Drug Recovered: ਫਿਰੋਜ਼ਪੁਰ ‘ਚ ਬੀਐਸਐਫ ਨੇ ਸਤਲੁਜ ਦਰਿਆ ‘ਚੋਂ ਫੜੀ ਬੋਤਲਾਂ ‘ਚ ਬੰਦ ਹੈਰੋਇਨ, ਪਾਕਿਸਤਾਨ ਤੋਂ ਭੇਜੀ ਗਈ ਸੀ ਖੇਪ
BSF Recovered Drug: ਬੀਐਸਐਫ ਦੇ ਸਹਾਇਕ ਕਮਾਂਡੈਂਟ ਮਨੀਸ਼ ਕੁਮਾਰ ਦੀ ਸ਼ਿਕਾਇਤ ਤੇ ਥਾਣਾ ਲੱਖੋਕੇ ਬਹਿਰਾਮ ਵਿਖੇ ਅਣਪਛਾਤੇ ਤਸਕਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Photo: ANI
ਦਰਿਆ ਰਾਹੀਂ ਅਕਸਰ ਭੇਜੀ ਜਾਂਦੀ ਹੈ ਨਸ਼ਿਆਂ ਦੀ ਖੇਪ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰੋਇਨ ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਰਾਊਕੇ ਨੇੜਿਓਂ ਬਰਾਮਦ ਕੀਤੀ ਹੈ। ਸਤਲੁਜ ਦਰਿਆ ਨੂੰ ਪਾਕਿਸਤਾਨੀ ਸਮੱਗਲਰਾਂ ਵੱਲੋਂ ਅਕਸਰ ਨਸ਼ਿਆਂ ਦੀ ਤਸਕਰੀ ਲਈ ਵਰਤਿਆ ਜਾਂਦਾ ਹੈ। ਸਤਲੁਜ ਦਰਿਆ ‘ਚ ਵਗਦੇ ਪਾਣੀ ਹੇਠੋਂ ਪਹਿਲਾਂ ਵੀ ਕਈ ਵਾਰ ਹੈਰੋਇਨ ਭੇਜੀ ਜਾ ਚੁੱਕੀ ਹੈ ਅਤੇ ਇਕ ਵਾਰ ਫਿਰ ਬੋਤਲਾਂ ‘ਚ ਹੈਰੋਇਨ ਭੇਜੀ ਗਈ ਹੈ, ਜਿਸ ਨੂੰ ਬੀਐੱਸਐੱਫ ਨੇ ਫੜ ਲਿਆ ਅਤੇ ਭਾਰਤੀ ਜਵਾਨ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਦੇ ਰਹਿਣਗੇ।Border Security Force (BSF) troops seized 2 plastic bottles containing approx 1.5 kg of Heroin near the village- Rao ke Uttar, district Ferozepur. The drugs were discreetly floated from Pakistan to India in the River Satluj: BSF Punjab Frontier pic.twitter.com/xi8Kiihukh
— ANI (@ANI) July 1, 2023
