ਲੁਧਿਆਣਾ ਦੇ ਤਿੰਨ ਸਕੂਲਾਂ ਅਤੇ ਟ੍ਰੇਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Updated On: 

10 Mar 2026 11:04 AM IST

ਲੁਧਿਆਣਾ ਦੇ ਤਿੰਨ ਸਕੂਲਾਂ ਅਤੇ ਟ੍ਰੇਨਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸਕੂਲਾਂ ਨੂੰ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ, "ਸਕੂਲਾਂ ਵਿੱਚ ਦੁਪਹਿਰ 1:11 ਵਜੇ ਅਤੇ ਟ੍ਰੇਨਾਂ ਵਿੱਚ ਦੁਪਹਿਰ 3:11 ਵਜੇ ਧਮਾਕੇ ਹੋਣਗੇ।"

ਲੁਧਿਆਣਾ ਦੇ ਤਿੰਨ ਸਕੂਲਾਂ ਅਤੇ ਟ੍ਰੇਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਪੁਰਾਣੀ ਫੋਟੋ

ਲੁਧਿਆਣਾ ਦੇ ਤਿੰਨ ਸਕੂਲਾਂ ਅਤੇ ਟ੍ਰੇਨਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸਕੂਲਾਂ ਨੂੰ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ, “ਸਕੂਲਾਂ ਵਿੱਚ ਦੁਪਹਿਰ 1:11 ਵਜੇ ਅਤੇ ਟ੍ਰੇਨਾਂ ਵਿੱਚ ਦੁਪਹਿਰ 3:11 ਵਜੇ ਧਮਾਕੇ ਹੋਣਗੇ।” ਇਸ ਧਮਕੀ ਤੋਂ ਬਾਅਦ, ਸਕੂਲ ਪ੍ਰਸ਼ਾਸਨ ਅਤੇ ਸਟਾਫ ਵਿੱਚ ਦਹਿਸ਼ਤ ਫੈਲ ਗਈ। ਸਕੂਲਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ। ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚ ਗਏ। ਸਾਵਧਾਨੀ ਦੇ ਤੌਰ ‘ਤੇ, ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ, ਅਤੇ ਪੁਲਿਸ ਟੀਮਾਂ ਇਲਾਕੇ ਦੀ ਚੰਗੀ ਤਰ੍ਹਾਂ ਤਲਾਸ਼ੀ ਲੈ ਰਹੀਆਂ ਹਨ। ਸਕੂਲਾਂ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

ਮਾਪੇ ਆਪਣੇ ਬੱਚਿਆਂ ਨਾਲ ਸਕੂਲ ਪਹੁੰਚੇ

ਜਿਵੇਂ ਹੀ ਇਹ ਖ਼ਬਰ ਫੈਲੀ, ਘਬਰਾਏ ਹੋਏ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਭੱਜਣ ਲੱਗੇ। ਪ੍ਰਸ਼ਾਸਨ ਨੇ ਜਨਤਾ ਨੂੰ ਸ਼ਾਂਤੀ ਅਤੇ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ। ਸਾਈਬਰ ਸੈੱਲ ਧਮਕੀ ਭਰੇ ਈਮੇਲ ਦੇ ਆਈਪੀ ਐਡਰੈੱਸ ਨੂੰ ਟਰੈਕ ਕਰ ਰਿਹਾ ਹੈ ਤਾਂ ਜੋ ਭੇਜਣ ਵਾਲੇ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਹ ਕੋਈ ਮਜ਼ਾਕ ਸੀ ਜਾਂ ਕੋਈ ਵੱਡੀ ਸਾਜ਼ਿਸ਼।

ਮੋਹਾਲੀ ਦੇ 16 ਸਕੂਲਾਂ ਨੂੰ ਮਿਲੀਆਂ ਹਨ ਧਮਕੀਆਂ

ਹਾਲਾਂਕਿ, ਸਕੂਲਾਂ ਨੂੰ ਧਮਕੀਆਂ ਦੇਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। 10 ਫਰਵਰੀ ਨੂੰ, ਮੋਹਾਲੀ ਦੇ 16 ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ। ਸਵੇਰੇ 7:30 ਵਜੇ ਦੇ ਕਰੀਬ ਭੇਜੇ ਗਏ ਈਮੇਲ ਵਿੱਚ ਕਿਹਾ ਗਿਆ ਸੀ ਕਿ ਦੁਪਹਿਰ 1:11 ਵਜੇ ਬੰਬ ਧਮਾਕਾ ਹੋਵੇਗਾ। ਮੋਹਾਲੀ ਦੇ ਨਾਲ ਨਾਲ ਫਿਰੋਜਪੁਰ, ਮੋਗਾ, ਅੰਮ੍ਰਿਤਸਰ, ਵਿੱਚ ਧਮਕੀਆਂ ਮਿਲ ਚੁੱਕਿਆ ਹਨ ਦੋਸ਼ੀਆਂ ਨੂੰ ਪੁਲਿਸ ਲਗਾਤਾਰ ਲੱਭ ਰਹੀ ਹੈ ਅਤੇ ਕੜੀ ਤੋਂ ਕੜੀ ਸਜਾ ਉਨ੍ਹਾਂ ਨੂੰ ਦਿੱਤੀ ਜਾਵੇਗੀ।

Follow Us