Oman’ਚ ਫਸੀ ਫ਼ਿਰੋਜ਼ਪੁਰ ਦੀ ਲੜਕੀ ਭਾਰਤੀ ਦੂਤਾਵਾਸ ਦੀ ਮਦਦ ਨਾਲ ਪਰਤੀ ਵਤਨ, ਸੁਣਾਈ ਦੁੱਖ ਭਰੀ ਕਹਾਣੀ

Updated On: 

29 May 2023 11:54 AM

10 ਦਿਨਾਂ ਤੱਕ ਪੀੜਤਾ ਨੂੰ ਕੰਪਨੀ ਦੇ ਦਫ਼ਤਰ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਪਰ ਕਿਸੇ ਤਰ੍ਹਾਂ ਉਹ ਉੱਥੋਂ ਨਿਕਲ ਕੇ ਭਾਰਤੀ ਦੂਤਘਰ ਪਹੁੰਚਣ ਵਿੱਚ ਕਾਮਯਾਬ ਹੋ ਗਈ। ਉੱਥੇ ਅਧਿਕਾਰੀਆਂ ਨੂੰ ਉਸਨੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ।

Omanਚ ਫਸੀ ਫ਼ਿਰੋਜ਼ਪੁਰ ਦੀ ਲੜਕੀ ਭਾਰਤੀ ਦੂਤਾਵਾਸ ਦੀ ਮਦਦ ਨਾਲ ਪਰਤੀ ਵਤਨ, ਸੁਣਾਈ ਦੁੱਖ ਭਰੀ ਕਹਾਣੀ
Follow Us On

ਫਿਰੋਜ਼ਪੁਰ। ਪੰਜਾਬ ਦੇ ਫ਼ਿਰੋਜ਼ਪੁਰ (Ferozepur) ਦੀ ਰਹਿਣ ਵਾਲੀ ਇੱਕ ਲੜਕੀ ਨੂੰ ਓਮਾਨ ਵਿੱਚ 10 ਦਿਨਾਂ ਤੱਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀੜਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਕੰਪਨੀ ਦੇ ਦਫ਼ਤਰ ਵਿੱਚ ਹੀ ਬੰਧਕ ਬਣਾ ਲਿਆ ਗਿਆ। ਕਿਸੇ ਤਰ੍ਹਾਂ ਪੀੜਤਾ ਭਾਰਤੀ ਦੂਤਘਰ ਪੁੱਜਣ ‘ਚ ਕਾਮਯਾਬ ਰਹੀ ਅਤੇ ਉਥੇ ਮੌਜੂਦ ਅਧਿਕਾਰੀਆਂ ਨੂੰ ਆਪਣੀ ਤਕਲੀਫ ਦੱਸੀ, ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਦੀ ਮਦਦ ਨਾਲ ਲੜਕੀ ਦੀ ਘਰ ਵਾਪਸੀ ਸੰਭਵ ਹੋ ਸਕੀ।

ਇਹ ਘਟਨਾ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਬਸਤੀ ਅਧੀਨ ਪੈਂਦੇ ਪਿੰਡ ਢਕਲੀ ਮਸਤ ਦੀ ਰਹਿਣ ਵਾਲੀ ਪੂਜਾ ਨਾਲ ਵਾਪਰੀ। ਪੂਜਾ ਨੇ ਦੱਸਿਆ ਕਿ ਮਨਦੀਪ ਕੌਰ ਵਾਸੀ ਕਪੂਰਥਲਾ (Kapurthala) ਅਤੇ ਸਿਮਰਨ ਕੌਰ ਵਾਸੀ ਓਮਾਨ ਨੇ ਉਸ ਤੋਂ 70 ਹਜ਼ਾਰ ਰੁਪਏ ਲੈਣ ਦੀ ਸਾਜ਼ਿਸ਼ ਰਚ ਕੇ ਉਸ ਨੂੰ ਚੰਗੀ ਨੌਕਰੀ ਦਿਵਾਉਣ ਅਤੇ ਵਿਦੇਸ਼ ਵਿਚ ਚੰਗੀ ਜ਼ਿੰਦਗੀ ਬਤੀਤ ਕਰਨ ਦਾ ਸੁਪਨਾ ਲੈ ਕੇ ਓਮਾਨ ਭੇਜ ਦਿੱਤਾ। ਪਰ, ਉੱਥੇ ਪਹੁੰਚਣ ‘ਤੇ, ਉਸਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ ਜੋ ਉਸਨੂੰ ਦੱਸਿਆ ਗਿਆ ਸੀ।

‘ਓਮਾਨ ਭੇਜਣ ਵਾਲੇ ਨਹੀਂ ਸਨ ਰਜਿਸਟਰਡ ਏਜੰਟ’

ਕਿਸੇ ਤਰ੍ਹਾਂ ਉਸ ਨੂੰ ਕੰਮ ਕਰਨ ਲਈ ਜਗ੍ਹਾ ਦਿੱਤੀ ਗਈ, ਜਿੱਥੇ ਕੁਝ ਦਿਨਾਂ ਬਾਅਦ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਦਫਤਰ ਵਿਚ ਹੀ ਬੰਧਕ ਬਣਾ ਲਿਆ ਗਿਆ। 10 ਦਿਨਾਂ ਤੱਕ ਉਸ ਨੂੰ ਉੱਥੇ ਦਫ਼ਤਰ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਪਰ ਕਿਸੇ ਤਰ੍ਹਾਂ ਉਹ ਉੱਥੋਂ ਨਿਕਲ ਕੇ ਭਾਰਤੀ ਦੂਤਘਰ (Indian Embassy) ਪਹੁੰਚਣ ਵਿੱਚ ਕਾਮਯਾਬ ਹੋ ਗਈ। ਉੱਥੇ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਹੋਈ ਧੋਖਾਧੜੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ।

‘ਰਚੀ ਗਈ ਸੀ ਵੱਡੀ ਸਾਜਿਸ਼’

ਜਿਸ ਤੋਂ ਬਾਅਦ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਉਸ ਦੀ ਮਦਦ ਕੀਤੀ, ਜਿਸ ਕਾਰਨ ਉਹ ਆਪਣੇ ਘਰ ਪਹੁੰਚ ਸਕੀ। ਜਦੋਂ ਉਹ ਓਮਾਨ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਓਮਾਨ ਭੇਜਿਆ ਸੀ, ਉਹ ਰਜਿਸਟਰਡ ਏਜੰਟ ਨਹੀਂ ਹਨ। ਮਨਦੀਪ ਕੌਰ ਨੇ ਓਮਾਨ ਦੀ ਰਹਿਣ ਵਾਲੀ ਸਿਮਰਨ ਕੌਰ ਨਾਲ ਮਿਲ ਕੇ ਵੱਡੀ ਸਾਜ਼ਿਸ਼ ਰਚੀ ਹੈ।

ਦੋਵੇਂ ਮੁਲਜ਼ਮ ਮਹਿਵਾਲਾਂ ਖਿਲਾਫ ਕੇਸ ਦਰਜ

ਦੂਜੇ ਪਾਸੇ ਆਰਿਫ਼ ਦੇ ਥਾਣਾ ਇੰਚਾਰਜ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮਨਦੀਪ ਕੌਰ ਵਾਸੀ ਕਪੂਰਥਲਾ ਅਤੇ ਸਿਮਰਨ ਕੌਰ ਵਾਸੀ ਓਮਾਨ ਦੇ ਖ਼ਿਲਾਫ਼ ਆਈਪੀਸੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version