ਗੈਂਗਸਟਰ ਗੋਲਡੀ ਢਿੱਲੋਂ ਸਪੇਨ ‘ਚ ਗ੍ਰਿਫ਼ਤਾਰ, ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੀ ਲਈ ਸੀ ਜ਼ਿੰਮੇਵਾਰੀ

Updated On: 

04 Jul 2026 14:14 PM IST

ਗੋਲਡੀ ਢਿੱਲੋਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦਾ ਇੱਕ ਲੋੜੀਂਦਾ ਅਪਰਾਧੀ ਵੀ ਹੈ। ਉਸ ਦੀ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਸੁਰੱਖਿਆ ਏਜੰਸੀਆਂ ਕਾਫ਼ੀ ਸਮੇਂ ਤੋਂ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਸਨ।

ਗੈਂਗਸਟਰ ਗੋਲਡੀ ਢਿੱਲੋਂ ਸਪੇਨ ਚ ਗ੍ਰਿਫ਼ਤਾਰ, ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੀ ਲਈ ਸੀ ਜ਼ਿੰਮੇਵਾਰੀ

ਗੈਂਗਸਟਰ ਗੋਲਡੀ ਢਿੱਲੋਂ ਸਪੇਨ 'ਚ ਗ੍ਰਿਫ਼ਤਾਰ, ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੀ ਲਈ ਸੀ ਜ਼ਿੰਮੇਵਾਰੀ

ਚੰਡੀਗੜ੍ਹ ਦੇ ਸੈਕਟਰ 11 ਦੇ ਸ਼੍ਰੀ ਕੁਮਾਰ ਮੈਡੀਕਲ ਹਾਲ ‘ਚ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ ਹੋਈ ਹੈ। ਮੀਡੀਆ ਰਿਪੋਰਟਸ ਮੁਤਾਬਕ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਨੂੰ ਭਾਰਤੀ ਏਜੰਸੀਆਂ ਦੇ ਸਹਿਯੋਗ ਨਾਲ ਸਪੇਨ ‘ਚ ਗ੍ਰਿਫ਼ਤਾਰ ਕੀਤਾ ਲਿਆ ਗਿਆ ਹੈ। ਗੋਲਡੀ ਢਿੱਲੋਂ ਵਿਦੇਸ਼ਾਂ ਤੋਂ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਉਸ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਸ ਦੀ ਹਵਾਲਗੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਉਸ ਨੂੰ ਸੈਕਟਰ-11 ਕਤਲ ਮਾਮਲੇ ਦੇ ਸਬੰਧ ‘ਚ ਪੁੱਛਗਿੱਛ ਕਰਨ ਲਈ ਪ੍ਰੋਡਕਸ਼ਨ ਵਾਰੰਟ ਲੈ ਸਕਦੀ ਹੈ।

ਗੋਲਡੀ ਢਿੱਲੋਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦਾ ਇੱਕ ਲੋੜੀਂਦਾ ਅਪਰਾਧੀ ਵੀ ਹੈ। ਉਸ ਦੀ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਸੁਰੱਖਿਆ ਏਜੰਸੀਆਂ ਕਾਫ਼ੀ ਸਮੇਂ ਤੋਂ ਉਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀਆਂ ਸਨ।

ਗੋਲਡੀ ਢਿੱਲੋਂ ਦੀਆਂ ਅਪਰਾਧਿਕ ਗਤੀਵਿਧੀਆਂ

ਰਾਜਪੁਰਾ ਦਾ ਰਹਿਣ ਵਾਲਾ ਗੋਲਡੀ ਢਿੱਲੋਂ ‘ਚ ਕੁੱਟਮਾਰ, ਧਮਕੀ ਤੇ ਅਸਲਾ ਐਕਟ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ‘ਚ ਸ਼ਾਮਲ ਸੀ। ਉਸ ਨੇ ਬਾਅਦ ਵਿੱਚ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਸੂਲੀ ਸ਼ੁਰੂ ਕੀਤੀ। ਪੁਲਿਸ ਦੀ ਕਾਰਵਾਈ ਦੇ ਡਰ ਤੋਂ ਉਹ ਅੰਡਗਰਾਊਂਡ ਹੋ ਗਿਆ ਤੇ ਸੰਗਠਿਤ ਅਪਰਾਧ ਲਈ ਸ਼ੂਟਰਸ, ਹਥਿਆਰਾਂ ਤੇ ਸੁਰੱਖਿਅਤ ਟਿਕਾਣਿਆਂ ਦਾ ਪ੍ਰਬੰਧ ਕਰਨ ਲੱਗ ਪਿਆ।

ਜਾਂਚਕਰਤਾਵਾਂ ਮੁਤਾਬਕ ਗੋਲਡੀ ਢਿੱਲੋਂ 2022 ‘ਚ ਭਾਰਤ ਤੋਂ ਭੱਜ ਗਿਆ ਤੇ ਵਿਦੇਸ਼ਾਂ ਤੋਂ ਆਪਣੇ ਅਪਰਾਧਿਕ ਨੈੱਟਵਰਕ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖਿਆ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ-ਐਨਸੀਆਰ ‘ਚ ਉਸ ਨੇ ਆਪਣਾ ਨੈੱਟਵਰਕ ਫੈਲਾਇਆ।

ਸੈਕਟਰ-11 ‘ਚ ਸ਼੍ਰੀ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ, ਗੋਲਡੀ ਢਿੱਲੋਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਚੰਡੀਗੜ੍ਹ ਦੇ ਕਈ ਕਾਰੋਬਾਰੀਆਂ ਨਾਲ ਅੰਤਰਰਾਸ਼ਟਰੀ ਫੋਨ ਨੰਬਰਾਂ ਰਾਹੀਂ ਸੰਪਰਕ ਕੀਤਾ ਤੇ ਫਿਰੌਤੀ ਦੀ ਮੰਗ ਕੀਤੀ।

Follow Us