ਜਾਂ ਕੋਈ ਹੋਰ ਚੀਜ਼ ਪੈ ਗਈ, ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ ਅਤੇ ਤੇਜ਼ ਰਫ਼ਤਾਰ ਬਾਈਕ ਸਿੱਧੀ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ।

ਸੰਨੀ ਮੁਤਾਬਕ ਟੱਕਰ ਹੁੰਦਿਆਂ ਹੀ ਉਹ ਖੁਦ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗਿਆ, ਜਿਸ ਕਾਰਨ ਉਸਦੀ ਜਾਨ ਬਚ ਗਈ ਅਤੇ ਮਾਮੂਲੀ ਸੱਟਾਂ ਲੱਗੀਆਂ। ਪਰ ਬਾਈਕ ਚਲਾ ਰਿਹਾ ਵੰਸ਼ ਸੜਕ ਦੇ ਫੁੱਟਪਾਥ ਨਾਲ ਬੁਰੀ ਤਰ੍ਹਾਂ ਰਗੜਿਆ ਗਿਆ, ਜਿਸ ਕਾਰਨ ਸਿਰ ‘ਤੇ ਗੰਭੀਰ ਚੋਟ ਲੱਗਣ ਕਰਕੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਤੀਜਾ ਨੌਜਵਾਨ ਵੰਸ਼ ਦਾ ਦੋਸਤ ਸੀ ਅਤੇ ਉਹ ਸਾਰੇ ਇਕੱਠੇ ਮੇਲੇ ਵਿੱਚ ਕੰਮ ਕਰਦੇ ਸਨ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਤੋਂ ਲੰਘ ਰਹੇ ਰਾਹਗੀਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

ਜ਼ਖ਼ਮੀਆਂ ਦੀ ਹਾਲਤ ਸਥਿਰ, ਪੁਲਿਸ ਜਾਂਚ ‘ਚ ਜੁਟੀ

ਸਿਵਲ ਹਸਪਤਾਲ ਬੱਬਰੀ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਰਾਹੁਲ ਸਹੋਤਾ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦੋ ਮਰੀਜ਼ਾਂ ਨੂੰ ਲਿਆਂਦਾ ਗਿਆ ਸੀ। ਦੋਵਾਂ ਜ਼ਖ਼ਮੀ ਨੌਜਵਾਨਾਂ ਦੀ ਹਾਲਤ ਫਿਲਹਾਲ ਸਥਿਰ ਬਣੀ ਹੋਈ ਹੈ। ਉਨ੍ਹਾਂ ਦੇ ਸਰੀਰ ‘ਤੇ ਮਾਮੂਲੀ ਅਤੇ ਬਾਹਰੀ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਡਾਕਟਰੀ ਟੀਮ ਵੱਲੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਹੈ।

ਡਾਕਟਰ ਨੇ ਸਪਸ਼ਟ ਕੀਤਾ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਮ੍ਰਿਤਕ ਦੇਹ ਅਜੇ ਤੱਕ ਹਸਪਤਾਲ ਦੇ ਮੁਰਦਾਘਰ ਵਿੱਚ ਨਹੀਂ ਪਹੁੰਚੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਘਟਨਾ ਸਥਾਨ ਦੀ ਜਾਂਚ ਪੂਰੀ ਕਰਕੇ ਲਾਸ਼ ਨੂੰ ਹਸਪਤਾਲ ਲਿਆਂਦੇ ਜਾਣ ਤੋਂ ਬਾਅਦ ਹੀ ਪੋਸਟਮਾਰਟਮ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਸਥਾਨਕ ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Follow Us
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ...
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ...
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...