GOOD NEWS: ਅੱਜ ਤੋਂ ਹਫਤੇ ਦੇ ਤਿੰਨ ਦਿਨਾਂ ਲਈ ਬਠਿੰਡਾ-ਦਿੱਲੀ ਫਲਾਈਟ ਸ਼ੁਰੂ, ਸ਼ੁਰੂਆਤੀ ਕਿਰਾਇਆ 2 ਹਜ਼ਾਰ ਰੁਪਏ
ਹੁਣ ਬਠਿੰਡਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਹ ਉਡਾਣ 9 ਅਕਤੂਬਰ ਤੋਂ ਸ਼ੁਰੂ ਹੋਵੇਗੀ। ਹਫਤੇ ਦੇ ਦਿਨ ਤਿਨ ਇਹ ਉਡਾਨ ਦਿੱਲੀ ਲਈ ਸ਼ੁਰੂ ਹੋਵੇਗੀ। ਇਸ ਨਾਲ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਉਹ ਕਾਫੀ ਸਮੇਂ ਤੋਂ ਇਹ ਫਲਾਈਟ ਸੁਰੂ ਕਰਨ ਦੀ ਮੰਗ ਕਰ ਰਹੇ ਸਨ। ਇਹ ਫਲਾਈਟ ਹਫਤੇ ਦੇ ਤਿੰਨ ਚੱਲ਼ੇਗੀ, ਜਿਸਦਾ ਕਿਰਾਇਆ 2,520 ਤੈਅ ਕੀਤਾ ਗਿਆ ਹੈ।

ਪੰਜਾਬ ਨਿਊਜ। ਬਠਿੰਡਾ ਵਾਸੀਆਂ ਲਈ ਰਾਹਤ ਖਬਰ ਹੈ ਕਿ ਹੁਣ ਬਠਿੰਡਾ (Bathinda) ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਅੱਜ ਤੋਂ ਸ਼ੁਰੂ ਹੋਵੇਗੀ। ਦੁਪਿਹਰ ਤਿੰਨ ਵਜੇ ਸ਼ੁਰੂ ਹੋਣ ਵਾਲੀ ਇਹ ਫਲਾਈਟ 4:10 ਮਿੰਟ ਤੇ ਦਿੱਲੀ ਪਹੁੰਚਾ ਦੇਵੇਗੀ। ਯਾਤਰੀਆਂ ਦੀ ਸਹੁਲਤ ਲਈ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਜਿਸਦਾ ਸ਼ੁਰੂਆਤੀ ਕਿਰਾਇਆ 2000 ਦੇ ਕਰੀਬ ਤੈਅ ਕੀਤਾ ਗਿਆ ਹੈ।
ਇਸ ਤੋਂ ਬਾਅਦ ਜੇਕਰ ਸੀਟਾਂ ਘੱਟ ਹੋਈਆਂ ਤਾਂ ਕਿਰਾਇਆ ਵੱਧ ਵੀ ਸਕਦਾ ਹੈ। ਪਰ ਫਿਲਹਾਲ ਇਹ ਕਿਰਾਇਆ ਸਿਰਫ 2000 ਹੀ ਤੈਅ ਕੀਤਾ ਗਿਆ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਫਲਾਈਟ ਚਲਾਈ ਜਾਵੇਗੀ।
ਪੰਜਾਬ ਤੇ ਮਾਲਵਾ ਖੇਤਰ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ…
ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਰਹੀ ਹੈ…ਜਿਸਦਾ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ..ਜਿਸ ਨਾਲ ਮਾਲਵੇ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਹੋਰ ਰਸਤੇ ਖੁੱਲਣਗੇ… ਕੰਪਨੀ ਨੇ ਇਸ ਫਲਾਈਟ ਦਾ ਸ਼ੁਰੂਆਤੀ pic.twitter.com/c4objNSXhs
— Bhagwant Mann (@BhagwantMann) October 9, 2023
ਕੋਰੋਨਾ ਦੇ ਦੌਰ ‘ਚ ਬੰਦ ਕੀਤੀ ਗਈ ਸੀ ਫਲਾਈਟ
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਦੌਰ ਵਿੱਚ ਇਹ ਫਲਾਈਟ (Flight) ਬੰਦ ਕਰ ਦਿੱਤੀ ਗਈ ਸੀ। ਤੇ ਲੋਕ ਕਾਫੀ ਕੋਸ਼ਿਸ਼ ਕਰ ਰਹੇ ਸਨ ਕਿ ਫਲਾਈਟ ਦੀ ਸੁਵਿਧਾ ਮੁੜ ਸ਼ੁਰੂ ਹੋਵੇ ਪਰ ਕਾਫੀ ਲੰਬਾ ਸਮਾਂ ਲੋਕਾਂ ਨੂੰ ਇਹ ਰਾਹਤ ਨਹੀਂ ਮਿਲੀ। ਪਰ ਹੁਣ ਸਰਕਾਰ ਨੇ ਬਠਿੰਡਾ ਤੋਂ ਦਿੱਲੀ ਤੱਕ ਫਲਾਈਟ ਸ਼ੁਰੂ ਕਰਨ ਦਾ ਮੁੜ ਫੈਸਲਾ ਲਿਆ ਹੈ। ਇਸਦੇ ਤਹਿਤ ਫਲਾਈਬਿਗ ਕੰਪਨੀ ਦੀ ਰੀਜਨਲ ਕਨੈਕਟੀਵਿਟੀ ਸਕੀਮ ਤਹਿਤ ਇਹ ਫਲਾਈਟ ਹੁਣ ਮੁੜ ਸ਼ੁਰੂ ਕੀਤੀ ਗਈ ਹੈ।
ਕਾਰੋਬਾਰੀਆਂ ਨੂੰ ਮਿਲੇਗਾ ਲਾਭ
ਬਠਿੰਡਾ ਤੋਂ ਦਿੱਲੀ ਲਈ ਫਲਾਈਟਾਂ ਸ਼ੁਰੂ ਹੋਣ ਕਾਰਨ ਸਭ ਤੋਂ ਵੱਧ ਰਾਹਤ ਕਾਰੋਬਾਰੀਆਂ ਨੂੰ ਮਿਲੇਗੀ। ਜੇਕਰ ਟ੍ਰੇਨ ਜਾਂ ਬੱਸ ਵਿੱਚ ਬਠਿੰਡਾ ਤੋਂ ਦਿੱਲੀ ਦਾ ਸਫਰ ਕੀਤਾ ਜਾਵੇ ਤਾਂ 6 ਤੋਂ ਸੱਤ ਘੰਟੇ ਦਾ ਸਮਾਂ ਬਰਬਾਦ ਹੁੰਦਾ ਹੈ ਪਰ ਫਲਾਈਟ ਰਾਹੀਂ ਇਹ ਸਫਰ ਸਿਰਫ ਇੱਕ ਘੰਟੇ ਦਾ ਹੀ ਹੋਵੇਗਾ। ਬਠਿੰਡਾ ਤੋਂ ਨੇੜਲੇ ਜ਼ਿਲਿਆਂ ਦੇ ਲੋਕ ਵੀ ਇਸਦਾ ਫਾਇਦਾ ਲੈਣਗੇ।
ਬਠਿੰਡਾ ਜੰਮੂ ਫਲਾਈਟ ਵੀ ਜਲਦ ਹੋ ਸਕਦੀ ਹੈ ਸ਼ੁਰੂ
ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਹੁਣ ਬਠਿੰਡਾ ਤੋਂ ਜੰਮੂ (Jammu) ਲਈ ਵੀ ਫਲਾਈਟ ਜਲਦ ਹੀ ਸ਼ੁਰੂ ਹੋ ਸਕਦੀ ਹੈ। ਇਸਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਹਾਲੇ ਇਸ ਬਾਰੇ ਕੁੱਝ ਵੀ ਤੈਅ ਨਹੀਂ ਕੀਤਾ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਠਿੰਡਾ ਜੰਮੂ ਫਲਾਈਟ ਅਗਲੇ ਦੋ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਸਕਦੀ ਹੈ।