ਬਠਿੰਡਾ ‘ਚ ਫਾਈਰਿੰਗ, ਐਡਵੋਕੇਟ ਸਣੇ ਦੋ ਲੋਕ ਜ਼ਖਮੀ, ਫੋਨ ਨੂੰ ਲੈ ਕੇ ਹੋਏ ਝਗੜੇ ਕਾਰਨ ਵਧਿਆ ਵਿਵਾਦ

lalit-kumar
Updated On: 

03 Nov 2023 11:30 AM

ਪੰਜਾਬ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਸੂਬੇ ਵਿੱਚ ਕ੍ਰਾਈਮ ਘੱਟ ਨਹੀਂ ਹੋ ਰਿਹਾ। ਤੇ ਹੁਣ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਮੋਬਾਇਲ ਨੂੰ ਲੈ ਕੇ ਹੋਏ ਝਗੜੇ ਕਾਰਨ ਦੋ ਧਿਰਾਂ ਵਿੱਚ ਹੋਈ ਫਾਈਰਿੰਗ ਵਿੱਚ ਐਡਵੋਕੇਟ ਸਣੇ ਦੋ ਲੋਕ ਜ਼ਖਮੀ ਹੋ ਗਏ। ਦੋਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਠਿੰਡਾ ਚ ਫਾਈਰਿੰਗ, ਐਡਵੋਕੇਟ ਸਣੇ ਦੋ ਲੋਕ ਜ਼ਖਮੀ, ਫੋਨ ਨੂੰ ਲੈ ਕੇ ਹੋਏ ਝਗੜੇ ਕਾਰਨ ਵਧਿਆ ਵਿਵਾਦ
Follow Us On

ਪੰਜਾਬ ਨਿਊਜ। ਬਠਿੰਡਾ ‘ਚ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਗੋਲੀ ਚੱਲਣ ਦੀ ਘਟਨਾ ਸ਼ਹਿਰ ਦੇ ਇੱਕ ਹੋਟਲ ਨੇੜੇ ਵਾਪਰੀ। ਦਰਅਸਲ ਮੋਬਾਇਲ (Mobile) ਨੂੰ ਲੈ ਕੇ ਹੋਏ ਵਿਵਾਦ ਕਾਰਨ ਇਹ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਜਿਸ ਵਿੱਚ ਐਡਵੋਕੇਟ ਸਣੇ ਦੋ ਲੋਕ ਜ਼ਖਮੀ ਹੋ ਗਏ। ਜਿਹੜੇ ਕਿ ਬਹੁਤ ਹੀ ਗੰਭੀਰ ਦੱਸੇ ਜਾ ਰਹੇ ਨੇ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਇਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ।

ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਏਮਜ਼ (AIIMS) ਵਿਖੇ ਰੈਫਰ ਕਰ ਦਿੱਤਾ। ਜਖਮੀਆਂ ਦੀ ਪਛਾਣ ਸ਼ਿਵਮ ਵਾਸੀ ਗਲੀ ਨੰਬਰ 23 ਅਤੇ ਰੇਸ਼ਮ ਸਿੰਘ ਵਾਸੀ ਰਾਜਗੜ੍ਹ ਦੇ ਤੌਰ ‘ਤੇ ਹੋਈ ਹੈ। ਰੇਸ਼ਮ ਸਿੰਘ ਪੇਸ਼ੇ ਵਜੋਂ ਵਕੀਲ ਦੱਸੇ ਜਾ ਰਹੇ ਨੇ। ਬਦਮਾਸ਼ਾਂ ਨੇ ਸ਼ਿਵਮ ਦੇ ਪੇਟ ਵਿੱਚ ਗੋਲੀ ਮਾਰੀ ਜਦਕਿ ਰੇਸ਼ਮ ਸਿੰਘ ਨੂੰ ਚਾਕੂ ਮਾਰਕੇ ਜ਼ਖਮੀ ਕਰ ਦਿੱਤਾ ਗਿਆ।

ਡਬਲ ਬੈਰਲ ਬੰਦੂਕ ਚੋਂ ਚਲਾਈ ਗੋਲੀ

ਪੁਲਿਸ ਨੇ ਸ਼ੁਰੂਆਤੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰੇਸ਼ਮ ਸਿੰਘ ਅਤੇ ਸ਼ਿਵਮ ਦਾ ਗਗਨਦੀਪ ਸਿੰਘ ਨਾਂਅ ਦੇ ਵਿਅਕਤੀ ਨਾਲ ਫੋਨ ਤੋਂ ਕਲੈਸ਼ ਹੋਇਆ ਹੈ। ਝਗੜਾ ਏਨਾ ਵੱਧ ਗਿਆ ਕਿ ਬਾਅਦ ਵਿੱਚ ਰੇਸ਼ਮ ਸਿੰਘ ਅਤੇ ਸ਼ਿਵਤ ਗਗਨਦੀਪ ਸਿੰਘ ਦੇ ਘਰ ਚਲੇ ਗਏ। ਜਿੱਥੇ ਅੱਗ ਬਬੂਲਾ ਹੋਏ ਗਗਨਦੀਪ ਸਿੰਘ ਨੇ ਆਪਣੀ ਡਬਲ ਬੈਰਲ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਰੇਸ਼ਮ ਅਤੇ ਸ਼ਿਵਮ ਮੌਕੇ ਤੇ ਡਿਗ ਪਏ। ਇਸ ਤੋਂ ਬਾਅਦ ਕੁੱਝ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਦੋਹਾਂ ਨੂੰ ਹਸਪਤਾਲ ਰੈਫਰ ਕਰ ਦਿੱਤਾ ਪਰ ਦੋਹਾਂ ਦੀ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਏਮਜ਼ ਭੇਜ ਦਿੱਤਾ।

ਮੁਲਜ਼ਮ ਨੂੰ ਜਲਦੀ ਕੀਤਾ ਜਾਵੇਗਾ ਗ੍ਰਿਫਤਾਰ

ਉੱਧਰ ਐੱਸਪੀ ਸਿਟੀ ਨਰਿੰਦਰ (SP City Narendra) ਸਿੰਘ ਅਨੂਸਾਰ ਜਿਹੜੀ ਜਾਂਚ ਕੀਤੀ ਗਈ ਹੈ ਉਸ ਵਿੱਚ ਸਾਹਮਣੇ ਆਇਆ ਹੈ ਕਿ ਸ਼ਿਵਮ ਅਤੇ ਰੇਸ਼ਮ ਸਿੰਘ ਦਾ ਗੋਲੀ ਚਲਾਉਣ ਨੌਜਵਾਨ ਗਗਨਦੀਪ ਸਿੰਘ ਨਾਲ ਮੋਬਾਇਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਕਾਰਨ ਤੈਸ਼ ਵਿੱਚ ਆ ਕੇ ਗਗਨਦੀਪ ਸਿੰਘ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਐੱਸਪੀ ਨਰਿੰਦਰ ਸਿੰਘ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਦੀ ਪਛਾਣ ਹੋ ਗਈ ਹੈ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।