ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੰਮ੍ਰਿਤਸਰ ਦੀ ਫਤਿਹਗੜ੍ਹ ਚੂੜੀਆਂ ਬਾਈਪਾਸ ਪੁਲਿਸ ਚੌਂਕੀ ‘ਤੇ ਗ੍ਰਨੇਡ ਹਮਲਾ, ਅੱਤਵਾਦੀ ਹਮਲੇ ਦਾ ਸ਼ੱਕ, CP ਨੇ ਅਟੈਕ ਤੋਂ ਕੀਤਾ ਇਨਕਾਰ

ਦੇਸ਼ ਵਿਰੋਧੀ ਅਨਸਰਾਂ ਨੇ ਇੱਕ ਵਾਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੰਮ੍ਰਿਤਸਰ ਦੀ ਫਤਿਹਗੜ੍ਹ ਚੂੜੀਆਂ ਬਾਈਪਾਸ ਚੌਂਕੀ 'ਤੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ ਹੈ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਾਰਾਰ ਹੋ ਗਏ। 19 ਜਨਵਰੀ 2025 ਨੂੰ ਅੰਮ੍ਰਿਤਸਰ ਦੇ ਗੁਮਟਾਲਾ ਚੌਕੀ ਵਿਖੇ ਇੱਕ ਧਮਾਕਾ ਹੋਇਆ ਸੀ। ਜਿਸ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਸੀ।

ਅੰਮ੍ਰਿਤਸਰ ਦੀ ਫਤਿਹਗੜ੍ਹ ਚੂੜੀਆਂ ਬਾਈਪਾਸ ਪੁਲਿਸ ਚੌਂਕੀ ‘ਤੇ ਗ੍ਰਨੇਡ ਹਮਲਾ, ਅੱਤਵਾਦੀ ਹਮਲੇ ਦਾ ਸ਼ੱਕ, CP ਨੇ ਅਟੈਕ ਤੋਂ ਕੀਤਾ ਇਨਕਾਰ
Follow Us
lalit-sharma
| Updated On: 03 Feb 2025 21:43 PM

Amritsar Grenade Attack: ਅੰਮ੍ਰਿਤਸਰ ਦੀ ਫਤਿਹਗੜ੍ਹ ਚੂੜੀਆਂ ਬਾਈਪਾਸ ਚੌਂਕੀ ‘ਤੇ ਗ੍ਰਨੇਡ ਹਮਲਾ ਹੋਇਆ ਹੈ। ਇਸ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਨਾ ਕਿਸੇ ਦੇਜ਼ਖਮੀ ਹੋਣ ਦੀ ਗੱਲ੍ਹ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਮੁਤਾਬਕ ਪੁੱਲ ਦੇ ਉੱਪਰੋਂ ਦੀ ਕਿਸੇ ਨੇ ਪੁਲਿਸ ਚੌਂਕੀ ਦੇ ਵਿੱਚ ਹੈਂਡ ਗ੍ਰਨੇਡ ਸੁੱਟਿਆ ਹੈ। ਘਟਨਾ ਤੋਂ ਅੰਜਾਮ ਦੇਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਹਲਾਂਕਿ ਬੰਬ ਸੁੱਟਣ ਵਾਲਿਆਂ ਦੇ ਪਿੱਛੇ ਪੁਲਿਸ ਭੱਜੀ ਪਰ ਪੁਲਿਸ ਦੇ ਅੜਿਕੇ ਕੋਈ ਵੀ ਨਹੀਂ ਆਇਆ। ਦੱਸ ਦਈਏ ਕਿ ਪੁਲਿਸ ਚੌਂਕੀ ਨੂੰ ਤਾਲਾ ਮਾਰ ਕੇ ਸਾਰੀ ਪੁਲਿਸ ਥਾਣੇ ਵਿੱਚੋਂ ਗਾਇਬ ਹੋ ਗਈ। ਇਸ ਹਮਲੇ ਤੋਂ ਬਾਅਦ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।

ਇਸ ਘਟਨਾ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਮੌਕੇ ‘ਤੇ ਪੁੱਜੇ। ਉਨ੍ਹਾਂ ਵੱਲੋਂ ਚੌਂਕੀ ਦੇ ਆਲੇ ਦੁਆਲੇ ਅਤੇ ਚੌਂਕੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਗ੍ਰਨੇਡ ਹਮਲਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਪੁਜੇ ਹਾਂ ਅਤੇ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਗ੍ਰਨੇਡ ਦਾ ਟ੍ਰਿਗਰ ਹੈ ਪਹਿਲਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੱਤਾ ਅਤੇ ਫਿਰ ਉਨ੍ਹਾਂ ਨੇ ਕਿਹਾ ਪਤਾ ਨਹੀਂ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਗ੍ਰਨੇਡ ਅਟੈਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰ ਹਮਲੇ ਨੂੰ ਗ੍ਰਨੇਡ ਅਟੈਕ ਬਣਾ ਦਿੱਤਾ ਜਾਂਦਾ ਹੈ। ਜੇਕਰ ਗ੍ਰਨੇਡ ਹਮਲਾ ਹੁੰਦਾ ਤਾਂ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਨੇ ਕਿਹਾ ਕਿ ਉਥੇ ਪੁਲਿਸ ਦਾ ਨਾਕਾ ਲੱਗਿਆ ਹੋਈ ਸੀ। ਉੱਥੇ ਕੋਈ ਵੀ ਚੌਂਕੀ ਨਹੀਂ ਹੈ।

19 ਜਨਵਰੀ 2025 ਨੂੰ ਅੰਮ੍ਰਿਤਸਰ ਦੇ ਗੁਮਟਾਲਾ ਚੌਕੀ ਵਿਖੇ ਇੱਕ ਧਮਾਕਾ ਹੋਇਆ ਸੀ। ਜਿਸ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਸੀ। ਬੀਤੇ ਤਿੰਨ ਮਹੀਨੀਆਂ ਤੋਂ ਪੰਜਾਬ ਵਿੱਚ ਲਗਾਤਾਰ ਹਮਲੇ ਹੋ ਰਹੇ ਹਨ। ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।