ਫਿਰੋਜ਼ਪੁਰ: RSS ਵਰਕਰ ਨਵੀਨ ਦੇ ਕਤਲ ਦਾ ਮਾਸਟਰਮਾਈਂਡ ਕਾਬੂ, ਪੁਲਿਸ ਐਨਕਾਊਂਟਰ ‘ਚ ਹੋਇਆ ਜ਼ਖ਼ਮੀ
ਪੁਲਿਸ ਨੂੰ ਦੇਰ ਰਾਤ ਉਸ ਦੇ ਸ਼ਹਿਰ 'ਚ ਘੁੰਮਣ ਦੀ ਸੂਚਨਾ ਮਿਲੀ ਸੀ। ਇਸ 'ਤੇ ਪੁਲਿਸ ਟੀਮ ਨੇ ਰਾਤ ਨੂੰ ਨਾਕਾ ਲਗਾਇਆ, ਜਦੋਂ ਜਤਿਨ ਕਾਲੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਮੋਟਰਸਾਈਕਲ ਭਜਾ ਲਿਆ। ਪੁਲਿਸ ਨੂੰ ਦੇਖ ਉਸ ਨੇ ਗੋਲੀਬਾਰੀ ਕੀਤੀ, ਇੱਕ ਗੋਲੀ ਪੁਲਿਸ ਦੀ ਗੱਡੀ ਦੇ ਅਗਲੇ ਸ਼ੀਸ਼ੇ 'ਚ ਲੱਗੀ। ਪੁਲਿਸ ਨੇ ਲੱਤ 'ਤੇ ਗੋਲੀ ਮਾਰ ਜਤਿਨ ਨੂੰ ਮੋਟਰਸਾਈਕਲ ਤੋਂ ਡਿੱਗਾ ਦਿੱਤਾ।
ਫਿਰੋਜ਼ਪੁਰ: RSS ਵਰਕਰ ਨਵੀਨ ਦੇ ਕਤਲ ਦਾ ਮਾਸਟਰਮਾਈਂਡ ਕਾਬੂ, ਪੁਲਿਸ ਐਨਕਾਊਂਟਰ 'ਚ ਹੋਇਆ ਜ਼ਖ਼ਮੀ
ਫਿਰੋਜ਼ਪੁਰ ‘ਚ ਆਰਐਸਐਸ ਦੇ ਸੀਨੀਅਰ ਆਗੂ ਦੀਨਾ ਨਾਥ ਦੇ ਪੋਤੇ ਆਰਐਸਐਸ ਵਰਕਰ ਨਵੀਨ ਕੁਮਾਰ ਦੇ ਕਤਲ ਮਾਮਲੇ ‘ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਫਿਰੋਜ਼ਪੁਰ ਪੁਲਿਸ ਨੇ ਬੀਤੀ ਦੇਰ ਰਾਤ ਇੱਕ ਐਨਕਾਊਂਟਰ ‘ਚ ਇਸ ਕਤਲ ਕਾਂਡ ਦੇ ਮਾਸਟਰਮਾਈਂਡ ਨੂੰ ਕਾਬੂ ਕਰ ਲਿਆ ਹੈ। ਮਾਸਟਰਮਾਈਂਡ ਦੀ ਪਹਿਚਾਣ ਗੁਰਸਿਮਰਨ ਉਰਫ਼ ਜਤਿਨ ਕਾਲੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਤਿਨ ਕਾਲੀ ਨੇ ਨਵੀਨ ਦੇ ਕਤਲ ਲਈ ਸਾਜਿਸ਼ ਰਚੀ ਸੀ ਤੇ ਹਮਲਾਵਰਾਂ ਨੂੰ 1 ਲੱਖ ਰੁਪਏ ਦਿੱਤੇ ਸਨ।
ਪੁਲਿਸ ਨੂੰ ਦੇਰ ਰਾਤ ਉਸ ਦੇ ਸ਼ਹਿਰ ‘ਚ ਘੁੰਮਣ ਦੀ ਸੂਚਨਾ ਮਿਲੀ ਸੀ। ਇਸ ‘ਤੇ ਪੁਲਿਸ ਟੀਮ ਨੇ ਰਾਤ ਨੂੰ ਨਾਕਾ ਲਗਾਇਆ, ਜਦੋਂ ਜਤਿਨ ਕਾਲੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਮੋਟਰਸਾਈਕਲ ਭਜਾ ਲਿਆ। ਪੁਲਿਸ ਨੂੰ ਦੇਖ ਉਸ ਨੇ ਗੋਲੀਬਾਰੀ ਕੀਤੀ, ਇੱਕ ਗੋਲੀ ਪੁਲਿਸ ਦੀ ਗੱਡੀ ਦੇ ਅਗਲੇ ਸ਼ੀਸ਼ੇ ‘ਚ ਲੱਗੀ। ਪੁਲਿਸ ਨੇ ਲੱਤ ‘ਤੇ ਗੋਲੀ ਮਾਰ ਜਤਿਨ ਨੂੰ ਮੋਟਰਸਾਈਕਲ ਤੋਂ ਡਿੱਗਾ ਦਿੱਤਾ।
ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਭਜਾ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਆਪਣੀਆਂ ਗੱਡੀਆਂ ਅੱਗੇ-ਪਿੱਛੇ ਲਗਾ ਦਿੱਤੀਆਂ। ਘੇਰ ਪੈਣ ‘ਤੇ ਜਤਿਨ ਕਾਲੀ ਨੇ ਪੁਲਿਸ ‘ਤੇ ਫਾਇਰ ਕੀਤੀ। ਪੁਲਿਸ ਨੇ ਜਵਾਬ ਕਾਰਵਾਈ ‘ਚ ਫਾਇਰਿੰਗ ਕਰ ਮੁਲਜ਼ਮ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਤੋਂ ਇੱਕ ਮੋਟਰਸਾਈਕਲ ਤੇ 32 ਬੋਰ ਦਾ ਪਿਸਤੌਰ ਬਰਾਮ ਹੋਇਆ ਹੈ।
ਦੋ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ
ਫਿਰੋਜ਼ਪੁਰ ‘ਚ 15 ਨਵੰਬਰ, ਸ਼ਨੀਵਾਰ ਨੂੰ ਦਿਨ-ਦਿਹਾੜੇ ਆਰਐਸਐਸ ਵਰਕਰ ਨਵੀਨ ਕੁਮਾਰ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਬੀਤੇ ਦਿਨ ਯਾਨੀ 19 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਪੂਰੇ ਮਾਮਲੇ ‘ਚ 5 ਮੁਲਜ਼ਮਾਂ ਦੀ ਭਾਗੀਦਾਰੀ ਦੱਸੀ ਜਾ ਰਹੀ ਹੈ, ਦੋ ਮੁਲਜ਼ਮ ਅਜੇ ਵੀ ਫ਼ਰਾਰ ਹਨ।
