Firing in Jalandhar: ਜ਼ਮੀਨੀ ਵਿਵਾਦ ਕਾਰਨ ਜਲੰਧਰ ‘ਚ ਫਾਈਰਿੰਗ, ਇੱਕ ਰਾਹਗੀਰ ਸਣੇ ਤਿੰਨ ਲੋਕ ਜ਼ਖਮੀ

Updated On: 

28 Aug 2023 10:45 AM

ਨਕੌਦਰ ਦੇ ਪਿੰਡ ਕਲਿਆਣਪੁਰ ਵਿਖੇ ਪਲਾਟ ਦੇ ਵਿਵਾਦ ਦੇ ਕਾਰਨ ਦੋ ਗੁੱਟਾਂ ਵਿੱਚ ਫਾਈਰਿੰਗ ਹੋਈ। ਜਿਸ ਵਿੱਚ ਰਾਹਗੀਰ ਸਣੇ ਤਿੰਨ ਲੋਕ ਜਖਮੀ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚਕੇ ਕਾਰਵਾਈ ਕੀਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Firing in Jalandhar: ਜ਼ਮੀਨੀ ਵਿਵਾਦ ਕਾਰਨ ਜਲੰਧਰ ਚ ਫਾਈਰਿੰਗ, ਇੱਕ ਰਾਹਗੀਰ ਸਣੇ ਤਿੰਨ ਲੋਕ ਜ਼ਖਮੀ
Follow Us On

ਜਲੰਧਰ। ਜਲੰਧਰ ਅਧੀਨ ਆਉਂਦੇ ਨਕੋਦਰ ਦੇ ਪਿੰਡ ਕਲਿਆਣਪੁਰ ‘ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ‘ਚ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਫਾਈਰਿੰਗ (Firing) ਹੋ ਗਈ। ਗੋਲੀਬਾਰੀ ਦੀ ਇਸ ਘਟਨਾ ‘ਚ 1 ਰਾਹਗੀਰ ਸਮੇਤ 3 ਲੋਕ ਜ਼ਖਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਦੇਰ ਰਾਤ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਦੋਹਾਂ ਦੀਆਂ ਬਾਂਹਾਂ ਅਤੇ ਲੱਤਾਂ ‘ਤੇ ਗੋਲੀਆਂ ਲੱਗੀਆਂ ਹਨ। ਜ਼ਖ਼ਮੀਆਂ ਦੀ ਪਛਾਣ ਰਾਹੁਲ ਵਾਸੀ ਨਕੋਦਰ, ਸ਼ਰਨਜੀਤ ਵਾਸੀ ਨਵਾਂ ਪਿੰਡ (ਕਾਲਾ ਸੰਘੀਆ) ਅਤੇ ਹਰਮਨਬੀਰ ਸਿੰਘ ਵਾਸੀ ਪਿੰਡ ਉੱਗੀ ਵਜੋਂ ਹੋਈ ਹੈ।

ਦੋ ਧੜਿਆਂ ਦੀ ਪੁਰਾਣੀ ਰੰਜਿਸ਼

ਡੀਐੱਸਪੀ (DSP) ਸੁਖਪਾਲ ਸਿੰਘ ਨੇ ਦੱਸਿਆ ਕਿ ਨਕੋਦਰ ਥਾਣਾ ਸਦਰ ਖੇਤਰ ਦੇ ਪਿੰਡ ਕਲਿਆਣਪੁਰ ਵਿੱਚ ਇੱਕ ਪਲਾਟ ਹੈ, ਜਿਸ ਨੂੰ ਲੈ ਕੇ ਦੋ ਗੁੱਟਾਂ ਵਿੱਚ ਝਗੜਾ ਗੋਲੀਬਾਰੀ ਵਿੱਚ ਬਦਲ ਗਿਆ। ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋਵਾਂ ਦੀ ਪੁਰਾਣੀ ਦੁਸ਼ਮਣੀ ਸੀ। ਜਿਸ ਵਿੱਚ ਇਹ ਸਾਰੀ ਗੋਲੀਬਾਰੀ ਹੋਈ। ਉਨ੍ਹਾਂ ਦੱਸਿਆ ਕਿ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਲੰਧਰ (Jalandhar) ਪਿੰਡ ਕਲਿਆਣਪੁਰ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਰਾਹਗੀਰ ਨੂੰ ਵੀ ਗੋਲੀ ਲੱਗੀ ਹੈ। ਜ਼ਖਮੀ ਹਰਮਨ ਨੇ ਦੱਸਿਆ ਕਿ ਉਹ ਆਪਣੇ ਰਸਤੇ ਜਾ ਰਿਹਾ ਸੀ ਤਾਂ ਪਲਾਟ ਨੇੜੇ ਗੋਲੀਬਾਰੀ ਹੋ ਗਈ। ਇਸ ਦੌਰਾਨ ਇੱਕ ਗੋਲੀ ਉਸ ਦੇ ਪਾਸੇ ਲੱਗ ਗਈ। ਉਹ ਤੁਰੰਤ ਹਸਪਤਾਲ ਗਿਆ। ਜਿੱਥੋਂ ਉਸ ਨੂੰ ਜਲੰਧਰ ਭੇਜ ਦਿੱਤਾ ਗਿਆ।

15 ਲੋਕਾਂ ਨੇ ਹਮਲਾ ਕੀਤਾ

ਹਰਜਿੰਦਰ ਸਿੰਘ ਵਾਸੀ ਚੋਟੀਆਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਜਦੋਂ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਤਾਂ ਪਿੰਡ ਰਸੂਲਪੁਰ ਵਾਸੀ ਕਾਲੂ ਕੱਟਾ ਤੇ ਦਿਲਬਰ, ਪਿੰਡ ਸਾਹਮ ਵਾਸੀ ਜੌਨਾ ਤੇ ਰਵੀ, ਮਲਸੀਆਂ ਵਾਸੀ ਸ਼ੇਰਾ ਤੇ ਨਵੀ ਵਾਸੀ ਦਿਲੀ ਨਾਮਕ ਵਿਅਕਤੀ ਨੇ ਬੀ. ਸ਼ਾਹਕੋਟ ਦੇ ਵਸਨੀਕ ਸਮੇਤ 15 ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ।

ਡੀਐਸਪੀ ਸੁਖਪਾਲ ਨੇ ਦੱਸਿਆ ਕਿ ਦੇਰ ਰਾਤ ਪੁਲਿਸ ਨੇ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ। ਛਾਪੇ ਮਾਰੇ ਜਾ ਰਹੇ ਹਨ। ਜਲਦ ਹੀ ਦੋਸ਼ੀ ਪੁਲਸ ਦੀ ਗ੍ਰਿਫਤ ‘ਚ ਹੋਣਗੇ।