ਸਾਬਕਾ AIG ਮਾਲਵਿੰਦਰ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ, ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਕੀਤਾ ਜਾਰੀ

Updated On: 

25 Nov 2024 16:16 PM

Ex AIG Malwinder Singh: ਮਾਲਵਿੰਦਰ ਸਿੰਘ ਦੇ ਵਕੀਲਾਂ ਰਵਿੰਦਰ ਪੰਡਿਤ ਅਤੇ ਸਿਧਾਰਥ ਪੰਡਿਤ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲੀਸ ਵੱਲੋਂ ਦਿੱਤੀ ਚਾਰਜਸ਼ੀਟ ਵਿੱਚ ਕੁਝ ਦਸਤਾਵੇਜ਼ ਸਪੱਸ਼ਟ ਤੌਰ ਤੇ ਪੜ੍ਹਨਯੋਗ ਨਹੀਂ ਹਨ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੇ ਦਸਤਾਵੇਜ਼ ਪੜ੍ਹਨਯੋਗ ਅਤੇ ਭਰੋਸੇਯੋਗ ਹੋਣੇ ਚਾਹੀਦੇ ਹਨ।

ਸਾਬਕਾ AIG ਮਾਲਵਿੰਦਰ ਸਿੰਘ ਦੀ ਪਟੀਸ਼ਨ ਤੇ ਸੁਣਵਾਈ, ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਕੀਤਾ ਜਾਰੀ

ਸਾਬਕਾ AIG ਮਾਲਵਿੰਦਰ ਸਿੰਘ ਸਿੱਧੂ

Follow Us On

Ex AIG Malwinder Singh: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜਵਾਈ ਦੇ ਕਤਲ ਦੇ ਮੁਲਜ਼ਮ ਅਤੇ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਸਿੱਧੂ ਨੇ ਚਾਰਜਸ਼ੀਟ ਵਿੱਚ ਸ਼ਾਮਲ ਦਸਤਾਵੇਜ਼ਾਂ ਦੀਆਂ ਕਾਪੀਆਂ ਅਦਾਲਤ ਵਿੱਚ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ।

ਮਾਲਵਿੰਦਰ ਸਿੰਘ ਦੇ ਵਕੀਲਾਂ ਰਵਿੰਦਰ ਪੰਡਿਤ ਅਤੇ ਸਿਧਾਰਥ ਪੰਡਿਤ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲਿਸ ਵੱਲੋਂ ਦਿੱਤੀ ਚਾਰਜਸ਼ੀਟ ਵਿੱਚ ਕੁਝ ਦਸਤਾਵੇਜ਼ ਸਪੱਸ਼ਟ ਤੌਰ ਤੇ ਪੜ੍ਹਨਯੋਗ ਨਹੀਂ ਹਨ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੇ ਦਸਤਾਵੇਜ਼ ਪੜ੍ਹਨਯੋਗ ਅਤੇ ਭਰੋਸੇਯੋਗ ਹੋਣੇ ਚਾਹੀਦੇ ਹਨ।

ਇਸ ਦੇ ਨਾਲ ਹੀ ਅਦਾਲਤ ਨੇ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਮਲਵਿੰਦਰ ਸਿੰਘ ਨੂੰ ਜ਼ਰੂਰੀ ਮੈਡੀਕਲ ਜਾਂਚ ਲਈ ਪੀਜੀਆਈ ਸਿੱਧੂ ਦੇ ਵਕੀਲਾਂ ਨੇ ਉਨ੍ਹਾਂ ਦੀ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ ਅਦਾਲਤ ਨੂੰ ਇਹ ਬੇਨਤੀ ਕੀਤੀ ਸੀ। ਮਾਲਵਿੰਦਰ ਸਿੰਘ ਨੇ ਅਦਾਲਤ ਤੋਂ ਚਾਰਜਸ਼ੀਟ ਵਿੱਚ ਦਰਜ ਤਸਵੀਰਾਂ, ਡੀਵੀਡੀ ਅਤੇ ਪੈੱਨ ਡਰਾਈਵ ਦੀਆਂ ਕਾਪੀਆਂ ਮੁਹੱਈਆ ਕਰਵਾਉਣ ਲਈ ਵੀ ਨਿਰਦੇਸ਼ ਮੰਗਿਆ ਹੈ।

ਜਵਾਈ ਦੇ ਕਤਲ ਹੈ ਇਲਜ਼ਾਮ

ਜ਼ਿਕਰਯੋਗ ਹੈ ਕਿ ਮਾਲਵਿੰਦਰ ਸਿੰਘ ‘ਤੇ 3 ਅਗਸਤ 2024 ਨੂੰ ਆਪਣੇ ਜਵਾਈ ਹਰਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਇਹ ਘਟਨਾ ਉਨ੍ਹਾਂ ਦੇ ਪਰਿਵਾਰਕ ਝਗੜੇ ਦੌਰਾਨ ਵਾਪਰੀ। ਕਤਲ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

Exit mobile version