ਫਿਰੋਜ਼ਪੁਰ: ਸਰਹੱਦ ‘ਤੇ BSF ਜਵਾਨਾਂ ਲਈ ਖਾਸ ਬਣਿਆ ਰੱਖੜੀ ਦਾ ਤਿਉਹਾਰ, ਸਕੂਲੀ ਬੱਚਿਆਂ ਨੇ ਬੰਨ੍ਹੀਆਂ ਰੱਖੜੀਆਂ

Published: 

27 Aug 2026 11:15 AM IST

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਰੱਖੜੀ ਦੇ ਮੌਕੇ ਤੇ ਸਕੂਲੀ ਵਿਦਿਆਰਥੀਆਂ ਨੇ BSF ਜਵਾਨਾਂ ਨਾਲ ਤਿਉਹਾਰ ਮਨਾਇਆ। ਵਿਦਿਆਰਥੀਆਂ ਨੇ ਜਵਾਨਾਂ ਦੀਆਂ ਕਲਾਈਆਂ ਤੇ ਰੱਖੜੀ ਬੰਨ੍ਹੀ ਤੇ ਮਠਿਆਈ ਖੁਆ ਕੇ ਉਨ੍ਹਾਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਫਿਰੋਜ਼ਪੁਰ: ਸਰਹੱਦ ਤੇ BSF ਜਵਾਨਾਂ ਲਈ ਖਾਸ ਬਣਿਆ ਰੱਖੜੀ ਦਾ ਤਿਉਹਾਰ, ਸਕੂਲੀ ਬੱਚਿਆਂ ਨੇ ਬੰਨ੍ਹੀਆਂ ਰੱਖੜੀਆਂ

ਫਿਰੋਜ਼ਪੁਰ: ਸਰਹੱਦ 'ਤੇ BSF ਜਵਾਨਾਂ ਲਈ ਖਾਸ ਬਣਿਆ ਰੱਖੜੀ ਦਾ ਤਿਉਹਾਰ, ਸਕੂਲੀ ਬੱਚਿਆਂ ਨੇ ਬੰਨ੍ਹੀਆਂ ਰੱਖੜੀਆਂ

ਭਾਰਤ-ਪਾਕਿਸਤਾਨ ਸਰਹੱਦ ‘ਤੇ ਦੇਸ਼ ਦੀ ਰੱਖਿਆ ਲਈ ਹਰ ਸਮੇਂ ਮੁਸਤੈਦ ਰਹਿਣ ਵਾਲੇ BSF ਜਵਾਨਾਂ ਲਈ ਫਿਰੋਜ਼ਪੁਰ ਦੇ ਸਕੂਲੀ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਖਾਸ ਬਣਾ ਦਿੱਤਾ। ਵਿਦਿਆਰਥੀਆਂ ਨੇ BSF ਜਵਾਨਾਂ ਤੇ ਅਧਿਕਾਰੀਆਂ ਦੀਆਂ ਕਲਾਈਆਂ ‘ਤੇ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਭੈਣ-ਭਰਾ ਦੇ ਇਸ ਪਵਿੱਤਰ ਰਿਸ਼ਤੇ ਦਾ ਸੰਦੇਸ਼ ਦਿੱਤਾ।

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਰੱਖੜੀ ਦੇ ਮੌਕੇ ਤੇ ਸਕੂਲੀ ਵਿਦਿਆਰਥੀਆਂ ਨੇ BSF ਜਵਾਨਾਂ ਨਾਲ ਤਿਉਹਾਰ ਮਨਾਇਆ। ਵਿਦਿਆਰਥੀਆਂ ਨੇ ਜਵਾਨਾਂ ਦੀਆਂ ਕਲਾਈਆਂ ਤੇ ਰੱਖੜੀ ਬੰਨ੍ਹੀ ਤੇ ਮਠਿਆਈ ਖੁਆ ਕੇ ਉਨ੍ਹਾਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਭਾਵੁਕ ਤੇ ਖੁਸ਼ੀ ਭਰਿਆ ਪਲ

ਦੇਸ਼ ਦੀ ਸੁਰੱਖਿਆ ਲਈ BSF ਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦਿਨ-ਰਾਤ ਸਰਹੱਦ ਤੇ ਡਿਊਟੀ ਨਿਭਾਉਂਦੇ ਹਨ। ਕਈ ਵਾਰ ਡਿਊਟੀ ਕਾਰਨ ਉਹ ਆਪਣੇ ਪਰਿਵਾਰ ਨਾਲ ਤਿਉਹਾਰ ਵੀ ਨਹੀਂ ਮਨਾ ਪਾਉਂਦੇ। ਅਜਿਹੇ ‘ਚ ਵਿਦਿਆਰਥੀਆਂ ਵੱਲੋਂ ਜਵਾਨਾਂ ਨੂੰ ਰੱਖੜੀ ਬੰਨ੍ਹਣਾ ਉਨ੍ਹਾਂ ਲਈ ਭਾਵੁਕ ਤੇ ਖੁਸ਼ੀ ਭਰਿਆ ਪਲ ਬਣ ਗਿਆ।

ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨ ਸਾਡੇ ਲਈ ਵੀ ਪਰਿਵਾਰ ਦੇ ਮੈਂਬਰਾਂ ਵਰਗੇ ਹਨ ਤੇ ਉਨ੍ਹਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਂਦਿਆਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ।

“ਆਪਣੇ ਪਰਿਵਾਰ ਤੋਂ ਦੂਰ ਹੋਣ ਦਾ ਅਹਿਸਾਸ ਘੱਟ ਹੋਇਆ”

ਉੱਥੇ ਹੀ, BSF ਜਵਾਨਾਂ ਨੇ ਵੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬੱਚਿਆਂ ਵੱਲੋਂ ਰੱਖੜੀ ਬੰਨ੍ਹਣ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਹੋਣ ਦਾ ਅਹਿਸਾਸ ਘੱਟ ਹੋਇਆ। BSF ਦੀ ਮਹਿਲਾ ਜਵਾਨ ਨੇ ਕਿਹਾ ਕਿ ਇਸ ਮੌਕੇ ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਉਹ ਆਪਣੇ ਘਰ ਤੇ ਪਰਿਵਾਰ ਤੋਂ ਦੂਰ ਹਨ, ਪਰ ਅੱਜ ਬੱਚਿਆਂ ਨੇ ਰੱਖੜੀ ਬੰਨ੍ਹ ਕੇ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ।

Loading...
Unable to load recommendations.
Follow Us