ਜੇਕਰ ਨਜਾਇਜ਼ ਕਰਨ ‘ਤੇ ਆ ਗਏ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ… ਮਾਤਾ-ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਦੀ ਧਮਕੀ
ਇਸ ਪੂਰੀ ਘਟਨਾ ਤੋਂ ਬਾਅਦ ਗੈਂਗਸਟਰ ਦਾ ਇੱਕ ਕਥਿਤ ਆਡਿਓ ਵਾਇਰਲ ਹੋ ਰਿਹਾ ਹੈ। ਉਸ 'ਚ ਉਹ ਪੁਲਿਸ ਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਰਿਹਾ ਹੈ। ਉਹ ਕਹਿ ਰਿਹਾ ਹੈ ਉਹ ਜਾਣਦੇ ਹਨ ਕਿ ਸਾਰੇ ਪੁਲਿਸ ਮੁਲਾਜ਼ਮਾਂ ਤੇ ਲੀਡਰਾਂ ਦੇ ਰਿਸ਼ਤੇਦਾਰ ਵਿਦੇਸ਼ਾਂ 'ਚ ਕਿੱਥੇ-ਕਿੱਥੇ ਰਹਿੰਦੇ ਹਨ। ਜੇਕਰ ਅਸੀਂ ਨਜਾਇਜ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ।
ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੋਰਟ ‘ਚ ਪੇਸ਼ ਕੀਤਾ। ਕੋਰਟ ਨੇ ਉਨ੍ਹਾਂ ਨੂੰ 30 ਜਨਵਰੀ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ। ਇਹ ਗ੍ਰਿਫ਼ਤਾਰੀ 2 ਸਾਲ ਪੁਰਾਣੇ ਫਿਰੌਤੀ ਮਾਮਲੇ ‘ਚ ਹੋਈ ਹੈ। ਗੈਂਗਸਟਰ ਦੇ ਮਾਤਾ-ਪਿਤਾ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਵਿਅਕਤੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ‘ਚੋਂ ਗ੍ਰਿਫ਼ਤਾਰ ਕੀਤਾ ਗਿਆ।
ਇਸ ਪੂਰੀ ਘਟਨਾ ਤੋਂ ਬਾਅਦ ਗੈਂਗਸਟਰ ਦਾ ਇੱਕ ਕਥਿਤ ਆਡਿਓ ਵਾਇਰਲ ਹੋ ਰਿਹਾ ਹੈ। ਉਸ ‘ਚ ਉਹ ਪੁਲਿਸ ਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਰਿਹਾ ਹੈ। ਉਹ ਕਹਿ ਰਿਹਾ ਹੈ ਉਹ ਜਾਣਦੇ ਹਨ ਕਿ ਸਾਰੇ ਪੁਲਿਸ ਮੁਲਾਜ਼ਮਾਂ ਤੇ ਲੀਡਰਾਂ ਦੇ ਰਿਸ਼ਤੇਦਾਰ ਵਿਦੇਸ਼ਾਂ ‘ਚ ਕਿੱਥੇ-ਕਿੱਥੇ ਰਹਿੰਦੇ ਹਨ। ਜੇਕਰ ਅਸੀਂ ਨਜਾਇਜ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ।
ਕਥਿਤ ਆਡੀਓ ‘ਚ ਚੇਤਾਵਨੀ ਦਿੰਦੇ ਗੋਲਡੀ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਬਜ਼ੁਰਗ ਮਾਤਾ-ਪਿਤਾ ਨੂੰ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਿਆ ਨੂੰ ਗ੍ਰਿਫ਼ਤਾਰ ਕਰਕੇ ਸੋਚ ਰਹੇ ਹੋ ਕਿ ਤੁਸੀਂ ਸਾਨੂੰ ਡਰਾ ਲਓਗੇ। ਇਸ ਤਰ੍ਹਾਂ ਨਹੀਂ ਅਸੀਂ ਡਰਦੇ। ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ। ਕਿਸੇ ਦੀ ਧੀ-ਭੈਣ ਕਿਸੇ ਦੀ ਮਾਂ ਦੀ ਬੇਇੱਜ਼ਤੀ ਨਾ ਕਰੋ, ਬਿਨਾਂ ਕਿਸੇ ਕਸੂਰ ਤੋਂ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਸਾਰੇ ਲੀਡਰਾਂ ਦੇ ਸਾਰੇ ਪੁਲਿਸ ਵਾਲਿਆਂ ਦੇ ਜਵਾਕ ਬਾਹਰ ਸੈਟ ਹਨ। ਤੁਸੀਂ ਸਿਰਫ਼ ਪੰਜਾਬ ਤੱਕ ਸੀਮਤ ਹੋ, ਅਸੀਂ ਸਾਰੀਂ ਦੁਨੀਆਂ ‘ਚ ਹੈ।
ਗੋਲਡੀ ਬਰਾੜ ਕਥਿਤ ਆਡਿਓ ‘ਚ ਅੱਗੇ ਕਹਿ ਰਿਹਾ ਹੈ ਜੇਕਰ ਅਸੀਂ ਇੰਨਾ ਚੀਜ਼ਾਂ ‘ਤੇ ਆ ਗਏ ਸਾਨੂੰ ਸਾਰੇ ਲੀਡਰਸ਼ਿਪ ਤੇ ਪੁਲਿਸ ਵਾਲਿਆਂ ਦੀ ਰਿਸ਼ਤੇਦਾਰੀਆਂ ਪਤਾ ਹਨ। ਨਜਾਇਜ਼ ਨਾ ਕਰੋ, ਜੇ ਕਰੋਗੇ ਤਾਂ ਅਸੀਂ ਵੀ ਨਜਾਇਜ਼ ਕਰਾਂਗੇ। ਜੇ ਅਸੀਂ ਨਜਾਇਜ਼ ਕਰਨ ਤੇ ਆ ਗਏ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ। ਮੰਨ ‘ਚ ਵਹਿਮ ਨਾ ਰੱਖਿਓ। ਮੈਂ ਕਦੇ ਕਿਸੇ ਬੰਦੇ ਨੂੰ ਨਜਾਇਜ਼ ਨਹੀਂ ਮਰਵਾਇਆ। ਆਪਣੀਆਂ ਦੁਸ਼ਮਣੀਆਂ ਨਿਬੇੜੀਆਂ ਤੇ ਹਿੱਕ ਠੋਕ ਕੇ ਨਿਬੇੜੀਆਂ ਹਨ। ਕੋਈ ਸਾਧ ਬੰਦਾਂ ਨਹੀਂ ਮਾਰਿਆ, ਦੁਨੀਆ ਚਾਹੇ ਕਿਸੇ ਨੂੰ ਵੀ ਸਾਧ ਬਣਾਈ ਜਾਵੇ। ਜਿਸ ਨੂੰ ਵੀ ਮਰਵਾਇਆ ਉਸ ਦਾ ਰਿਕਾਰਡ ਚੱਕ ਕੇ ਦੇਖ ਲਵੇ। ਉਹ ਹਰਕਤਾਂ ਨਾ ਕਰੋ ਜੋ ਸਾਰੀ ਉਮਰ ਦੀ ਦੁਸ਼ਮਣੀ ਪੈ ਜਾਵੇ। ਅਸੀਂ ਆਪਣੀ ਮਿੱਟੀ ਨਾਲ ਮੋਹ ਰੱਖਦੇ ਹਾਂ ਤੇ ਸਾਨੂੰ ਆਪਣੀ ਮਿੱਟੀ ਨਾਲ ਮੋਹ ਤੋੜ੍ਹ ਨਾ ਕਰੋ।
ਮੁਹਾਲੀ ਮਰਡਰ ਦੀ ਵੀ ਲਈ ਜ਼ਿੰਮੇਵਾਰੀ
ਦੂਜੇ ਪਾਸੇ ਮੁਹਾਲੀ ‘ਚ ਹੋਏ ਕਤਲ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾੜ ਗੈਂਗ ਨੇ ਲਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ। ਇਸ ‘ਚ ਲਿਖਿਆ ਹੈ ਅੱਜ ਤੋਂ ਮੁਹਾਲੀ ਕੋਰਟ ‘ਚ ਗੁਰਵਿੰਦਰ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ, ਰੋਹਿਤ ਗੋਦਾਰਾ, ਵਿੱਕੀ ਪਹਿਲਵਾਨ ਲੈਂਦਾ ਹੈਂ। ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡ ‘ਚ ਇਹ ਮੁਲਜ਼ਮ ਸੀ। ਪੁਲਿਸ ਨੂੰ ਸਾਡੇ ਵਰਗੇ ਆਮ ਘਰਾਂ ਦੇ ਮੁੰਡਿਆ ਦੇ ਮਰਨ ਨਾਲ ਫ਼ਰਕ ਨਹੀਂ ਪੈਂਦਾ। ਇਸ ਲਈ ਅਸੀਂ ਕੋਈ ਚੰਗੀ ਉਮੀਦ ਵੀ ਨਹੀਂ ਕਰਦੇ। ਅਸੀਂ ਆਪਣਾ ਇਨਸਾਫ਼ ਖੋਹ ਸਕਦੇ ਹਾਂ। ਬਾਕੀ ਜਿੰਨਾ ਨਾਲ ਵੀ ਦੁਸ਼ਮਣੀ ਹੈ ਉਹ ਤਿਆਰ ਰਹਿਣ।


