ਫਿਰੋਜ਼ਪੁਰ ‘ਚ ਖੰਭੇ ‘ਤੇ ਚੜ੍ਹਕੇ ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
ਸੁਕੜ ਨਾਹਰ ਵਾਸੀ ਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੀਆਂ ਲਾਈਟਾਂ ਖਰਾਬ ਸਨ। ਉਸ ਨੇ ਬਿਜਲੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ। ਜੋਤੀ ਨਾਂ ਦੇ ਨੌਜਵਾਨ ਨੂੰ ਬਿਜਲੀ ਠੀਕ ਕਰਨ ਲਈ ਭੇਜਿਆ ਗਿਆ। ਉਸ ਨੇ ਪਹਿਲਾਂ ਟੁੱਟੀ ਤਾਰਾਂ ਨੂੰ ਹੇਠਾਂ ਜੋੜਿਆ, ਉਸ ਤੋਂ ਬਾਅਦ ਪੌੜੀ ਨਾਲ ਖੰਭੇ 'ਤੇ ਚੜ੍ਹਿਆ ਅਤੇ ਫਿਰ ਉਸਨੂੰ ਕਰੰਟ ਲੱਗ ਗਿਆ।
ਸੰਕੇਤਕ ਤਸਵੀਰ
ਬੇਤੁੱਕੇ ਸਵਾਲ ‘ਤੇ ਭੜਕੇ ਲੋਕ
ਇਸ ਦੌਰਾਨ ਕੁਝ ਲੋਕਾਂ ਨੇ ਬਿਜਲੀ ਘਰ ਵਿੱਚ ਇਸ ਘਟਨਾ ਦੀ ਸੂਚਨਾ ਦਿੱਤੀ ਅਤੇ ਤੁਰੰਤ ਬਿਜਲੀ ਬੰਦ ਕਰਨ ਲਈ ਕਿਹਾ। ਇਲਜ਼ਾਮ ਹੈ ਕਿ ਬਿਜਲੀ ਘਰ ਵਿੱਚ ਬੈਠੇ ਮੁਲਾਜ਼ਮਾਂ ਨੇ ਲੋਕਾਂ ਤੋਂ ਪੁੱਛਿਆ ਕਿ ਮਰਨ ਵਾਲਾ ਕਰਮਚਾਰੀ ਰੈਗੂਲਰ ਵਰਕਰ ਸੀ ਜਾਂ ਕੱਚਾ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਵਧ ਗਿਆ। ਲੋਕਾਂ ਨੇ ਕਿਹਾ ਕਿ ਮਰਨ ਵਾਲਾ ਵਿਅਕਤੀ ਤਾਂ ਇਨਸਾਨ ਹੀ ਸੀ ਤਾਂ ਫਿਰ ਵਿਭਾਗ ਦੇ ਲੋਕ ਇਹ ਸਵਾਲ ਕਿਉਂ ਪੁੱਛ ਰਹੇ ਹਨ। ਗੁੱਸੇ ‘ਚ ਆਏ ਲੋਕਾਂ ਨੇ ਵਿਭਾਗ ਖਿਲਾਫ ਧਰਨਾ ਦਿੱਤਾ। ਜੋਤੀ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਵਿਭਾਗ ਵਿੱਚ ਕੱਚੇ ਕਾਮੇ ਵਜੋਂ ਸੇਵਾ ਨਿਭਾ ਰਹੀ ਸੀ। ਘਟਨਾ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਤਾਂ ਡੀਸੀ ਦੇ ਹੁਕਮਾਂ ਤੇ ਰੈੱਡ ਕਰਾਸ ਦੇ ਸਕੱਤਰ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਇਲਾਵਾ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਵਜੋਂ 50 ਹਜ਼ਾਰ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
