ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੰਮ੍ਰਿਤਸਰ ਵਿੱਚ ਸਰਪੰਚ ਖ਼ਿਲਾਫ਼ FIR: ਸਰਕਾਰੀ ਦਫ਼ਤਰ ਜਾ ਕੇ ਇਤਰਾਜ਼ਯੋਗ ਬਿਆਨ ਦੇਣ ਦਾ ਦੋਸ਼, ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡੀਓ

ਪੁਲਿਸ ਨੇ ਘਰਿੰਡਾ ਥਾਣੇ ਨੇ ਸਰਪੰਚ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਰਪੰਚ ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਵਿਧਾਇਕ ਅਤੇ ਪੰਚਾਇਤ ਵਿਭਾਗ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾ ਰਹੇ ਹਨ। ਜਨਤਾ ਨੇ ਉਸ ਨੂੰ ਇਸ ਲਈ ਚੁਣਿਆ ਹੈ ਤਾਂ ਜੋ ਪਿੰਡ ਵਿੱਚ ਵਿਕਾਸ ਹੋਵੇ, ਪਰ ਵਿਭਾਗ ਵਿਧਾਇਕ ਦੇ ਹੁਕਮਾਂ 'ਤੇ ਕੰਮ ਨਹੀਂ ਹੋਣ ਦੇ ਰਿਹਾ। ਇਸੇ ਲਈ ਉਹ ਪੰਚਾਇਤ ਵਿਭਾਗ ਗਿਆ, ਅਧਿਕਾਰੀਆਂ ਦੀ ਵੀਡੀਓ ਬਣਾਈ ਅਤੇ ਫੇਸਬੁੱਕ 'ਤੇ ਅਪਲੋਡ ਕੀਤੀ।

ਅੰਮ੍ਰਿਤਸਰ ਵਿੱਚ ਸਰਪੰਚ ਖ਼ਿਲਾਫ਼ FIR: ਸਰਕਾਰੀ ਦਫ਼ਤਰ ਜਾ ਕੇ ਇਤਰਾਜ਼ਯੋਗ ਬਿਆਨ ਦੇਣ ਦਾ ਦੋਸ਼, ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡੀਓ
Follow Us
lalit-sharma
| Updated On: 03 Feb 2025 17:42 PM

ਅੰਮ੍ਰਿਤਸਰ ਦੇ ਅਟਾਰੀ ਹਲਕੇ ਦੇ ਸਰਪੰਚ ਲਈ ਆਪਣੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਮਹਿੰਗਾ ਸਾਬਤ ਹੋਇਆ। ਸਰਪੰਚ ਨੇ ਅਟਾਰੀ ਇਲਾਕੇ ਦੇ ਵਿਧਾਇਕ ‘ਤੇ ਦੋਸ਼ ਲਗਾਏ ਹਨ। ਸਰਪੰਚ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਵੀਡੀਓ ਬਣਾਈ ਅਤੇ ਫੇਸਬੁੱਕ ‘ਤੇ ਅਪਲੋਡ ਕਰ ਦਿੱਤੀ।

ਜਿਸ ਤੋਂ ਬਾਅਦ ਘਰਿੰਡਾ ਥਾਣੇ ਨੇ ਸਰਪੰਚ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਰਪੰਚ ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਵਿਧਾਇਕ ਅਤੇ ਪੰਚਾਇਤ ਵਿਭਾਗ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾ ਰਹੇ ਹਨ। ਜਨਤਾ ਨੇ ਉਸ ਨੂੰ ਇਸ ਲਈ ਚੁਣਿਆ ਹੈ ਤਾਂ ਜੋ ਪਿੰਡ ਵਿੱਚ ਵਿਕਾਸ ਹੋਵੇ, ਪਰ ਵਿਭਾਗ ਵਿਧਾਇਕ ਦੇ ਹੁਕਮਾਂ ‘ਤੇ ਕੰਮ ਨਹੀਂ ਹੋਣ ਦੇ ਰਿਹਾ। ਇਸੇ ਲਈ ਉਹ ਪੰਚਾਇਤ ਵਿਭਾਗ ਗਿਆ, ਅਧਿਕਾਰੀਆਂ ਦੀ ਵੀਡੀਓ ਬਣਾਈ ਅਤੇ ਫੇਸਬੁੱਕ ‘ਤੇ ਅਪਲੋਡ ਕੀਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ

ਵੀਡੀਓ ਅਪਲੋਡ ਹੋਣ ਤੋਂ ਬਾਅਦ, ਵਿਭਾਗ ਦੇ ਅਧਿਕਾਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਰਪੰਚ ਨੇ ਸਰਕਾਰੀ ਦਫ਼ਤਰ ਜਾ ਕੇ ਅਪਸ਼ਬਦ ਵਰਤੇ। ਇੰਨਾ ਹੀ ਨਹੀਂ, ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਕਾਰਨ ਘਰਿੰਡਾ ਪੁਲਿਸ ਸਟੇਸ਼ਨ ਨੇ ਗੁਰਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਕਿਸਾਨ ਸੰਗਠਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਸਰਪੰਚ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ, ਕਿਸਾਨ ਸੰਗਠਨਾਂ ਅਤੇ ਪਿੰਡ ਵਾਸੀਆਂ ਨੇ ਪੰਚਾਇਤ ਵਿਭਾਗ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਨੇ ਸਿਰਫ਼ ਪਿੰਡ ਦੇ ਵਿਕਾਸ ਲਈ ਆਵਾਜ਼ ਉਠਾਈ ਸੀ, ਪਰ ਵਿਭਾਗ ਨੇ ਉਸ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਮੰਗ ਕੀਤੀ ਕਿ ਸਰਪੰਚ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ ਤੁਰੰਤ ਰੱਦ ਕੀਤਾ ਜਾਵੇ।

ਪੁਲਿਸ ਤੇ ਪ੍ਰਸ਼ਾਸਨ ਦਾ ਬਿਆਨ

ਥਾਣਾ ਘਰਿੰਡਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਰਪੰਚ ਗੁਰਪ੍ਰੀਤ ਸਿੰਘ ਨੇ ਸਰਕਾਰੀ ਦਫ਼ਤਰ ਜਾ ਕੇ ਇੱਕ ਵੀਡੀਓ ਬਣਾਈ ਅਤੇ ਫੇਸਬੁੱਕ ‘ਤੇ ਅਪਲੋਡ ਕੀਤੀ, ਜਿਸ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਕਾਰਨ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਡੀਐਸਪੀ ਅਟਾਰੀ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।